ਜ਼ਿਲ੍ਹਾ ਪੱਧਰੀ ਖੇਡਾਂ ‘ਚ ਅੱਜ ਬਾਸਕਟਬਾਲ, ਸਾਫਟਬਾਲ, ਚੈੱਸ, ਕਿੱਕ ਬਾਕਸਿੰਗ, ਨੈੱਟਬਾਲ, ਲਾਅਨ ਟੈਨਿਸ, ਬੈਡਮਿੰਟਨ, ਪਾਵਰ ਲਿਫਟਿੰਗ ਅਤੇ ਵੇਟਲਿਫਟਿੰਗ ਦੇ ਸ਼ਾਨਦਾਰ ਮੁਕਾਬਲੇ ਹੋਏ

Ludhiana

ਲੁਧਿਆਣਾ, 22 ਸਤੰਬਰ (000) – ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਜ਼ਿਲ੍ਹਾ ਪੱਧਰੀ ਖੇਡਾਂ ਦੇ ਤੈਅਸੁਦਾ ਸ਼ਡਿਊਲ ਅਨੁਸਾਰ ਬਾਸਕਟਬਾਲ, ਸਾਫਟਬਾਲ, ਚੈੱਸ, ਕਿੱਕ ਬਾਕਸਿੰਗ, ਨੈੱਟਬਾਲ, ਲਾਅਨ ਟੈਨਿਸ, ਬੈਡਮਿੰਟਨ, ਪਾਵਰ ਲਿਫਟਿੰਗ ਅਤੇ ਵੇਟਲਿਫਟਿੰਗ ਦੇ ਸ਼ਾਨਦਾਰ ਮੁਕਾਬਲੇ ਹੋਏ।

ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਵੱਲੋਂ ਅੱਜ ਦੇ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਪਾਵਰ ਦੇ ਲੜਕੀਆਂ ਦੇ ਏ.ਐਸ. ਮਾਡਰਨ ਸਕੂਲ ਖੰਨਾ ਵਿਖੇ ਹੋਏ ਮੁਕਾਬਲਿਆਂ ਵਿੱਚ 57 ਕਿਲੋਗ੍ਰਾਮ ਵਿੱਚ ਕਿਰਨ (ਕਿਸੋਰੀ ਲਾਲ ਜੇਠੀ ਸਕੂਲ ਖੰਨਾ) ਨੇ ਪਹਿਲਾ, ਨਵਨੀਤ ਕੌਰ (ਸ ਹ ਸ ਬੁਆਣੀ) ਨੇ ਦੂਜਾ ਅਤੇ ਸੁਨੇਹਾ (ਸ ਹ ਸ ਬੁਆਣੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 63 ਕਿਲੋਗ੍ਰਾਮ ਵਿੱਚ ਜੈਸਮੀਨ ਕੌਰ (ਰਾਏਪੁਰ ਬੇਟ) ਨੇ ਪਹਿਲਾ, ਮਹਿਕਪ੍ਰੀਤ ਕੌਰ (ਸ ਹ ਸ ਭਾਦਲਾ ਨੀਚਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰ-21 ਲੜਕੀਆਂ ਦੇ ਮੁਕਾਬਲਿਆਂ ਵਿੱਚ 43 ਕਿਲੋਗ੍ਰਾਮ ਵਿੱਚ  ਮੁਸਕਾਨ ਕੌਰ ਨੇ ਪਹਿਲਾ ਅਤੇ ਆਂਚਲ (ਮੁਲਾਂਪੁਰ ਦਾਖਾ) ਨੇ ਦੂਜਾ ਸਥਾਨ, 47 ਕਿਲੋਗ੍ਰਾਮ ਵਿੱਚ ਰੰਜਨਾ ਗੌਤਮ ਨੇ ਪਹਿਲਾ, ਰਵਿੰਦਰ ਕੌਰ (ਨਨਕਾਣਾ ਪਬਲਿਕ ਸਕੂਲ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। 52 ਕਿਲੋਗ੍ਰਾਮ ਵਿੱਚ ਹਰਲੀਨ ਕੌਰ ਨੇ ਪਹਿਲਾ, ਦੀਪ ਸਿਖਾ (ਏ ਐਸ ਕਾਲਜ ਖੰਨਾ) ਨੇ ਦੂਜਾ ਅਤੇ ਵਿਜੇ ਲਕਸਮੀ ਨੇ ਤੀਜਾ ਸਥਾਨ; 57 ਕਿਲੋਗ੍ਰਾਮ ਵਿੱਚ ਅਨਮੋਲਪ੍ਰੀਤ ਕੌਰ ਨੇ ਪਹਿਲਾ, ਮਾਨਸੀ ਵਰਮਾ ਨੇ ਦੂਜਾ ਸਥਾਨ; 63 ਕਿਲੋਗ੍ਰਾਮ ਵਿੱਚ ਕੋਮਲਪ੍ਰੀਤ ਕੌਰ ਨੇ ਪਹਿਲਾ, ਲਕਸ਼ਮੀ ਨੇ ਦੂਜਾ ਅਤੇ ਸ਼ੁਮਨਪ੍ਰੀਤ ਕੌਰ ਨੇ ਤੀਜਾ ਸਥਾਨ ਅਤੇ 72 ਕਿਲੋਗ੍ਰਾਮ ਵਿੱਚ ਸੰਦੀਪ ਰਾਣੀ ਨੇ ਪਹਿਲਾ, ਮਨਵੀਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਵੇਟ ਲਿਫਟਿੰਗ – ਨਰੇਸ ਚੰਦਰ ਸਟੇਡੀਅਮ ਖੰਨਾ ਲੁਧਿਆਣਾ ਵਿਖੇ ਹੋਏ ਅੰ17 ਲੜਕਿਆਂ ਦੇ ਮੁਕਾਬਲਿਆਂ ਵਿੱਚ 55 ਕਿਲੋਗ੍ਰਾਮ ਵਿੱਚ ਯੁਵਰਾਜ ਸਿੰਘ ਨੇ ਪਹਿਲਾ, ਅਮਰਿੰਦਰ ਸਿੰਘ ਨੇ ਦੂਜਾ ਅਤੇ ਅਕਾਸ਼ਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
61 ਕਿਲੋਗ੍ਰਾਮ ਵਿੱਚ – ਸੰਦੀਪ ਸਿੰਘ ਨੇ ਪਹਿਲਾ, ਹਰਜੋਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
67 ਕਿਲੋਗ੍ਰਾਮ ਵਿੱਚ – ਗੁਰਪ੍ਰੀਤ ਸਿੰਘ ਨੇ ਪਹਿਲਾ, ਜਗਮਨਜੋਤ ਸਿੰਘ ਨੇ ਦੂਜਾ ਅਤੇ ਵੰਸ਼ ਸਬਲੋਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
73 ਕਿਲੋਗ੍ਰਾਮ ਵਿੱਚ – ਕਾਰਤਿਕੇ ਪੁਰੀ ਨੇ ਪਹਿਲਾ, ਗੁਰਸਾਹਿਬ ਸਿੰਘ ਨੇ ਦੂਜਾ ਅਤੇ ਗੁਰਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
81 ਕਿਲੋਗ੍ਰਾਮ ਵਿੱਚ – ਉਂਕਾਰ ਸਿੰਘ ਨੇ ਪਹਿਲਾ, ਜੁਵਰਾਜ ਸਿੰਘ ਨੇ ਦੂਜਾ ਅਤੇ ਏਕਮਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
89 ਕਿਲੋਗ੍ਰਾਮ ਵਿੱਚ – ਗੁਰਕੀਰਤ ਸਿੰਘ ਨੇ ਪਹਿਲਾ, ਯੁਵਰਾਜ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
96 ਕਿਲੋਗ੍ਰਾਮ ਵਿੱਚ – ਹਸਰਤ ਸਿੰਘ ਨੇ ਪਹਿਲਾ, ਸਤਵੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੱਧਰ ਖੇਡ ਮੁਕਾਬਲਿਆਂ ਦੀ 24 ਖੇਡਾਂ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਬਾਕਸਿੰਗ, ਚੈੱਸ, ਫੁੱਟਬਾਲ, ਗੱਤਕਾ, ਹਾਕੀ, ਹੈਂਡਬਾਲ, ਜੂਡੋ, ਕਿੱਕ ਬਾਕਸਿੰਗ, ਕਬੱਡੀ ਨੈਸਨਲ, ਕਬੱਡੀ ਸਰਕਲ, ਖੋ-ਖੋ, ਲਾਅਨ ਟੈਨਿਸ, ਨੈੱਟਬਾਲ, ਪਾਵਰ ਲਿਫਟਿੰਗ, ਸਾਫਟਬਾਲ, ਤੈਰਾਕੀ, ਟੇਬਲ ਟੈਨਿਸ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸ਼ਿੰਗ, ਵੇਟਲਿਫਟਿੰਗ ਅਤੇ ਕੁਸਤੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।