ਫ਼ਰੀਦਕੋਟ 20 ਸਤੰਬਰ,2024
ਬਾਬਾ ਫ਼ਰੀਦ ਆਗਮਨ ਪੁਰਬ ਦੇ ਸ਼ੁਭ ਦਿਹਾੜੇ ਤੇ ਸੰਤ ਬਾਬਾ ਫ਼ਰੀਦ ਆਰਟ ਸੁਸਾਇਟੀ ਰਜਿ: ਫ਼ਰੀਦਕੋਟ ਵੱਲੋਂ ਸੰਜੀਵਨੀ ਹਾਲ ਬਰਜਿੰਦਰ ਕਾਲਜ ਵਿਖੇ ਤਿੰਨ ਰੋਜ਼ਾ ਰਾਸ਼ਟਰੀ ਪੱਧਰੀ ਆਰਟ ਵਰਕਸਾਪ ਅਤੇ ਪੈਂਟਿੰਗ ਪ੍ਰਦਰਸ਼ਨੀ ਦਾ ਉਦਘਾਟਨ ਰੋਸ਼ਨ ਸਮਾਂ ਕਰਦੇ ਹੋਏ ਮੁੱਖ ਮਹਿਮਾਨ ਐਮ. ਐਲ. ਏ ਫ਼ਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ ਅਤੇ ਸ. ਮਹੀਪ ਇੰਦਰ ਸਿੰਘ ਸੇਖੋਂ ਸੇਵਾਦਾਰ ਬਾਬਾ ਫ਼ਰੀਦ ਵਿੱਦਿਆਕ ਅਤੇ ਧਾਰਮਿਕ ਸੰਸਥਾਵਾਂ ਫ਼ਰੀਦਕੋਟ ਵੱਲੋਂ ਕੀਤਾ ਗਿਆ । ਸੁਸਾਇਟੀ ਦੇ ਪ੍ਰਧਾਨ ਸਰਦਾਰ ਪ੍ਰੀਤ ਭਗਵਾਨ ਸਿੰਘ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਦਿਲੋਂ ਸਵਾਗਤ ਕੀਤਾ ਗਿਆ।
ਮੰਚ ਸੰਚਾਲਕ ਅਤੇ ਸੁਸਾਇਟੀ ਦੇ ਪ੍ਰੈੱਸ ਸਕੱਤਰ ਬਲਜੀਤ ਗਰੋਵਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਤਿੰਨ ਰੋਜ਼ਾ ਰਾਸ਼ਟਰੀ ਪੱਧਰੀ ਆਰਟ ਵਰਕਸਾਪ ਅਤੇ ਪੈਂਟਿੰਗ ਪ੍ਰਦਰਸ਼ਨੀ ਵਿਖੇ ਪੂਰੇ ਭਾਰਤ ਦੇਸ਼ ਵਿੱਚੋਂ ਵੱਖ- ਵੱਖ ਰਾਜਾਂ ਤੋਂ ਮਾਹਿਰ ਆਰਟਿਸਟ ਆਪਣੀ ਅਦਭੁੱਤ ਕਲਾ ਦਾ ਹੁੰਨਰ ਦਿਖਾਉਣ ਲਈ ਪਹੁੰਚੇ ਹਨ। ਇਸ ਤਿੰਨ ਰੋਜ਼ਾ ਰਾਸ਼ਟਰੀ ਪੱਧਰੀ ਆਰਟ ਵਰਕਸਾਪ ਅਤੇ ਪੇਂਟਿੰਗ ਪ੍ਰਦਰਸ਼ਨੀ ਵਿੱਚ ਸਚਿਨ ਸਾਖਲਕਰ ਅੰਤਰਰਾਸ਼ਟਰੀ ਕਲਾਕਾਰ , ਮਮਤਾ ਰਾਜਪੂਤ ਉੱਤਰ ਪ੍ਰਦੇਸ਼ , ਮਨਜੀਤ ਕੌਰ ਮੋਹਾਲੀ , ਸਾਧੀਆ ਸੌਰੀ ਅਲੀਗੜ੍ਹ ਉੱਤਰ ਪ੍ਰਦੇਸ਼ , ਪਰਵੀਨ ਸੈਣੀ ਮੁਜੱਫਰ ਨਗਰ ਉੱਤਰ ਪ੍ਰਦੇਸ਼, ਅਜੀਜ਼ ਵਰਮਾਂ ਪਠਾਨਕੋਟ ਪੰਜਾਬ , ਦੇਵਨਾਥ ਫ਼ਰੀਦਕੋਟ , ਅਰਸ਼ਦੀਪ ਸਿੰਘ ਦੁਪਾਲੀ , ਗੁਰਮੀਤ ਸਿੰਘ ਰੈਣੀ ਫ਼ਰੀਦਕੋਟ , ਹਰਵਿੰਦਰ ਕੌਰ ਫ਼ਰੀਦਕੋਟ , ਉਦਿਸ਼ ਬੈੰਬੀ ਫ਼ਰੀਦਕੋਟ , ਹਰਵਿੰਦਰ ਕੌਰ ਫ਼ਰੀਦਕੋਟ , ਅਨੂੰ ਬਾਲਾ ਫ਼ਰੀਦਕੋਟ , ਵੀਰਪਾਲ ਕੌਰ ਫ਼ਰੀਦਕੋਟ , ਤਮੰਨਾ ਫ਼ਰੀਦਕੋਟ ਵਿਸ਼ੇਸ਼ ਤੌਰ ਤੇ ਪਹੁੰਚੇ ਹਨ। ਸੰਤ ਬਾਬਾ ਫ਼ਰੀਦ ਆਟਟ ਸੁਸਾਇਟੀ ਫ਼ਰੀਦਕੋਟ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਨ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਨਾਲ ਅਤੇ ਲੋਈ ਭੇਂਟ ਕਰਦੇ ਹੋਏ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਐੱਮ.ਐਲ. ਏ ਫ਼ਰੀਦਕੋਟ ਸਰਦਾਰ ਗੁਰਦੱਤ ਸਿੰਘ ਸੇਖੋਂ ਅਤੇ ਉਹਨਾਂ ਦੇ ਪਾਰਿਵਾਰਿਕ ਮੈਂਬਰ ਮੈਡਮ ਬੇਅੰਤ ਕੌਰ ਸੇਖੋਂ, ਅਨਮੋਲ ਸੇਖੋਂ , ਡਾਕਟਰ ਵਿਕਰਮਜੀਤ ਕੌਰ ਸੇਖੋਂ , ਅੰਗਰੇਜ ਸਿੰਘ ਸੇਖੋਂ , ਬਲਜੀਤ ਕੌਰ ਸੇਖੋਂ , ਏਕਮ ਸਿੰਘ ਸੇਖੋਂ ਅਮੇਰੀਕਾ ਰਾਹੀਂ ਸਾਂਝੇ ਤੌਰ ਤੇ ਕੈਨਵਸ ਬੋਰਡ ਤੇ ਆਪਣੇ ਹੱਥੋਂ ਪੇਂਟਿੰਗ ਬਣਾ ਕੇ ਬਾਹਰੋਂ ਆਏ ਸਾਰੇ ਮਹਿਮਾਨਾਂ ਦਾ ਮਨ ਮੋਹ ਲਿਆ । ਇਸ ਮੌਕੇ ਤੇ ਸੁਸਾਇਟੀ ਦੇ ਮੁੱਖ ਸਰਪ੍ਰਸਤ ਸੁਖਦੇਵ ਸਿੰਘ ਦੋਸਾਂਝ, ਪ੍ਰਧਾਨ ਪ੍ਰੀਤ ਭਗਵਾਨ ਸਿੰਘ, ਜਨਰਲ ਸਕੱਤਰ ਡਿਪਟੀ ਸਿੰਘ , ਮੀਤ ਪ੍ਰਧਾਨ ਪਰਮਿੰਦਰ ਸਿੰਘ ਟੋਨੀ, ਪ੍ਰੈੱਸ ਸਕੱਤਰ ਬਲਜੀਤ ਗਰੋਵਰ, ਖ਼ਜਾਨਚੀ ਵੀਰਪਾਲ ਕੌਰ, ਸਹ ਖ਼ਜਾਨਚੀ ਸਤਬੀਰ ਕੌਰ , ਮੈਂਬਰ ਹਰਵਿੰਦਰ ਕੌਰ, ਰਜਿੰਦਰ ਸਿੰਘ ਡਿੰਪੀ, ਗੁਰਮੀਤ ਸਿੰਘ ਰੈਣੀ, ਮਨਦੀਪ ਕੈਂਥ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।