ਬਾਲ ਅਤੇ ਕਿਸ਼ੋਰ ਮਜ਼ਦੂਰੀ ਖਾਤਮਾ ਸਪਤਾਹ ਦੇ ਮੱਦੇਨਜ਼ਰ ਟੀਮਾਂ ਗਠਿਤ ਕਰਕੇ ਅਧਿਕਾਰੀਆਂ ਨੂੰ ਚੈਕਿੰਗ ਕਰਨ ਦੇ ਦਿੱਤੇ ਆਦੇਸ਼

Politics Punjab

ਬਠਿੰਡਾ, 7 ਨਵੰਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਬਾਲ ਅਤੇ ਕਿਸ਼ੋਰ (ਅਡੋਲਸੈਂਟ) ਮਜ਼ਦੂਰੀ ਖਾਤਮਾ ਸਪਤਾਹ ਮਨਾਉਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕਰਕੇ ਉਨ੍ਹਾਂ ਨੂੰ ਚੈਕਿੰਗ ਕਰਨ ਦੇ ਆਦੇਸ਼ ਦਿੱਤੇ ਹਨ।

ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਜ਼ਿਲ੍ਹੇ ਵਿੱਚ ਖਤਰਨਾਕ ਕਿੱਤਿਆਂ ਅਤੇ ਪ੍ਰੌਸੈ‌‌ਸਿੰਜ ਅਤੇ ਗੈਰ ਖਤਰਨਾਕ ਕਿੱਤਿਆਂ ਅਤੇ ਪ੍ਰੌਸੈ‌ਸਿੰਜ ਵਿੱਚ ਅਚਨਚੇਤ ਛਾਪੇ ਮਾਰਨ, ਲੱਭੇ ਗਏ ਬਾਲ ਮਜ਼ਦੂਰਾਂ ਦੇ ਪੁਨਰਵਾਸ ਅਤੇ ਦੋਸ਼ੀਆਂ ਵਿਰੁੱਧ ਚਾਇ‌ਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹੈਬੀਸ਼ਨ ਐਂਡ ਰੈਗੂਲੇਸ਼ਨ) ਐਕਟ 1986 ਅਧੀਨ ਕਾਰਵਾਈ ਕਾਰਵਾਈ ਕਰਨ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਚੈਕਿੰਗ ਵਾਲੀਆਂ ਟੀਮਾਂ ਦੇ ਨਾਲ 2-3 ਪੁਲਿਸ ਮੁਲਾਜ਼ਮ ਲਗਾਏ ਜਾਣ ਅਤੇ ਦੋਸ਼ੀ ਖਿਲਾਫ ਐਕਟ/ਕਾਨੂੰਨ ਅਨੁਸਾਰ ਕਾਰਵਾਈ ਕਰਨ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਚੈਕਿੰਗ ਵਾਲੀਆਂ ਟੀਮਾਂ ਦੇ ਨਾਲ ਮੌਕੇ ‘ਤੇ ਮੁਆਇਨਾ ਕਰਨ ਲਈ ਮੈਡੀਕਲ ਅਫਸਰ ਭੇਜਣਾ ਅਤੇ ਸਾਰੇ ਹਸਪਤਾਲਾਂ ਵਿੱਚ ਬਾਲ ਮਜ਼ਦੂਰਾਂ ਦਾ ਮੁਆਇਨਾ ਕਰਨ ਦਾ ਇੰਤਜ਼ਾਮ ਕਰਨਾ ਲਾਜ਼ਮੀ ਬਣਾਉਣ। ਉਨ੍ਹਾਂ ਡਾਇਰੈਕਟਰ ਆਫ ਫੈਕਟਰੀਜ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਭੱਠਿਆਂ ਤੇ ਫੈਕਟਰੀਆਂ ਆਦਿ ਵਿੱਚ ਚੈਕਿੰਗ ਕਰਨ ਲਾਜਮੀ ਬਣਾਉਣ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਮਾਜਿਕ ਤੇ ਇਸਤਰੀ ਤੇ ਬਾਲ ਵਿਕਾਸ ਦੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਵਿਭਾਗ ਦਾ ਨੁਮਾਇੰਦਾ ਭੇਜਣ ਅਤੇ ਬਾਲ ਮਜ਼ਦੂਰਾਂ ਨੂੰ ਜੇਕਰ ਲੋੜ ਪਵੇ ਤਾਂ ਭਲਾਈ ਕਮੇਟੀ ਕੋਲ ਪੇਸ਼ ਕਰਨ ਅਤੇ ਸ਼ੈਲਟਰ ਹੋਮ ਵਿੱਚ ਭੇਜਣ ਦੇ ਇੰਤਜ਼ਾਮ ਕਰਨਾ ਯਕੀਨੀ ਬਣਾਉਣ।