ਜ਼ਿਲ੍ਹੇ ਦੇ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਵਿੱਚ ਮਾਸ ਕਾਊਂਸਲਿੰਗ ਦਾ ਪ੍ਰੋਗਰਾਮ ਸ਼ੁਰੂ

Politics Punjab S.A.S Nagar

ਐਸ.ਏ.ਐਸ ਨਗਰ, 05 ਨਵੰਬਰ, 2024:

ਡਿਪਟੀ ਡਾਇਰੈਕਟਰ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ, ਐਸ.ਏ.ਐਸ ਨਗਰ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਅਤੇ ਸਟੇਟ ਗਾਈਡੈਂਸ ਐਂਡ ਕਾਊਂਸਲਿੰਗ ਸੈੱਲ ਦੇ ਇੰਚਾਰਜ ਸ਼ਰੂਤੀ ਸ਼ੁਕਲਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਐਸ.ਏ.ਐਸ ਨਗਰ ਗਿੰਨੀ ਦੁੱਗਲ ਦੀ ਅਗਵਾਈ ਹੇਠ ਨਵੰਬਰ ਦੇ ਪੂਰੇ ਮਹੀਨੇ ਵਿੱਚ ਜ਼ਿਲ੍ਹੇ ਦੇ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਵਿੱਚ ਮਾਸ ਕਾਊਂਸਲਿੰਗ ਦਾ ਪ੍ਰੋਗਰਾਮ ਮਿਤੀ 05-11-2024 ਤੋਂ ਸ਼ੁਰੂ ਕਰਵਾਇਆ ਗਿਆ ਹੈ।
       ਸੁਖਮਨ ਮਾਨ, ਰੋਜ਼ਗਾਰ ਅਫ਼ਸਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਜ਼ਿਲ੍ਹਾ ਬਿਊਰੋ ਰੋਜ਼ਗਾਰ ਜਨਰੇਸ਼ਨ, ਸਕਿੱਲ ਡਿਵੈਲਪਮੈਂਟ ਅਤੇ ਟ੍ਰੇਨਿੰਗ ਦੇ ਸਹਿਯੋਗ ਨਾਲ ਸਿੱਖਿਆ ਵਿਭਾਗ ਦੇ ਸਕੂਲਾਂ ਵਿੱਚ ਨੌਵੀਂ ਤੋਂ ਬਾਰ੍ਹਵੀਂ ਦੀਆਂ ਜਮਾਤਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਾਸ ਕਾਊਂਸਲਿੰਗ ਪ੍ਰੋਗਰਾਮ ਤਹਿਤ ਪੜ੍ਹਾਈ ਲਈ ਭਵਿੱਖ ਵਿੱਚ ਸਟਰੀਮਾਂ ਦੀ ਚੋਣ ਅਤੇ ਉਨ੍ਹਾਂ ਸਬੰਧੀ ਨੌਕਰੀਆਂ ਅਤੇ ਕਿੱਤਿਆਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ ਬਲਾਕ ਬਨੂੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਲਾਲਾ, ਸਕੂਲ ਆਫ਼ ਐਮੀਨੈਂਸ ਬਨੂੜ, ਸਰਕਾਰੀ ਹਾਈ ਸਕੂਲ ਕਾਰਕੋਰ, ਡਕੋਲੀ ਅਤੇ ਰਾਜੋਮਾਜਰਾ ਵਿਖੇ ਮਾਸ ਕਾਊਂਸਲਿੰਗ ਪ੍ਰੋਗਰਾਮ ਕੀਤਾ ਗਿਆ। ਇਸ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਦੇ ਉਦੇਸ਼ ਬਾਰੇ ਪੁੱਛਣ ਉਪਰੰਤ ਵੱਖ-ਵੱਖ ਸਟੱਡੀ ਸਟਰੀਮਾਂ ਦੀ ਚੋਣ ਬਾਰੇ ਜਾਣਕਾਰੀ ਦਿੱਤੀ। ਆਰਟਸ, ਮੈਡੀਕਲ, ਨਾਨ ਮੈਡੀਕਲ, ਕਾਮਰਸ ਅਤੇ ਵੋਕੇਸ਼ਨਲ ਸਟਰੀਮਾਂ ਦੀ ਚੋਣ ਦੇ ਨਾਲ ਨਾਲ ਉਚੇਰੀ ਸਿੱਖਿਆ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿੱਤੀ। ਡਿਪਟੀ ਸੀਈਓ, ਡੀ.ਬੀ.ਈ.ਈ. ਸੁਖਮਨ ਬਾਠ ਨੇ ਬੱਚਿਆਂ ਨੂੰ ਸਵੈ-ਰੋਜ਼ਗਾਰ ਲਈ ਆਈ.ਟੀ.ਆਈ ਕੋਰਸਾਂ ਅਤੇ ਬਹੁ ਤਕਨੀਕੀ ਡਿਪਲੋਮਾ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਰੀਅਰ ਕਾਊਂਸਲਰ, ਡੀ.ਬੀ.ਈ.ਈ ਨਬੀਹਾ ਨੇ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜ੍ਹਣ ਅਤੇ ਜਿੰਦਗੀ ਦੇ ਕਿੱਤਾ ਮੁਖੀ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਅਨੁਸ਼ਾਸਿਤ ਢੰਗ ਨਾਲ ਮਿਹਨਤ ਕਰਨ ਲਈ ਪ੍ਰੇਰਿਆ। ਵਿਦਿਆਰਥੀਆਂ ਨੇ ਆਪਣੇ ਕੈਰੀਅਰ ਗਾਈਡੈਂਸ ਸਬੰਧੀ ਰਿਸੋਰਸ ਪਰਸਨਾਂ ਤੋਂ ਸਵਾਲ ਵੀ ਪੁੱਛੇ। ਇਸ ਮੌਕੇ ਸਕੂਲਾਂ ਦੇ ਪ੍ਰਿੰਸੀਪਲ
ਅਨੀਤਾ ਭਾਰਦਵਾਜ, ਅਨੀਤਾ ਗਰਗ, ਪਰਮਜੀਤ ਕੌਰ, ਦੀਪਾਲੀ ਬਾਂਸਲ ਅਤੇ ਸੁਨੀਲ ਸ਼ਰਮਾ ਵੀ ਮੌਜੂਦ ਸਨ।