ਪਿੰਡ ਭਾਗਸਰ ਵਿਚ ਮਨਾਈ ਧੀਆਂ ਦੀ ਲੋਹੜੀ, ਵਿਧਾਇਕ ਨੇ ਦਿੱਤੀ ਪਿੰਡ ਨੂੰ 97 ਲੱਖ ਦੀ ਗ੍ਰਾਂਟ

Fazilka

ਬੱਲੂਆਣਾ, ਫਾਜਿ਼ਲਕਾ, 13 ਜਨਵਰੀ

                ਬੱਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ ਭਾਗਸਰ ਵਿਖੇ ਅੱਜ ਧੀਆਂ ਦੀ ਲੋਹੜੀ ਮਨਾਈ ਗਈ ਜਿਸ ਮੌਕੇ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਮੁੱਖ ਮਹਿਮਾਨ ਵਜੋਂ ਸਿ਼ਰਕਤ ਕਰਨ ਪਹੁੰਚੇ।ਇਸ ਮੌਕੇ ਵਿਧਾਇਕ ਨੇ ਪੰਜਾਬ ਸਰਕਾਰ ਦੀ ਤਰਫੋ ਲੋਹੜੀ ਦੇ ਉਪਹਾਰ ਵਜੋਂ 97 ਲੱਖ ਰੁਪਏ ਦੀ ਗ੍ਰਾਂਟ ਪਿੰਡ ਦੇ ਵਿਕਾਸ ਕਾਰਜਾਂ ਲਈ ਦਿੱਤੀ।

                ਇਸ ਮੌਕੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾ ਸਸ਼ਕਤੀਕਰਨ ਲਈ ਵਿਸੇਸ਼ ਉਪਰਾਲੇ ਕਰ ਰਹੀ ਹੈ। ਉਨ੍ਹਾਂ ਨੇ ਸਮੂਹ ਹਾਜਰੀਨ ਨੂੰ ਲੋਹੜੀ ਦੇ ਤਿਓਹਾਰ ਦੀ ਵਧਾਈ ਦਿੰਦਿਆਂ ਆਖਿਆ ਕਿ ਕਦੇ ਸਮੇਂ ਸੀ ਜਦ ਕੇਵਲ ਲੜਕਾ ਪੈਦਾ ਹੋਣ ਤੇ ਹੀ ਲੋਹੜੀ ਮਨਾਈ ਜਾਂਦੀ ਸੀ ਪਰ ਹੁਣ ਸਮਾਜ ਦੀ ਸੋਚ ਬਦਲਣ ਲੱਗੀ ਹੈ।

                ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਅੱਜ ਧੀਆਂ ਹਰ ਖੇਤਰ ਵਿਚ ਅੱਗੇ ਆ ਰਹੀਆਂ ਹਨ।ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਪੱਧਰ ਤੇ ਮਹਿਲਾ ਸਸ਼ਕਤੀਕਰਨ ਦੇ ਉਪਰਾਲੇ ਹੋ ਰਹੇ ਹਨ ਪਰ ਸਮਾਜਿਕ ਪੱਧਰ ਤੇ ਵੀ ਇਸ ਤਰਾਂ ਦੇ ਸਮਾਗਮ ਹੋਣ ਨਾਲ ਸਮਾਜਿਕ ਸੋਚ ਵਿਚ ਤੇਜੀ ਨਾਲ ਬਦਲਾਅ ਆਵੇਗਾ।

                ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਇਸ ਤਰਾਂ ਦੇ ਤਿਓਹਾਰ ਸਾਡੀ ਵਿਰਾਸਤ ਅਤੇ ਸਭਿਆਚਾਰ ਦਾ ਪ੍ਰਤੀਕ ਹਨ ਅਤੇ ਸਭ ਨੂੰ ਇਹ ਤਿਓਹਾਰ ਆਪਸੀ ਭਾਈਚਾਰੇ ਦਾ ਸੰਦੇਸ਼ ਵੀ ਦਿੰਦੇ ਹਨ। ਇਸ ਮੌਕੇ ਸਭਿਆਚਾਰਕ ਰੰਗ ਵੀ ਵੇਖਣ ਨੂੰ ਮਿਲੇ।

                ਇਸ ਮੌਕੇ ਜਿ਼ਲ੍ਹਾ ਪ੍ਰੋਗਰਾਮ ਅਫ਼ਸਰ ਨਵਦੀਪ ਕੌਰ ਵੱਲੋਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 13 ਜਨਵਰੀ ਤੋਂ 20 ਜਨਵਰੀ 2024 ਤੱਕ ਲੋਹੜੀ ਦਾ ਤਿਓਹਾਰ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਸ ਦੀ ਲਗਾਤਾਰਤਾ ਵਿੱਚ ਬਲਾਕ  ਅਬੋਹਰ 2 ਦੀ ਬਲਾਕ ਪੱਧਰੀ ਪਿੰਡ ਭਾਗਸਰ ਵਿਖੇ ਅੱਜ ਲੋਹੜੀ ਦਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਮੁੱਖ ਮਹਿਮਾਨ ਵਜੋਂ ਸਿ਼ਰਕਤ ਕਰਨ ਪਹੁੰਚੇ।  ਇਸ ਮੌਕੇ 11 ਨਵ ਜਨਮੀਆਂ ਧੀਆਂ ਦੇ ਮਾਪਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਵੀ ਦਿੱਤੀ ਤੇ ਸਨਮਾਨਿਤ ਵੀ ਕੀਤਾ।

          ਇਸ ਮੌਕੇ ਸੁਧੀਰ ਕੂਕਨਾ, ਬਲਾਕ ਪ੍ਰਧਾਨ ਮਨੋਜ ਸੋਰੇਨ, ਅੰਗਰੇਜ ਸਿੰਘ ਬਰਾੜ, ਬਲਜੀਤ ਸਿੰਘ,ਚਰਨਜੀਤ ਸਿਆਗ, ਦੇਵੀ ਲਾਲ, ਅਵਨੀਸ਼ ਗੋਦਾਰਾ, ਧਰਮਵੀਰ ਗੋਦਾਰਾ, ਸਿਮਰ ਸਰਪੰਚ ਸਮੇਤ ਪਾਰਟੀ ਦੀ ਸੀਨਿਅਰ ਲੀਡਰਸਿ਼ਪ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ।