ਸਿਹਤ ਵਿਭਾਗ ਵੱਲੋਂ ਸੀ-ਪਾਈਟ ਕੈਂਪ ਬੋੜਾਵਾਲ ਵਿਖੇ ਸਿਹਤ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ 

Politics Punjab

ਮਾਨਸਾ,03 ਅਗਸਤ:

   ਸਿਹਤ ਵਿਭਾਗ ਵੱਲੋਂ ਸੀ ਪਾਈਟ ਕੈਂਪ ਬੋੜਾਵਾਲ ਵਿਖੇ ਆਰਮੀ ਅਗਨੀਵੀਰ ਸਰੀਰਿਕ ਸਿਖਲਾਈ ਦੀ ਤਿਆਰੀ ਅਤੇ ਪੰਜਾਬ ਪੁਲਿਸ, ਐਸ.ਐਸ.ਸੀ (ਜੀ.ਡੀ) ਦੇ ਲਿਖਤੀ ਪੇਪਰ ਦੀ ਤਿਆਰੀ ਕਰ ਰਹੇ ਸਾਰੇ ਯੁਵਕਾਂ ਨੂੰ ਚੰਗੀ ਤੇ ਤੰਦਰੁਸਤ ਸਿਹਤ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ।

     ਵਿਜੈ ਕੁਮਾਰ ਅਤੇ ਅਮਰਜੀਤ ਸਿੰਘ ਨੇ ਯੁਵਕਾਂ ਨੂੰ ਨਸ਼ੇ ਤੋਂ ਦੂਰ ਰਹਿਣ, ਸਿਹਤ ਸੰਭਾਲ ਅਤੇ ਮੌਸਮੀ ਬਿਮਾਰੀਆਂ ਫੈਲਣ ਤੋਂ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸਮੂਹ ਸੀ-ਪਾਈਟ ਸਟਾਫ ਅਤੇ ਯੁਵਕਾਂ ਨੇ ਨਸ਼ੇ ਖਿਲਾਫ ਪ੍ਰਣ ਲਿਆ।

   ਸਿਹਤ ਵਿਭਾਗ ਦੀ ਟੀਮ ਵੱਲੋਂ ਮਾਨਸਾ ਅਤੇ ਬਰਨਾਲਾ ਜਿਲ੍ਹੇ ਦੇ ਯੁਵਕਾਂ ਨੂੰ ਵੱਖ ਵੱਖ ਫੋਰਸਾਂ ਲਈ ਸਰੀਰਿਕ ਸਿਖਲਾਈ ਤੇ ਪੇਪਰ ਦੀ ਤਿਆਰੀ ਲਈ ਸੀ ਪਾਈਟ ਕੈਂਪ ਬੋੜਾਵਾਲ ਵਿਖੇ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਸਿਹਤ ਸਬੰਧੀ ਜਾਗਰੂਕ ਹੋ ਸਕਣ ਅਤੇ ਸਰੀਰਿਕ ਸਿਖਲਾਈ ਤੇ ਲਿਖਤੀ ਪੇਪਰ ਦੀ ਤਿਆਰੀ ਕਰਕੇ ਭਰਤੀ ਹੋ ਸਕਣ । 

    ਕੈਪਟਨ ਲਖਵਿੰਦਰ ਸਿੰਘ, ਟ੍ਰੇਨਿੰਗ ਅਧਿਕਾਰੀ, ਸੀ-ਪਾਈਟ ਕੈਂਪ ਬੋੜਾਵਾਲ ਨੇ ਵੀ ਮਾਪਿਆ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਯੁਵਕ ਸੀ-ਪਾਈਟ ਕੈਂਪ ਬੋੜਾਵਾਲ ਵਿਖੇ ਆ ਕੇ ਟ੍ਰੇਨਿੰਗ ਕਰਨ। ਉਨ੍ਹਾਂ ਦੱਸਿਆ ਕਿ ਸੀ-ਪਾਈਟ ਸੰਸਥਾ ਪੰਜਾਬ ਸਰਕਾਰ ਦਾ ਅਦਾਰਾ ਹੈ, ਇੱਥੇ ਕੋਈ ਫੀਸ ਨਹੀ ਲਈ ਜਾਂਦੀ ਅਤੇ ਯੁਵਕਾਂ ਦੀ ਟ੍ਰੇਨਿੰਗ ਖਾਣੇ ਅਤੇ ਰਿਹਾਇਸ਼ ਦਾ ਪ੍ਰਬੰਧ ਕੈਂਪ ਵਿੱਚ ਬਿਲਕੁਲ ਮੁਫ਼ਤ ਹੈ। ਵਧੇਰੇ ਜਾਣਕਾਰੀ ਲਈ 98148-50214 ਤੇ ਸੰਪਰਕ ਕੀਤਾ ਜਾ ਸਕਦਾ ਹੈ।