ਮਾਨਸਾ, 10 ਜੁਲਾਈ:
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ 12 ਜੁਲਾਈ, 2024 ਦਿਨ ਸ਼ੁੱਕਰਵਾਰ ਨੂੰ ਐਲ.ਆਈ.ਸੀ. ਆਫ ਇੰਡੀਆ ਵੱਲੋਂ ਏਜੰਟ ਦੀ ਭਰਤੀ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਘੱਟੋ ਘੱਟ ਯੋਗਤਾ 10ਵੀਂ ਪਾਸ ਲੜਕੇ ਭਾਗ ਲੈ ਸਕਦੇ ਹਨ, ਜਿੰਨ੍ਹਾਂ ਦੀ ਉਮਰ ਸੀਮਾ ਘੱਟ ਤੋਂ ਘੱਟ 30 ਤੋਂ 45 ਸਾਲ ਹੋਣੀ ਚਾਹੀਦੀ ਹੈ। ਚੁਣੇ ਗਏ ਪ੍ਰਾਰਥੀਆਂ ਨੂੰ ਤਨਖਾਹ 6000/- ਰੁਪਏ ਮਿਲਣਯੋਗ ਹੋਵੇਗੀ। ਚਾਹਵਾਨ ਪ੍ਰਾਰਥੀ ਸਾਦੇ ਕੱਪੜਿਆਂ ਵਿਚ ਆਪਣੀ ਯੋਗਤਾ ਦਾ ਵੇਰਵਾ (ਰਜ਼ਿਊਮ), ਅਧਾਰ ਕਾਰਡ, ਯੋਗਤਾ ਦੇ ਸਰਟੀਫਿਕੇਟ ਦੀਆਂ ਕਾਪੀਆਂ ਲੈ ਕੇ ਕੈਂਪ ਵਾਲੇ ਦਿਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ, ਮਾਨਸਾ (ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੇਵਾ ਕੇਂਦਰ ਦੀ ਪਹਿਲੀ ਮੰਜ਼ਿਲ ’ਤੇ) ਸਵੇਰੇ 10:00 ਵਜੇ ਪਹੁੰਚ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇੰਟਰਵਿਊ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਹੋਵੇਗਾ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94652-28847, 94641-78030 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਐਲ.ਆਈ.ਸੀ. ਆਫ ਇੰਡੀਆ ਵੱਲੋਂ ਏਜੰਟ ਦੀ ਭਰਤੀ ਲਈ 12 ਜੁਲਾਈ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ


