ਮੋਗਾ, 30 ਮਈ:
ਪੰਜਾਬ ਰਾਜ ਵਿੱਚ ਲੋਕ ਸਭਾ ਚੋਣਾਂ 2024 1 ਜੂਨ, 2024 ਨੂੰ ਹੋਣੀਆਂ ਨਿਯਤ ਹੋਈਆਂ ਹਨ। ਇਸ ਦਿਨ ਹਰੇਕ ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਨਿਰਵਿਘਨ ਕਰ ਸਕੇ, ਇਸ ਮੰਤਵ ਲਈ ਜ਼ਿਲ੍ਹੇ ਦੇ ਸਮੂਹ ਸਰਕਾਰੀ/ਗੈਰ ਸਰਕਾਰੀ ਦਫ਼ਤਰਾਂ, ਬੈਕਾਂ, ਅਦਾਰਿਆਂ, ਫੈਕਟਰੀਆਂ, ਦੁਕਾਨਾਂ ਆਦਿ ਵਿੱਚ ਪੇਡ ਹਾਲੀਡੇ ਕੀਤੀ ਜਾਣੀ ਜਰੂਰੀ ਹੈ।ਇਸ ਬਾਰੇ ਦੀ ਰਿਪ੍ਰੇਜੇਨਟੇਸ਼ਨ ਆਫ਼ ਪੀਪਲ ਐਕਟ, 1951 ਦੀ ਧਾਰਾ 135 ਬੀ ਵਿੱਚ ਹੇਠ ਲਿਖੇ ਅਨੁਸਾਰ ਕਾਨੂੰਨੀ ਵਿਵਸਥਾ ਕੀਤੀ ਗਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਵੱਲੋਂ ”ਦੀ ਰੀਪ੍ਰੇਜੇਨਟੇਸ਼ਨ ਆਫ਼ ਪੀਪਲ ਐਕਟ, 1951 ਦੀ ਧਾਰਾ 135 ਬੀ”, ”ਦੀ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟਾਬਲਿਸ਼ਮੈਂਟ ਐਕਟ 1958 (ਦੀ ਪੰਜਾਬ ਐਕਟ ਨੰ 15 ਆਫ਼ 1958) ਦੀ ਫੈਕਟਰੀਜ਼ ਐਕਟ, 1948” ਵਿੱਚ ਕੀਤੀ ਗਈ ਕਾਨੂੰਨੀ ਵਿਵਸਥਾ ਨੂੰ ਧਿਆਨ ਵਿੱਚ ਰੱਖਦੇ ਹੋਏ ‘ਨੈਗੋਸ਼ੇਬਲ ਇੰਸਟਰੂਮੈਂਟ ਐਕਟ 1881’ ਦੀ ਧਾਰਾ 25 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਦੇ ਸਮੂਹ ਸਰਕਾਰੀ/ਗੈਰ ਸਰਕਾਰੀ ਦਫ਼ਤਰਾਂ, ਬੈਂਕਾਂ ਅਦਾਰਿਆਂ, ਫੈਕਟਰੀਆਂ, ਦੁਕਾਨਾਂ ਆਦਿ ਵਿੱਚ ਮਿਤੀ 1 ਜੂਨ, 2024 ਨੂੰ ‘ਪੇਡ ਹਾਲੀਡੇਅ’ (ਅਦਾਇਗੀ ਛੁੱਟੀ) ਘੋਸ਼ਿਤ ਕਰਦਾ ਹਾਂ। ਇਸ ਦਿਨ ਨੂੰ ਕੀਤੀ ਗਈ ਛੁੱਟੀ ਲਈ ਕਿਸੇ ਵੀ ਕਰਮੀ ਦੀ ਤਨਖਾਹ ਨਹੀਂ ਕੱਟੀ ਜਾਵੇਗੀ।
ਸ੍ਰ. ਕੁਲਵੰਤ ਸਿੰਘ ਨੇ ਜ਼ਿਲ੍ਹਾ ਦੇ ਸਮੂਹ ਸਰਕਾਰੀ/ਪ੍ਰਾਈਵੇਟ ਮੁਲਾਜ਼ਮਾਂ ਭਾਵੇਂ ਉਹ ਕਿਸੇ ਵੀ ਕੰਪਨੀ ਜਾਂ ਵਿਭਾਗ ਵਿੱਚ ਨੌਕਰੀ ਕਰ ਹਨ, ਨੂੰ ਅਪੀਲ ਕੀਤੀ ਕਿ ਉਹ ਇਸ ਦਿਨ ਆਪਣੀ ਵੋਟ ਦੇ ਅਧਿਾਰ ਦਾ ਇਸਤੇਮਾਲ ਜਰੂਰ ਕਰਨ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੋਟਰਾਂ ਦੀ ਸੁਵਿਧਾ ਲਈ ਹਰ ਯੋਗ ਉਪਰਾਲੇ ਕੀਤੇ ਗਏ ਹਨ ਤਾਂ ਕਿ ਉਹ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਤੋਂ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।