ਨਦੀਨ ਨਾਸ਼ਕਾਂ ਦੀ ਹਰ ਸਾਲ ਅਦਲ-ਬਦਲ ਕੇ ਵਰਤੋਂ ਕਰਨੀ ਚਾਹੀਦੀ ਹੈ—ਮੁੱਖ ਖੇਤੀਬਾੜੀ ਅਫਸਰ

Amritsar Politics Punjab

ਅੰਮ੍ਰਿਤਸਰ 15 ਨਵੰਬਰ
ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਸ. ਤਜਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲਾਂ ਵਿੱਚ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕੇਵਲ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਹੀ ਕੀਤੀ ਜਾਵੇ। ਉਹਨਾਂ ਦੱਸਿਆ ਕਿ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਲਈ ਡੀ.ਏ.ਪੀ, ਟ੍ਰਿਪਲ ਸੁਪਰ ਫਾਸਫੇਟ 46% ਖਾਦ ਤੋਂ ਇਲਾਵਾ ਬਾਜਾਰ ਵਿਚ ਉਪਲਬਧ ਹੋਰਨਾਂ ਫਾਸਫੇਟਿਕ ਖਾਦਾਂ ਸਿੰਗਲ ਸੁਪਰ ਫਾਸਫੇਟ, ਅਮੋਨੀਅਮ ਫਾਸਫੇਟ ਸਲਫੇਟ 20:20:0:13, ਐਨ.ਪੀ.ਕੇ 12:32:16, ਐਨ.ਪੀ.ਕੇ 16:16:16, ਐਨ.ਪੀ.ਕੇ 10:26:26, ਐਨ.ਪੀ.ਕੇ 15:15:15 ਦੀ ਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਖਾਦਾਂ ਵਰਤਣ ਦੇ ਸਹੀ ਢੰਗ ਬੱਰੇ ਦੱਸਦਿਆਂ ਕਿਹਾ ਕਿ ਕਣਕ ਦੀ ਬਿਜਾਈ ਸਮੇਂ ਸਾਰੀ ਫਾਸਫੋਰਸ ਡੀ.ਏ.ਪੀ ਜਾਂ ਸੁਪਰਫਾਸਫੇਟ ਬਿਜਾਈ ਵੇਲੇ ਪੋਰ ਦਿਉ। ਜੇ ਫਾਸਫੋਰਸ ਤੱਤ ਦੀ ਪੂਰਤੀ ਡੀ.ਏ.ਪੀ ਖਾਂਦ ਰਾਹੀਂ ਕੀਤੀ ਜਾਵੇ ਤਾਂ ਬਿਜਾਈ ਸਮੇਂ ਯੂਰੀਆ ਖਾਦ ਪਾਉਣ ਦੀ ਜਰੂਰਤ ਨਹੀ ਹੁੰਦੀ, ਪਰ ਜੇ ਫਾਸਫੋਰਸ ਤੱਤ ਦੀ ਪੂਰਤੀ ਸੁਪਰਫਾਸਫੇਟ ਖਾਦਾਂ ਰਾਹੀਂ ਕੀਤੀ ਹੋਵੇ ਤਾਂ ਬਿਜਾਈ ਸਮੇਂ 20 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਦੇ ਹਿਸਾਬ ਛੱਟੇ ਨਾਲ ਪਾ ਦਿਉ। ਬਿਜਾਈ ਉਪਰੰਤ ਕਣਕ ਦੀ ਫਸਲ ਵਿੱਚ ਨਾਟੀਟ੍ਰੋਜਨ ਤੱਤ ਦੀ ਪੂਰਤੀ ਲਈ ਪਹਿਲੇ ਅਤੇ ਦੂਜੇ ਪਾਣੀ ਨਾਲ ਸਮੇਂ ਸਿਰ ਬੀਜੀ ਕਣਕ ਨੂੰ 45 ਕਿਲੋ ਯੂਰੀਆ ਪ੍ਰਤੀ ਏਕੜ ਪਾੳੇੁਣ ਨਾਲ ਕਣਕ ਦੀ ਫਸਲ ਵਿੱਚ ਨਾਈਟ੍ਰੋਜਨ ਤੱਤ ਦੀ ਪੂਰਤੀ ਕੀਤੀ ਜਜਾ ਸਕਦੀ ਹੈ।
ਉਹਨਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਕਣਕ ਦੀ ਫਸਲ ਵਿੱਚ ਬਿਜਾਈ ਸਮੇਂ ਨਦੀਨ ਉੱਗਣ ਤੋਂ ਪਹਿਲਾਂ ਨਦੀਨਾਂ ਦੀ ਰੋਕਥਾਮ ਵੀ ਕੀਤੀ ਜਾ ਸਕਦੀ ਹੈ। ਇਸ ਤਰੀਕੇ ਨਾਲ ਨਦੀਨਾਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਟਿੀ ਦੀਆਂ ਸਿਫਾਰਿਸ਼ਾ ਅਨੁਸਾਰ 1 ਲੀਟਰ ਪੈਂਡੀਮੈਥਾਲਿਨ ਜਾਂ 60 ਗ੍ਰਾਮ ਪਾਈਰੌਕਸਾਸਲਫੋਨ ਜਾਂ 1 ਲੀਟਰ (ਪੈਂਡੀਮੈਥਾਲਿਨ + ਮੈਟਰੀਬਿਊਜਿਨ) ਨਦੀਨਨਾਸ਼ਕਾਂ ਦਾ ਛਿੜਕਾਅ ਬਿਜਾਈ ਤੋਂ 2 ਦਿਨਾਂ ਦੇ ਅੰਦਰ 200 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਕੇ ਕੀਤਾ ਜਾ ਸਕਦਾ ਹੈ। ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਬਿਜਾਈ ਸਮੇਂ ਨਦੀਨਨਾਸ਼ਕਾਂ ਦੀ ਵਰਤੋਂ ਕਰਦੇ ਸਮੇਂ ਜਮੀਨ ਵਿੱਚ ਕਾਫੀ ਨਮੀ/ਵੱਤਰ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨਦੀਨਨਾਸ਼ਕਾਂ ਦਾ ਛਿੜਕਾਅ ਮਿੱਥੇ ਸਮੇਂ ਅਨੁਸਾਰ ਸਾਫ ਮੌਸਮ ਵਿੱਚ ਇਕਸਾਰ ਕਰੋ। ਨਦੀਨ ਉੱਗਣ ਤੋਂ ਪਹਿਲਾਂ ਵਰਤਣ ਵਾਲੇ ਨਦੀਨ ਨਾਸ਼ਕਾਂ ਦੇ ਛਿੜਕਾਅ ਲਈ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਨੂੰ ਪਹਿਲ ਦਿਓ। ਨਦੀਨਾਂ ਵਿੱਚ ਰੋਧਣ ਸ਼ਕਤੀ ਪੈਦਾ ਹੋਣ ਤੋਂ ਰੋਕਣ ਲਈ ਨਦੀਨ ਨਾਸ਼ਕਾਂ ਦੀ ਹਰ ਸਾਲ ਅਦਲ-ਬਦਲ ਕੇ ਵਰਤੋਂ ਕਰਨੀ ਚਾਹੀਦੀ ਹੈ। ਕਿਸਾਨ ਵੀਰਾਂ ਨੂੰ ਨਦੀਨਨਾਸ਼ਕਾਂ ਦੀ ਚੋਣ ਕਰਨ ਅਤੇ ਵਰਤੋਂ ਦੇ ਸਹੀ ਢੰਗ ਤਰੀਕਿਆਂ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਨਜਦੀਕੀ ਖੇਤੀਬਾੜੀ ਦਫਤਰ ਵਿਖੇ ਖੇਤੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਜਰੂਰ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *