ਫਾਜ਼ਿਲਕਾ 25 ਜੂਨ
ਮੀਡੀਆ ਦੇ ਇੱਕ ਹਿੱਸੇ ਵਿੱਚ ਜਲਾਲਾਬਾਦ ਖੇਤਰ ਦੇ ਕੁਝ ਪਿੰਡਾਂ ਵਿੱਚ ਸ਼ਰਾਬ ਦੀਆਂ ਨਜਾਇਜ਼ ਬਰਾਂਚਾਂ ਚੱਲਣ ਸਬੰਧੀ ਪ੍ਰਕਾਸ਼ਿਤ ਖਬਰ ਦੇ ਸੰਬੰਧ ਵਿੱਚ ਆਬਕਾਰੀ ਵਿਭਾਗ ਵੱਲੋਂ ਅੱਜ ਮੰਡੀ ਘੁਬਾਇਆ, ਲਮੋਚੜ ਕਲਾ, ਹਜ਼ਾਰਾਂ ਰਾਮ ਸਿੰਘ ਵਾਲਾ, ਬੱਗੇ ਕੇ ਉਤਾੜ, ਮੋਹਰ ਸਿੰਘ ਵਾਲਾ ਅਤੇ ਸਟੇਟ ਹਾਈਵੇ ਤੇ ਜਾਂਚ ਕਰਵਾਈ ਗਈ ਅਤੇ ਉਕਤ ਥਾਵਾਂ ਤੇ ਕੋਈ ਵੀ ਅਜਿਹੀ ਨਜਾਇਜ਼ ਸ਼ਰਾਬ ਦੀ ਬਰਾਂਚ ਚਲਦੀ ਨਹੀਂ ਪਾਈ ਗਈ। ਫਾਜ਼ਿਲਕਾ ਦੇ ਆਬਕਾਰੀ ਅਫਸਰ ਨੇ ਆਖਿਆ ਹੈ ਕਿ ਉਹਨਾਂ ਦੀ ਟੀਮ ਵੱਲੋਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਨਿਰੀਖਣ ਜਾਰੀ ਰਹੇਗਾ ਅਤੇ ਜੇਕਰ ਕੋਈ ਵੀ ਨਜਾਇਜ਼ ਸ਼ਰਾਬ ਦੀ ਬਰਾਂਚ ਚਲਦੀ ਪਾਈ ਗਈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ।
ਐਕਸਾਈਜ ਵਿਭਾਗ ਵੱਲੋਂ ਸ਼ਰਾਬ ਦੀਆਂ ਬਰਾਂਚਾਂ ਦੀ ਜਾਂਚ


