ਨੈਸ਼ਨਲ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਚਲਾੳਣ ਲਈ ਐਲ.ਐਚ.ਵੀ.ਅਤੇ ਏ.ਐਨ.ਐਮ ਦੀ ਸਿਖਲਾਈ ਹੋਈ

Mansa

ਮਾਨਸਾ, 09 ਅਪ੍ਰੈਲ:
ਦਫਤਰ ਸਿਵਲ ਸਰਜਨ ਮਾਨਸਾ (ਨਸ਼ਾ ਛੁਡਾਊ ਕੇਂਦਰ ਠੂਠਿਆਂਵਾਲੀ ਰੋਡ) ਵਿਖੇ ਬਲਾਕ ਖਿਆਲਾ ਦੀਆਂ ਸਮੂਹ ਐਲ.ਐਚ.ਵੀ. ਅਤੇ ਸਮੂਹ ਏ.ਐਨ.ਐਮ ਦੀ ਸਿਖਲਾਈ ਕਰਵਾਈ ਗਈ।
ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਸਿਖਲਾਈ ਦਾ ਮੁੱਖ ਮੰਤਵ ਸਮੂਹ ਨੈਸ਼ਨਲ ਪ੍ਰੋਗਰਾਮਾਂ ਨੂੰ ਚੰਗੀ ਤਰ੍ਹਾਂ ਚਲਾਉਣਾ ਹੈ ਤਾਂ ਜੋ ਗਰਭਵਤੀ ਮਾਵਾਂ ਅਤੇ ਬੱਚਿਆਂ ਦਾ ਸਹੀ ਸਮੇਂ ’ਤੇ ਟੀਕਾਕਰਣ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹਾਈ ਰਿਸਕ ਮਾਵਾਂ ਦੀ ਸੂਚੀ ਹਰ ਵੇਲੇ ਤਿਆਰ ਰੱਖਣੀ, ਹਾਈ ਰਿਸਕ ਮਾਵਾਂ ਦਾ ਸਮੇਂ ਸਿਰ ਚੈੱਕਅਪ ਕਰਵਾ ਕੇ ਉਨ੍ਹਾਂ ਦੀ ਡਲਿਵਰੀ ਲੋੜ ਅਨੁਸਾਰ ਸਬੰਧਤ ਸੰਸਥਾਵਾਂ ਵਿੱਚ ਕਰਵਾਉਣੀ ਯਕੀਨੀ ਬਣਾਈ ਜਾਵੇ।
ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਕੰਵਲਪ੍ਰੀਤ ਕੌਰ ਬਰਾੜ ਨੇ ਸਮੂਹ ਐਲ.ਐਚ.ਵੀ. ਅਤੇ ਏ.ਐਨ.ਐਮ ਨੂੰ ਹੈਪੇਟਾਈਟਸ ਜ਼ੀਰੋ ਡੋਜ, ਪੋਲੀਓ, ਪੈਂਟਾ, ਐਮ.ਆਰ ਅਤੇ ਵਿਟਾਮਿਨ ਏ ਦੀਆਂ ਖੁਰਾਕਾਂ ਦੀ 100 ਫ਼ੀਸਦੀ ਕਵਰੇਜ ਕਰਨੀ ਯਕੀਨੀ ਬਣਾਉਣ ਲਈ ਕਿਹਾ
ਇਸ ਮੌਕੇ ਡਾ ਨਵੇਦਿੱਤਾ ਵਾਸੂਦੇੇਵਾ ਡਬਲਯੂ.ਐਚ.ਓ.ਦੇ ਨੁਮਾਇੰਦੇ ਨੇ ਵਿਸ਼ੇਸ਼ ਤੌਰ ’ਤੇ ਭਾਗ ਲਿਆ ਅਤੇ ਕੋਲਡ ਚੇਨ ਮੈਨਟੇਨੈਂਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਨੇ ਕਿਹਾ ਕਿ ਗੈਰ ਸੰਚਾਰੀ ਬਿਮਾਰੀਆਂ ਜਿਸ ਤਰ੍ਹਾਂ ਬੀ.ਪੀ.ਅਤੇ ਸ਼ੂਗਰ ਆਦਿ ਦੇ ਮਰੀਜ਼ਾਂ ਨੂੰ ਸਮੇਂ ਸਿਰ ਵਧੀਆ ਢੰਗ ਨਾਲ ਜਾਗਰੂਕ ਕਰਨਾ ਹੈ ਤਾਂ ਜੋ ਉਹ  ਬੀ.ਪੀ. ਅਤੇ ਸ਼ੂਗਰ ਦੀ ਦਵਾਈ ਸਹੀ ਸਮੇਂ ’ਤੇ ਲੈ ਸਕਣ ਤਾਂ ਜੋ ਹਾਰਟ ਅਟੈਕ ਅਤੇ ਸਟਰੋਕ ਜਿਹੀਆਂ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਇਸ ਮੌਕੇ ਅਵਤਾਰ ਸਿੰਘ ਡੀ.ਪੀ.ਐਮ, ਦਰਸ਼ਨ ਸਿੰਘ ਉਪ ਸਮੂਹ ਸਿੱਖਿਆ ਸੂਚਨਾ ਅਫਸਰ ਤੋਂ ਇਲਾਵਾ ਬਲਾਕ ਖਿਆਲਾ ਕਲਾਂ ਦੀਆਂ ਸਮੂਹ ਐਲ.ਐਚ.ਵੀ. ਅਤੇ ਏ.ਐਨ.ਐਮ ਨੇ ਭਾਗ ਲਿਆ।