ਉਦਯੋਗਿਕ ਸਿਖਲਾਈ ਵਿਭਾਗ ਦੀਆਂ ਸੰਸਥਾਂ ਪੱਧਰ ਦੀਆਂ ਖੇਡਾਂ ਸੰਪੰਨ

Politics Punjab

ਨੰਗਲ 22 ਮਾਰਚ ()
ਤਕਨੀਕੀ ਸਿੱਖਿਆਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਚੱਲ ਰਹੇ ਉਦਯੋਗਿਕ ਸਿਖਲਾਈ ਵਿਭਾਗ ਦੇ ਡਾਇਰੈਕਟਰ ਵਲੋਂ ਜਾਰੀ ਨਿਰਦੇਸ਼ਾ ਅਨੁਸਾਰ ,ਪੰਜਾਬ ਇੰਡਸਟ੍ਰੀਅਲ ਟਰੇਨਿੰਗ ਸਪੋਰਟ ਐਸੋਸੀਏਸ਼ਨ (ਪਿਟਸਾ) ਦੀ ਅਗਵਾਈ ਹੇਠ ਉਦਯੋਗਿਕ ਸਿਖਲਾਈ ਸੰਸਥਾਂ ਨੰਗਲ ਵਿਖੇ ਸੰਸਥਾਂ ਪੱਧਰ ਦੀਆਂ ਖੇਡਾਂ ਕਰਵਾਈਆਂ ਗਈਆਂ।
      ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਟੀਆਈ ਨੰਗਲ ਦੇ ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਨੇ ਦੱਸਿਆਂ ਕਿ ਵਿਭਾਗ ਦੇ ਹੁਕਮਾਂ ਅਨੁਸਾਰ ਆਈਟੀਆਈ ਨੰਗਲ ਵਿਖੇ ਕਬੱਡੀ, ਵਾਲੀਵਾਲ,ਬੈਡਮਿੰਟਨ,ਫੁੱਟਬਾਲ, ਐਥਲੈਟਿਕਸ ਅਤੇ ਸੱਭਿਆਚਾਰਕ ਮੁਕਾਬਲੇ ਕਰਵਾਏ ਗਏ ਹਨ।ਉਨਾਂ ਦੱਸਿਆਂ ਕਿ ਇਸ ਸਬੰਧੀ ਵੱਖ ਵੱਖ ਟੀਮਾਂ ਦੀ ਚੌਣ ਕਰਕੇ ਕਰਮਚਾਰੀਆਂ ਦੀ ਡਿਊਟੀਆਂ ਲਗਾ ਦਿੱਤੀਆਂ ਹਨ। ਉਨਾਂ ਦੱਸਿਆਂ ਕਿ ਸੰਸਥਾਂ ਪੱਧਰ ਤੇ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਜੋਨਲ ਪੱਧਰ ਤੇ ਖੇਡਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਜੋਨਲ ਪੱਧਰ ਜੇਤੂ ਟੀਮਾਂ ਸੂਬਾ ਪੱਧਰ ਦੇ ਮੁਕਾਬਲੇ ਚ ਭਾਗ ਲੈ ਸਕਦੀਆਂ ਹਨ।ਸੂਬਾ ਪੱਧਰ ਤੇ ਜੇਤੂਆਂ ਨੂੰ ਤਕਨੀਕੀ ਸਿੱਖਿਆਂ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਵਿਸ਼ੇਸ਼ ਰੂਪ ਚ ਸਨਮਾਨਿਤ ਕੀਤਾ ਜਾਵੇਗਾ।
     ਉਨਾਂ  ਨੇ ਦੱਸਿਆਂ ਕਿ ਸਥਾਨਕ ਪੱਧਰ ਦੀਆਂ ਖੇਡਾਂ ਨੂੰ ਲੈ ਕੇ ਸਿੱਖਿਆਰਥੀਆਂ ਵਿੱਚ ਕਾਫੀ ਉਤਸ਼ਾਹ ਪਾਇਆਂ ਜਾ ਰਿਹਾ ਹੈ।ਉਨਾਂ ਸਰਕਾਰ ਵਲੋਂ ਵਿਭਾਗ ਵਿੱਚ ਮੁੜ ਤੋਂ ਖੇਡਾਂ ਸ਼ੁਰੂ ਕਰਵਾਉਣ  ਦੀ ਸਲਾਘਾਂ ਕਰਦਿਆਂ ਕਿਹਾ ਕਿ ਇਸ ਨਾਲ ਜਿੱਥੇ ਸਿੱਖਿਆਰਥੀ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਤੰਦਰੁਸਤ ਰਹਿਣਗੇ,ਉਥੇ ਹੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਨੂੰ ਬਲ ਮਿਲੇਗਾ।
     ਇਸ ਮੌਕੇ ਟ੍ਰੇਨਿੰਗ ਅਫਸਰ ਰਾਕੇਸ਼ ਕੁਮਾਰ,ਅਸ਼ਵਨੀ ਕੁਮਾਰ,ਸੰਜੀਵ ਕੁਮਾਰ ਮੱਲੀ,ਵਰਿੰਦਰ ਸਿੰਘ,ਅਸ਼ੋਕ ਕੁਮਾਰ, ਦਲਜੀਤ ਸਿੰਘ,  ਬਲਜੀਤ ਸਿੰਘ,ਹਰਮਿੰਦਰ ਸਿੰਘ ,ਵਰਿੰਦਰ ਸਿੰਘ,ਰਵਨੀਤ ਕੌਰ ਭੰਗਲ, ਗੁਰਨਾਮ ਕੌਰ,ਹਰਪ੍ਰੀਤ ਸਿੰਘ,ਮਨਿੰਦਰ ਸਿੰਘ,ਸੁਖਵਿੰਦਰ ਸਿੰਘ,ਰਿਸ਼ੀਪਾਲ, ਵਿਜੈ ਕੁਮਾਰ,ਸੁਮਿਤ ਕੁਮਾਰ,ਗੀਤਾਂਜਲੀ ਸ਼ਰਮਾ, ਮਾਇਆ ਦੇਵੀ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਅਤੇ ਸਿੱਖਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *