ਸਿਹਤ ਵਿਭਾਗ ਦੇ ਅਧਿਕਾਰੀ ਹਾਈ ਰਿਸਕ ਗਰਭਵਤੀਆਂ ਦੀ ਸਹਾਇਤਾ ਲਈ ਆਏ ਅੱਗੇ

Fazilka

ਫਾਜ਼ਿਲਕਾ 11 ਜੂਨ 2024.

ਸਿਹਤ ਵਿਭਾਗ ਫਾਜ਼ਿਲਕਾ ਵੱਲੋਂ  ਬਲਾਕ ਅਤੇ ਪਿੰਡ ਲੈਵਲ ਤੇ ਜਮੀਨੀ ਪੱਧਰ ਤੇ ਹੋ ਰਹੇ ਕੰਮ ਦੀ ਮੋਨੀਟਰਿੰਗ ਜ਼ਿਲ੍ਹੇ ਤੋਂ ਅਧਿਕਾਰੀ ਖੁਦ ਮਰੀਜ਼ ਨੂੰ ਫੋਨ ਕਰ ਕੇ ਕਰ ਰਹੇ ਹੈ ਤਾਂਕਿ ਵਿਭਾਗ ਵਲੋ ਮਰੀਜ਼ ਨੂੰ ਜਮੀਨੀ ਪੱਧਰ ਤੇ ਮਿਲ ਰਹੀ ਸਿਹਤ ਸੇਵਾਵਾਂ ਦੀ ਸਹੀ ਤਰੀਕੇ ਨਾਲ ਮੋਨੀਟਰਿੰਗ ਹੋ ਸਕੇ। ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਕਵਿਤਾ ਸਿੰਘ  ਅਤੇ ਦਫਤਰ ਦੇ ਸਟਾਫ ਵੱਲੋਂ ਹਾਈ ਰਿਸਕ ਗਰਭਵਤੀ ਔਰਤਾਂ ਦੀ ਲਿਸਟ ਵਿਚ ਉਨ੍ਹਾਂ ਦੇ ਫੋਨ ਨੰਬਰ ਤੇ ਸੰਪਰਕ ਕਰਕੇ ਗੱਲਬਾਤ ਕੀਤੀ ਗਈ ਅਤੇ ਇਲਾਜ ਬਾਰੇ ਜਾਗਰੂਕ  ਵੀ ਕੀਤਾ ਗਿਆ। ਉਨ੍ਹਾਂ ਹਾਈ ਰਿਸਕ ਔਰਤ ਨੂੰ ਡਾਕਟਰੀ ਜਾਂਚ ਜ਼ਰੂਰ ਕਰਵਾਉਣ ਲਈ ਕਿਹਾ।

ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.  ਚੰਦਰ ਸ਼ੇਖਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਪ੍ਰੋਗ੍ਰਾਮ ਇਸ ਲਈ ਵਿਭਾਗ ਨੇ ਸ਼ੁਰੂ ਕੀਤਾ ਹੈ ਜਿਸ ਤਹਿਤ ਹਰ ਮਹੀਨੇ ਦੀ 9 ਤਾਰੀਖ ਦੇ ਨਾਲ 23 ਤਾਰੀਖ ਨੂੰ ਸਰਕਾਰੀ ਹਸਪਤਾਲ਼ ਵਿਚ ਵਿਸ਼ੇਸ਼ ਕੈਂਪ ਲਗਦੇ ਹਨ।  ਛੁੱਟੀਆਂ ਹੋਣ ਕਰਕੇ ਇਹ ਕੈਂਪ 11 ਜੂਨ ਨੂੰ ਲੱਗੇ ਹਨ, ਜਿਸ ਵਿਚ ਹਾਈ ਰਿਸਕ ਗਰਭਵਤੀਆਂ ਦੀ ਜਾਂਚ ਕੀਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਹਸਪਤਾਲ਼, ਸਬ ਡਵੀਜ਼ਨ ਹਸਪਤਾਲ਼, ਸੀਐੱਚਸੀ ਅਤੇ ਪੀਐੱਚਸੀ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਹਰ ਮਹੀਨੇ ਦੀ 9 ਅਤੇ 23 ਤਾਰੀਕ ਨੂੰ ਹਰੇਕ ਗਰਭਵਤੀ ਦਾ ਐਂਟੀਨੇਟਲ ਚੈਕਅੱਪ ਕੀਤਾ ਜਾਵੇਗਾ ਤਾਂ ਜੋ ਹਾਈ ਰਿਸਕ ਪ੍ਰੈਗਨੇਸੀ ਦੀ ਜਲਦ ਤੋਂ ਜਲਦ ਪਛਾਣ ਹੋ ਸਕੇ ਅਤੇ ਸਮਾਂ ਰਹਿੰਦੇ ਹਾਈ ਰਿਸਕ ਪ੍ਰੇਗਨੇਂਸੀ ਦੇ ਜੋਖਿਮ ਨੂੰ ਘਟਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਗਰਭਵਤੀਆਂ ਨੂੰ ਸਰਕਾਰੀ ਹਸਪਤਾਲ ਵਿਚ ਮਿਲਦੀਆਂ ਸਹੂਲਤਾਂ ਦਾ ਫਾਇਦਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਰਕਾਰੀ ਸੰਸਥਾਂ ਵਿਚ ਜਣੇਪਾ ਕਰਵਾਉਣ ਲਈ ਉਤਸ਼ਾਹਿਤ ਕੀਤਾ। ਇਸ ਦੌਰਾਨ ਆਸ਼ਾ ਵਰਕਰਾਂ ਨੂੰ ਹਦਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਗਰਭਵਤੀ ਔਰਤਾਂ ਨੂੰ ਇਸ ਦਿਨ ਚੈਕਅੱਪ ਲਈ ਲੈਕੇ ਆਉਣ ਜਿੱਥੇ ਮੈਡੀਕਲ ਅਫ਼ਸਰ ਵਲੋ ਉਨ੍ਹਾਂ ਦੀ ਕਾਊਂਸਲਿੰਗ, ਟ੍ਰੀਟਮੈਂਟ ਅਤੇ ਫ਼ਾਲੋਅੱਪ ਲਈ ਪ੍ਰੇਰਿਤ ਕੀਤਾ ਜਾਵੇਗਾ।  ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਮਕਸਦ ਵਿਭਾਗ ਹਾਈ ਰਿਸਕ੍ ਗਰਭਵਤੀ ਔਰਤ ਸਮੇਂ ਸਿਰ ਆਪਣੀ ਜਾਂਚ ਕਰਵਾ ਲਵੇ ਤਾਂਕਿ ਡਿਲੀਵਰੀ ਸਮੇਂ ਉਸਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।