ਮਲੇਰੀਆ ਅਤੇ ਡੇਂਗੂ ਤੋਂ ਬਚਾਅ ਲਈ ਸਕੂਲਾਂ ‘ਚ  ਦਿੱਤੀ ਗਈ ਜਾਣਕਾਰੀ ਅਤੇ ਸਿਖਲਾਈ: ਸਿਵਲ ਸਰਜਨ ਬਰਨਾਲਾ

Barnala Punjab

ਬਰਨਾਲਾ, 17 ਅਪ੍ਰੈਲ

ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਸਾਰੇ ਵਿੱਦਿਅਕ ਅਦਾਰਿਆਂ ਵਿੱਚ ਡੇਂਗੂ ਅਤੇ ਮਲੇਰੀਏ ਤੋਂ ਬਚਾਅ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਟ੍ਰੇਨਿੰਗ ਦਿੱਤੀ ਗਈ । ਇਨ੍ਹਾਂ ਸਬਦਾਂ ਦਾ ਪ੍ਰਗਟਾਵਾਂ ਸਿਵਲ ਸਰਜਨ ਬਰਨਾਲਾ ਡਾ.ਗੁਰਮਿੰਦਰ ਕੌਰ ਔਜਲਾ ਵੱਲੋਂ ਕੀਤਾ ਗਿਆ ।ਇਸ ਤਰ੍ਹਾਂ ਗਤੀਵਿਧੀਆਂ ਨਾਲ ਸਮੇਂ ਸਿਰ ਡੇਂਗੂ ਤੇ ਮਲੇਰੀਆ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ ।

    ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਮੁਨੀਸ ਕੁਮਾਰ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਦੱਸਿਆ ਕਿ ਡੇਂਗੂ ਤੇ ਮਲੇਰੀਆ ਤੋਂ ਬਚਾਅ ਲਈ ਪਾਣੀ ਦੇ ਸੋਮਿਆਂ ਚੋਂ ਪਾਣੀ ਸੁਕਾ ਕੇ ਖਾਲੀ ਕਰਕੇ ਹਫਤੇ ਦੇ ਹਰੇਕ ਸ਼ੁੱਕਰਵਾਰ ਡਰਾਈ ਡੇ ( ਖੁਸ਼ਕ ਦਿਨ) ਮਨਾਇਆ ਜਾਵੇ ਅਤੇ ਆਪਣੇ ਆਲੇ ਦੁਆਲੇ ਘਰਾਂ ਨੇੜੇ ਪਾਣੀ ਨਾਂ ਖੜ੍ਹਾ ਹੋਣ ਦਿੱਤਾ ਜਾਵੇ ਤਾਂ ਜੋ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ।

      ਗੁਰਮੇਲ ਸਿੰਘ ਢਿੱਲੋ, ਸੁਰਿੰਦਰ ਸਿੰਘ ਹੈਲਥ ਸੁਪਰਵਾਈਜ਼ਰ ਨੇ ਦੱਸਿਆ ਕਿ ਜੇਕਰ ਕਿਸੇ ਵਿਆਕਤੀ ਨੂੰ ਤੇਜ ਬੁਖਾਰ,ਕਾਂਬੇ ਨਾਲ ਬੁਖਾਰ,ਮਾਸ ਪੇਸੀਆਂ ‘ਚ ਦਰਦ,ਅੱਖਾਂ ਦੇ ਪਿਛਲੇ ਹਿੱਸੇ ‘ਚ ਦਰਦ, ਸਰੀਰ ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮਸੂੜਿਆਂ ਚੋਂ ਖੂਨ ਆਉਣਾ ਆਦਿ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਟੈਸਟ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ। ਸਿਹਤ ਵਿਭਾਗ ਦੀਆਂ 67 ਟੀਮਾਂ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਅਤੇ ਸ਼ਹਿਰਾਂ ‘ਚ ਘਰਾਂ ਦਾ ਸਰਵੇਖਣ ਕਰਕੇ ਜਿੱਥੇ ਵੀ ਮੱਛਰ  ਦਾ ਲਾਰਵਾ ਮਿਲਦਾ ਹੈ ਤਾਂ ਮੌਕੇ ‘ਤੇ ਲਾਰਵੀਸਾੲਡ ਸਪਰੇਅ ਨਾਲ ਨਸ਼ਟ ਕਰ ਦਿੱਤਾ ਜਾਂਦਾ ਹੈ ਤਾਂ ਜੋ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਡੇਂਗੂ ਤੇ ਮਲੇਰੀਆ ਤੋਂ ਬਚਾਅ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪ੍ਰੈਸ ਕਵਰੇਜ ਕਰਵਾ ਕੇ, ਗਰੁੱਪ ਮੀਟਿੰਗਾਂ ਅਤੇ ਪੈਂਫਲੈਟ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

0 thoughts on “ਮਲੇਰੀਆ ਅਤੇ ਡੇਂਗੂ ਤੋਂ ਬਚਾਅ ਲਈ ਸਕੂਲਾਂ ‘ਚ  ਦਿੱਤੀ ਗਈ ਜਾਣਕਾਰੀ ਅਤੇ ਸਿਖਲਾਈ: ਸਿਵਲ ਸਰਜਨ ਬਰਨਾਲਾ

  1. Hi there,

    I’m reaching out because we’ve just released a complete WordPress video training package with unrestricted Private Label Rights. The package includes 19 professional video lessons across 4 courses, covering everything from WordPress basics to local development.

    Key features:

    Full PLR rights (rebrand, resell, repurpose as you wish)
    4 complete courses with 19 video lessons
    Professional production quality
    Ready-to-launch sales materials included

    This is ideal if you’re looking to quickly launch your own WordPress training business or add to your existing product line.

    For detailed information and pricing, visit: https://furtherinfo.info/wpmk

    Kind regards,
    Sherman

Leave a Reply

Your email address will not be published. Required fields are marked *