Highest Successful Run Chase in IPL: ਇੰਡੀਅਨ ਪ੍ਰੀਮੀਅਰ ਲੀਗ 2026 ਵਿੱਚ ਪੰਜਾਬ ਕਿੰਗਜ਼ ਨੇ ਦਿੱਲੀ ਕੈਪੀਟਲਜ਼ ਵਿਰੁੱਧ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਸਕੋਰ (265 ਦੌੜਾਂ) ਦਾ ਪਿੱਛਾ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ। ਇਸ ਤੋਂ ਇਲਾਵਾ ਇਹ ਟੀ-20 ਇਤਿਹਾਸ ਵਿੱਚ ਸਭ ਤੋਂ ਸਫਲ ਦੌੜਾਂ ਦਾ ਚੇਜ਼ ਵੀ ਬਣ ਗਿਆ।
ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੇਐਲ ਰਾਹੁਲ ਦੇ 152 ਅਤੇ ਨਿਤੀਸ਼ ਰਾਣਾ ਦੇ 91 ਦੌੜਾਂ ਦੀ ਬਦੌਲਤ 20 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ‘ਤੇ 264 ਦੌੜਾਂ ਬਣਾਈਆਂ। ਜਵਾਬ ਵਿੱਚ ਪੰਜਾਬ ਦੇ ਪ੍ਰਿਯਾਂਸ਼ ਆਰੀਆ ਦੇ 17 ਗੇਂਦਾਂ ‘ਤੇ 43, ਪ੍ਰਭਸਿਮਰਨ ਸਿੰਘ ਦੇ 26 ਗੇਂਦਾਂ ‘ਤੇ 76 ਅਤੇ ਕਪਤਾਨ ਅਈਅਰ ਦੇ ਅਜੇਤੂ 36 ਗੇਂਦਾਂ ‘ਤੇ 71 ਦੌੜਾਂ ਦੀ ਬਦੌਲਤ 18.5 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ ਇਹ ਵੱਡਾ ਟੀਚਾ ਪ੍ਰਾਪਤ ਕਰ ਲਿਆ।
