ਸੰਕਟ ਦੀ ਇਸ ਘੜੀ ’ਚ ਸਾਰੇ ਧਰਮ ਅਤੇ ਭਾਈਚਾਰੇ ਦੇਸ਼ ਦੀ ਫੌਜ ਦੇ ਨਾਲ ਖੜ੍ਹੇ ਹਨ : ਬ੍ਰਮ ਸ਼ੰਕਰ ਜਿੰਪਾ

Politics Punjab

ਹੁਸ਼ਿਆਰਪੁਰ, 10 ਮਈ :

          ਦੇਸ਼ ਵਿੱਚ ਜੰਗ ਦੀ ਸਥਿਤੀ ਦੇ ਮੱਦੇਨਜ਼ਰ, ਸਰਵਧਰਮ ਸਦਭਾਵਨਾ ਕਮੇਟੀ ਵੱਲੋਂ ਫਿਊਚਰ ਰੈਡੀ ਇੰਸਟੀਚਿਊਟ ਵਿਦਿਆ ਮੰਦਿਰ ਸ਼ਿਮਲਾ ਪਹਾੜੀ ਹੁਸ਼ਿਆਰਪੁਰ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ। ਵਿਧਾਇਕ ਹੁਸ਼ਿਆਰਪੁਰ ਬ੍ਰਮ ਸ਼ੰਕਰ ਜਿੰਪਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਧਰਮਾਂ, ਭਾਈਚਾਰਿਆਂ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਮੈਂਬਰ ਇਸ ਸੰਕਟ ਦੀ ਘੜੀ ਵਿੱਚ ਦੇਸ਼ ਅਤੇ ਸਰਹੱਦਾਂ ‘ਤੇ ਲੜ ਰਹੀਆਂ ਫੌਜਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਨਾਗਰਿਕਾਂ ਨੂੰ ਸਿਵਲ ਡਿਫੈਂਸ ਸਿਖਲਾਈ ਵੀ ਲੈਣੀ ਚਾਹੀਦੀ ਹੈ ਤਾਂ ਜੋ ਕਿਸੇ ਆਫ਼ਤ ਦੀ ਸਥਿਤੀ ਵਿੱਚ ਜ਼ਖਮੀ ਲੋਕਾਂ ਦੀ ਜਾਨ ਬਚਾਉਣ ਲਈ ਤੁਰੰਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਸਾਨੂੰ ਪ੍ਰਸ਼ਾਸਨ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਵੱਲੋਂ ਸਪਾਂਸਰ ਕੀਤੀਆਂ ਜਾ ਰਹੀਆਂ ਅੱਤਵਾਦੀ ਗਤੀਵਿਧੀਆਂ ਦਾ ਦ੍ਰਿੜ ਅਤੇ ਢੁਕਵਾਂ ਜਵਾਬ ਦੇਣਾ ਬਹੁਤ ਜ਼ਰੂਰੀ ਹੈ। ਜਿਸ ਵਿੱਚ ਸਾਡੀਆਂ ਹਥਿਆਰਬੰਦ ਫੌਜਾਂ ਸਮਰੱਥ ਹਨ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਸਰਵਧਰਮ ਸਦਭਾਵਨਾ ਕਮੇਟੀ ਦੇ ਕਨਵੀਨਰ ਅਨੁਰਾਗ ਸੂਦ, ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਚੇਅਰਮੈਨ ਲਾਰੈਂਸ ਚੌਧਰੀ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਦੇ ਉਪ ਪ੍ਰਧਾਨ ਅਵਤਾਰ ਸਿੰਘ ਲਾਇਲ, ਗੁਰਨਾਮ ਸਿੰਘ ਘੁੰਮਣ, ਅਹਿਮਦੀਆ ਮੁਸਲਿਮ ਜਮਾਤ ਤੋਂ ਮੌਲਵੀ ਸ਼ਾਹਬਾਜ਼ ਮੰਨਨ, ਸੂਦ ਸਭਾ ਹੁਸ਼ਿਆਰਪੁਰ ਦੇ ਪ੍ਰਧਾਨ ਅਰਵਿੰਦ ਸੂਦ ਐਡਵੋਕੇਟ, ਸੇਵਾਮੁਕਤ ਡੀਐਫਐਸਓ ਇੰਦਰ ਮੋਹਨ ਸ਼ਰਮਾ ਅਤੇ ਸਮਾਜ ਸੇਵਕ ਮਨੀ ਗੋਗੀਆ ਨੇ ਵੀ ਦੇਸ਼ ਨੂੰ ਸੰਬੋਧਨ ਕੀਤਾ ਅਤੇ ਸਾਰੇ ਦੇਸ਼ ਵਾਸੀਆਂ ਨੂੰ ਅਜਿਹੇ ਸਮੇਂ ਵਿੱਚ ਇੱਕਜੁੱਟ ਹੋਣ ਦਾ ਸੱਦਾ ਦਿੱਤਾ।  

      ਇਸ ਮੌਕੇ ਬਾਬਾ ਬਾਲਕ ਨਾਥ ਟਰੱਸਟ ਦੇ ਸੰਸਥਾਪਕ ਹਰਸ਼ਵਿੰਦਰ ਸਿੰਘ ਪਠਾਨੀਆ, ਸੂਦ ਸਭਾ ਦੇ ਸਕੱਤਰ ਅਨਿਲ ਸੂਦ, ਮਹਾਰਿਸ਼ੀ ਭ੍ਰਿਗੂ ਵੇਦ ਵਿਦਿਆਲਿਆ ਦੇ ਸੰਸਥਾਪਕ ਪੰਕਜ ਸੂਦ, ਪ੍ਰੋ: ਨਜਮ ਰਿਆਦ, ਪ੍ਰੋ: ਟਰੇਸੀ ਕੋਹਲੀ, ਸ਼੍ਰੀ ਰਵਿਦਾਸ ਸਭਾ ਦੇ ਪ੍ਰਧਾਨ ਰਾਕੇਸ਼ ਕੁਮਾਰ, ਮਨਦੀਪ ਚੇਚੀ, ਪਿ੍ੰਸੀਪਲ ਸ਼ੋਭਾ ਰਾਣੀ, ਵਿਜੇ ਕੰਵਰ, ਮਨੀਸ਼ਾ ਜੋਸ਼ੀ, ਚਾਹਤ ਪਠਾਨੀਆ, ਚੇਤਨਾ ਅਤੇ ਹੋਰ ਪਤਵੰਤੇ ਹਾਜ਼ਰ ਸਨ | ਇਸ ਮੌਕੇ ‘ਤੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਵੱਲੋਂ ਸਪਾਂਸਰ ਕੀਤੀ ਗਈ ਸਿਵਲ ਡਿਫੈਂਸ ਸਿਖਲਾਈ ਲਈ ਫਾਰਮ ਵੀ ਭਰੇ।

Leave a Reply

Your email address will not be published. Required fields are marked *