ਫਾਜ਼ਿਲਕਾ 30 ਜਨਵਰੀ 2024..
ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਪਰੀਕਸ਼ਾ ਪੇ ਚਰਚਾ 2024 ਵਿੱਚ ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਰੂਪਾ ਫਾਜ਼ਿਲਕਾ ਦੀ 9ਵੀਂ ਜਮਾਤ ਦੀ ਵਿਦਿਆਰਥਣ ਅੰਸ਼ੂ ਕੁਮਾਰੀ ਨੇ ਹਿੱਸਾ ਲਿਆ। ਜਿਸ ਵਿੱਚ ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ. ਨਰਿੰਦਰ ਮੋਦੀ ਜੀ ਨਾਲ ਪਰੀਖਿਆ ਸਬੰਧੀ ਵਿਚਾਰ ਚਰਚਾ ਕੀਤੀ।
ਇਸ ਦੌਰਾਨ ਵਿਦਿਆਰਥਣ ਅੰਸੂ ਕੁਮਾਰੀ ਨੇ ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਰੂਪਾ ਫਾਜ਼ਿਲਕਾ ਵੱਲੋਂ ਹੱਥ ਨਾਲ ਬਣਾਈਆਂ ਪੇਂਟਿੰਗਾਂ ਤੇ ਖਿਡੌਦਿਆਂ ਬਾਰੇ ਵੀ ਮਾਣਯੋਗ ਪ੍ਰਧਾਨ ਮੰਤਰੀ ਜੀ ਸ੍ਰੀ. ਨਰਿੰਦਰ ਮੋਦੀ ਜੀ ਨੂੰ ਬਾਰੀਕੀ ਨਾਲ ਦੱਸਿਆ। ਜਿਸਦੀ ਮਾਣਯੋਗ ਮਾਣਯੋਗ ਪ੍ਰਧਾਨ ਮੰਤਰੀ ਜੀ ਸ੍ਰੀ. ਨਰਿੰਦਰ ਮੋਦੀ ਜੀ ਨੇ ਸ਼ਲਾਘਾ ਕੀਤੀ ਤੇ ਹਸਤਕਾਰੀ ਕਲਾਂ ਕ੍ਰਿਤੀਆਂ ਤੇ ਪੜ੍ਹਾਈ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਆ।
ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਰੂਪਾ ਦੀ ਵਿਦਿਆਰਥਣ ਅੰਸ਼ੂ ਕੁਮਾਰੀ ਨੇ ਪਰੀਕਸ਼ਾ ਪੇ ਚਰਚਾ 2024 ਵਿੱਚ ਲਿਆ ਹਿੱਸਾ


