ਫਿਰੋਜ਼ਪੁਰ, 24 ਮਾਰਚ
ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਫਿਰੋਜਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਿਤੀ ਰੋਜ਼ਗਾਰ ਮੇਲਾ ਲਗਾਇਆ ਗਿਆ। ਇਸ ਸਬੰਧੀ ਗੁਰਜੰਟ ਸਿੰਘ, ਪਲੇਸਮੈਂਟ ਅਫ਼ਸਰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਫਿਰੋਜਪੁਰ ਨੇ ਦੱਸਿਆ ਕਿ ਇਸ ਰੋਜਗਾਰ ਮੇਲੇ ਵਿੱਚ ਜੈਨਸਿਸ ਅਮਨਦੀਪ ਮਲਟੀ ਸਪੈਸ਼ਲਿਟੀ ਹਸਪਤਾਲ, ਫਿਰੋਜ਼ਪੁਰ ਵੱਲੋਂ ਭਾਗ ਲੈਂਦੇ ਹੋਏ ਬਿਲਿੰਗ ਐਗਜ਼ੀਕਿਊਟਿਵ, ਅਕਾਊਂਟਸ ਅਸਿਸਟੈਂਟ, ਡਾਇਲਿਸਿਸ ਟੈਕਨੀਸ਼ਿਨ, ਐਂਡੋਸਕੋਪੀ ਟੈਕਨੀਸ਼ਿਨ, ਇਲੈਕਟ੍ਰੀਸ਼ਨ, ਸੀਨੀਅਰ ਸਟਾਫ਼ ਨਰਸ, ਮੈਡੀਕਲ ਅਫ਼ਸਰ, ਗੰਨਮੈਨ, ਡਰਾਇਵਰ ਅਤੇ ਸਿਕਿਊਰਟੀ ਸੁਪਰਵਾਈਜ਼ਰ ਆਦਿ ਅਸਾਮੀਆਂ ਲਈ ਪ੍ਰਾਰਥੀਆਂ ਦੀ ਇੰਟਰਵਿਊ ਕੀਤੀ।
ਇਸ ਕੈਂਪ ਵਿੱਚ 52 ਪ੍ਰਾਰਥੀਆਂ ਵੱਲੋਂ ਹਿੱਸਾ ਲਿਆ ਗਿਆ, ਜਿਸ ਵਿੱਚੋ 10 ਪ੍ਰਾਰਥੀਆਂ ਨੂੰ ਵੱਖ—ਵੱਖ ਅਸਾਮੀਆਂ ਲਈ ਸ਼ਾਰਟਲਿਸਟ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਆਨਲਾਈਨ ਪੋਰਟਲ www.pgrkam.com ਅਤੇ www.ncs.gov.in ਤੇ ਰਜਿਸਟਰਡ ਹੋਣ ਬਾਰੇ ਕਿਹਾ ਗਿਆ ਅਤੇ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਮੁਫਤ ਟ੍ਰੇਨਿੰਗਾਂ, ਸਕਿੱਲ ਕੋਰਸਾਂ ਅਤੇ ਜ਼ਿਲ੍ਹਾ ਬਿਊਰੋ ਆੱਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ, ਫਿਰੋਜਪੁਰ ਵਿਖੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਜੈਨਸਿਸ ਅਮਨਦੀਪ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਫੈਸਿਲਟੀ ਡਾਇਰੈਕਟਰ ਡਾ: ਅਭਿਸ਼ੇਕ ਅਰੋੜਾ ਨੇ ਇਸ ਮੇਲੇ ਵਿੱਚ ਖਾਸ ਤੌਰ ਤੇ ਸ਼ਿਰਕਤ ਕੀਤੀ। ਉਨਾਂ ਵੱਲੋਂ ਇੰਟਰਵਿਊ ਦੇਣ ਆਏ ਪ੍ਰਾਰਥੀਆਂ ਨਾਲ ਵਾਰਤਾਲਾਪ ਕੀਤੀ ਗਈ। ਇਸ ਤੋਂ ਇਲਾਵਾ ਜੈਨਸਿਸ ਹਸਪਤਾਲ ਤੋਂ ਰਾਹੁਲ, ਮੈਡਮ ਤਾਨੀਆ, ਮੈਡਮ ਸਿਮਰਨ ਅਤੇ ਰੋਜ਼ਗਾਰ ਦਫ਼ਤਰ ਤੋਂ ਰਾਜ ਕੁਮਾਰ ਆਦਿ ਹਾਜ਼ਰ ਸਨ।