ਫਾਜ਼ਿਲਕਾ 17 ਦਸੰਬਰ
ਵਿਜੈ ਦਿਵਸ ਦੇ ਸੰਬੰਧ ਵਿੱਚ ਆਸਫ ਵਾਲਾ ਵਿਖੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਜ਼ਿਲਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀ ਮੈਰਾਥਾਨ ਕਰਵਾਈ ਗਈ । ਲੜਕੇ ਅਤੇ ਲੜਕੀਆਂ ਦੀ ਅਲੱਗ ਅਲੱਗ ਹੋਈ ਮੈਰਾਥਨ ਨੂੰ ਕਰਨਲ ਚੰਦਰਕਾਂਤ ਸ਼ਰਮਾ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਵਿਦਿਆਰਥੀਆਂ ਨੇ ਉਤਸਾਹ ਨਾਲ ਇਸ ਮੈਰਾਥੋਨ ਵਿੱਚ ਭਾਗ ਲਿਆ ਅਤੇ ਦੇਸ਼ ਲਈ ਆਪਾਂ ਵਾਰਨ ਵਾਲੇ ਸ਼ਹੀਦਾਂ ਨੂੰ ਨਮਨ ਕੀਤਾ।
ਕੁੜੀਆਂ ਦੀ ਦੌੜ ਵਿੱਚ ਪਹਿਲੀਆਂ ਦਸ ਪੁਜੀਸ਼ਨਾਂ ਹਾਸਿਲ ਕਰਨ ਵਾਲੀਆਂ ਵਿਦਿਆਰਥਨਾਂ ਦੇ ਨਾਮ ਇਸ ਤਰਾਂ ਰਹੇ : ਹਰਮਨ ਕੰਬੋਜ, ਲਛਮੀਰ, ਅਸ਼ਮੀ, ਅਮਨਦੀਪ, ਰਮਨ ਰਾਣੀ, ਵੰਸ਼ਿਕਾ ਜੋਸ਼ੀ, ਜਸਵਿੰਦਰ ਕੌਰ, ਲਵੀਸ਼ਾ, ਰਜਨੀ ਬਾਲਾ ਅਤੇ ਹਰਲੀਨ ਕੌਰ। ਜਦਕਿ ਮੁੰਡਿਆਂ ਦੀ ਦੌੜ ਵਿੱਚ ਪਹਿਲੀਆਂ 10 ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਵਿੱਚ ਦੀਪਕ ਕੁਮਾਰ, ਰਿੰਕੂ, ਕਰਨ, ਸੰਜੇ, ਦਿਸ਼ਾਂਤ, ਸ਼ੇਖਰ, ਅੰਗਰੇਸ਼ ਕੁਮਾਰ, ਅਭੀ, ਗੁਰਸੇਵਕ ਸਿੰਘ ਅਤੇ ਮੋਹਿਤ ਦੇ ਨਾਮ ਸ਼ਾਮਿਲ ਹਨ। ਇਸ ਮੌਕੇ ਸ਼ਹੀਦਾਂ ਦੀ ਸਮਾਧੀ ਕਮੇਟੀ ਤੋਂ ਪ੍ਰਧਾਨ ਸ੍ਰੀ ਸੰਦੀਪ ਗਿਲਹੋਤਰਾ ਤੋਂ ਇਲਾਵਾ ਪ੍ਰਫੁੱਲ ਨਾਗਪਾਲ, ਸ਼ਸ਼ੀਕਾਂਤ, ਅਸ਼ੀਸ਼ ਪੁਪਣੇਜਾ, ਰਵੀ ਨਾਗਪਾਲ ਆਦਿ ਵੀ ਹਾਜ਼ਰ ਸਨ ਜਦ ਕਿ ਸਿੱਖਿਆ ਵਿਭਾਗ ਤੋਂ ਡਿਪਟੀ ਜਿਲਾ ਸਿੱਖਿਆ ਅਫਸਰ ਪੰਕਜ ਅੰਗੀ ਤੋਂ ਇਲਾਵਾ ਪ੍ਰੋਜੈਕਟ ਕੋਆਰਡੀਨੇਟਰ ਵਿਜੇ ਪਾਲ, ਗੁਰਸ਼ਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਇੱਥੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਏ।
ਵਿਜੈ ਦਿਵਸ ਦੇ ਸਬੰਧ ਵਿੱਚ ਆਸਫ ਵਾਲਾ ਵਿਖੇ ਕਰਵਾਈ ਗਈ ਮੈਰਾਥਾਨ


