ਸ੍ਰੀ ਮੁਕਤਸਰ ਸਾਹਿਬ 21 ਫਰਵਰੀ
ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਹੈ ਕਿ 1984 ਦੇ ਉਹ ਦੰਗਾ ਪੀੜਿਤ ਡਿਪਟੀ ਕਮਿਸ਼ਨਰ ਦਫਤਰ ਨਾਲ ਸੰਪਰਕ ਕਰ ਸਕਦੇ ਹਨ ਜਿਨਾਂ ਨੂੰ 3.5 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਸੀ ਕਿਉਂਕਿ ਸਰਕਾਰ ਵੱਲੋਂ 5 ਲੱਖ ਰੁਪਏ ਦਾ ਕੁੱਲ ਮੁਆਵਜ਼ਾ ਦੇਣ ਤੇ ਵਿਚਾਰ ਕੀਤਾ ਜਾ ਰਿਹਾ ਹੈ । ਅਜਿਹੇ ਦੰਗਾ ਪੀੜਿਤ ਜਿਨਾਂ ਨੂੰ 3.5 ਲੱਖ ਰੁਪਏ ਦਾ ਮੁਆਵਜ਼ਾ ਮਿਲ ਚੁੱਕਾ ਸੀ ਉਹ ਉਸੇ ਡਿਪਟੀ ਕਮਿਸ਼ਨਰ ਦਫਤਰ ਨਾਲ ਸੰਪਰਕ ਕਰਨ ਜਿਸ ਜਿਲ੍ਹੇ ਵਿੱਚੋਂ ਉਹਨਾਂ ਨੂੰ ਇਹ ਮੁਆਵਜ਼ਾ ਮਿਲਿਆ ਸੀ ਤਾਂ ਜੋ ਉਹਨਾਂ ਨੂੰ ਬਕਾਇਆ ਮੁਆਵਜ਼ਾ ਦੇਣ ਤੇ ਸਰਕਾਰ ਵਿਚਾਰ ਕਰ ਸਕੇ।
1984 ਦੇ ਦੰਗਾ ਪੀੜਤਾਂ ਦੀ ਸਹਾਇਤਾ ਸਬੰਧੀ ਜਰੂਰੀ ਸੂਚਨਾ


