ਅਮ੍ਰਿਤਸਰ (22 ਮਾਰਚ): ਵਰਲਡ ਵਾਟਰ ਡੇ ਅਤੇ ਵਰਲਡ ਟੀ.ਬੀ. ਦੇ ਮੌਕੇ ‘ਤੇ ਨਗਰ ਨਿਗਮ ਅਤੇ ਲਾਰਸਨ ਐਂਡ ਟੂਬਰੋ ਕੰਪਨੀ ਵਲੋਂ ਵੱਲਾ ਪਿੰਡ ਦੇ ਨੇੜੇ ਬਣਾਏ ਜਾ ਰਹੇ ਵਾਟਰ ਟਰੀਟਮੈਂਟ ਪਲਾਂਟ ਵਿੱਚ ਜਨਰਲ ਹੇਲਥ ਚੈਕਅੱਪ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜਿਲਾ ਰੈਡ ਕ੍ਰਾਸ ਸੋਸਾਇਟੀ, ਗੁਰੂ ਨਾਨਕ ਦੇਵ ਹਸਪਤਾਲ ਦੇ ਬਲਡ ਬੈਂਕ ਅਤੇ ਆਰ.ਪੀ ਏਜੂਕੇਸ਼ਨ ਸੋਸਾਇਟੀ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ ਪ੍ਰੋਜੈਕਟ ਤੇ ਕੰਮ ਕਰਣ ਵਾਲੇ ਮਜਦੂਰਾਂ, ਕਰਮਚਾਰੀਆਂ ਅਤੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਦੇ ਮੁਫ਼ਤ ਵਿੱਚ ਸ਼ੁਗਰ, ਟੀ.ਬੀ ਅਤੇ ਐਚ.ਆਈ.ਵੀ ਦੇ ਟੈਸਟ ਅਤੇ ਡਾਕਟਰਾਂ ਵਲੋਂ ਲੋਕਾਂ ਦੀ ਸਿਹਤ ਦੀ ਜਾਂਚ ਦੇ ਨਾਲ-ਨਾਲ ਲੋੜ ਅਨੁਸਾਰ ਮੁਫ਼ਤ ਵਿੱਚ ਦਵਾਈਆਂ ਵੀ ਦਿੱਤੀਆਂ ਗਈਆਂ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਵਿੱਚ ਸਾਫ਼ ਪਾਣੀ ਦੀ ਸਪਲਾਈ ਲਈ ਵਰਲਡ ਬੈਂਕ ਦੇ ਸਹਿਯੋਗ ਨਾਲ ਨਹਰੀ ਪਾਣੀ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਅਪਰ ਬਾਰੀ ਦੌਅਬ ਨਹਿਰ ਦੇ ਪਾਣੀ ਨੂੰ ਸਾਫ਼ ਕਰਕੇ ਆਉਣ ਵਾਲੇ ਸਮੇਂ ਵਿੱਚ ਘਰ-ਘਰ ਸਪਲਾਈ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੇ ਅਧੀਨ ਵਾਟਰ ਟ੍ਰੀਟਮੈਂਟ ਪਲਾਂਟ, 51 ਪਾਣੀ ਦੀ ਨਵੀਂ ਟੈਂਕੀਆਂ ਦੀ ਉਸਾਰੀ ਦੇ ਨਾਲ-ਨਾਲ ਸ਼ਹਿਰ ਵਿੱਚ 118 ਕਿਲੋਮੀਟਰ ਲੰਬੀ ਪਾਈਪਲਾਈਨ ਬਿਛਾਉਣ ਦਾ ਕੰਮ ਚੱਲ ਰਿਹਾ ਹੈ। ਇਸ ਮੌਕੇ ਪ੍ਰੋਜੈਕਟ ਇੰਚਾਰਜ ਕੁਲਦੀਪ ਸਿੰਘ ਸੈਣੀ ਨੇ ਕਿਹਾ ਕਿ ਕਿਸੇ ਵੀ ਪ੍ਰੋਜੈਕਟ ਨੂੰ ਸਮੇਂ ‘ਤੇ ਪੂਰਾ ਕਰਨ ਲਈ ਜ਼ਰੂਰੀ ਹੈ ਕਿ ਪ੍ਰੋਜੈਕਟ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਸਿਹਤਮੰਦ ਰਹਿਣ। ਕਿਉਂਕਿ ਇੱਕ ਸਿਹਤਮੰਦ ਕਰਮਚਾਰੀ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕਦਾ ਹੈ। ਇਸਲਈ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਜਿਥੇ ਕਿ ਇੱਕ ਜਗ੍ਹਾ ‘ਤੇ ਹੀ ਹੈਲਥ ਦੀ ਜਾਂਚ ਸੰਬੰਧਤ ਕਈ ਸਾਰੀ ਸੁਵਿਧਾਵਾਂ ਮੂਹੀਆਂ ਕਰਾਇਆ ਗਈਆਂ। ਉਨ੍ਹਾਂ ਕਿਹਾ ਕਿ ਸ਼ਹਿਰਵਾਸੀਆਂ ਦੀ ਸਿਹਤ ਅਤੇ ਦਿਨ-ਪ੍ਰਤੀਦਿਨ ਹੇਠਾਂ ਜਾ ਰਹੇ ਜਮੀਨੀ ਪਾਣੀ ਦੇ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈ ਜਿਸ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਕੈਂਪ ਵਿੱਚ ਲਗਭਗ 400 ਲੋਕਾਂ ਦਾ ਚੈੱਕਅਪ, 205 ਐਚ.ਆਈ.ਵੀ ਟੈਸਟ ਅਤੇ 28 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ‘ਤੇ ਡੀਪਟੀ ਪ੍ਰੋਜੈਕਟ ਮੈਨੇਜਰ ਨਰਿੰਦਰਪਾਲ ਸਿੰਘ, ਐਲ ਐਂਡ ਟੀ ਕੰਪਨੀ ਦੇ ਸੰਜੇ ਕੁਮਾਰ, ਇੰਜੀਨੀਅਰ ਅਸ਼ਵਨੀ ਕੁਮਾਰ, ਸਮ੍ਰਿਤੀ ਸ਼ਰਮਾ, ਡਾ. ਮੋਨੀਕਾ ਸੱਭਰਵਾਲ, ਰਣਜੀਤ ਸਿੰਘ ਆਦਿ ਵੀ ਮੌਜੂਦ ਸਨ।
ਵਰਲਡ ਵਾਟਰ ਡੇ ਮੌਕੇ ਲਗਾਇਆ ਮੁਫ਼ਤ ਮੈਡੀਕਲ ਕੈਂਪ


