ਫਾਜਿਲਕਾ 7 ਸਤੰਬਰ
ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨਾਲ ਗਣਪਤੀ ਮਹਾਰਾਜ ਦੀ ਮੂਰਤੀ ਦਾ ਫਾਜਿਲਕਾ ਦੇ ਗਾਧੀ ਨਗਰ ਮੁਹੱਲੇ ਵਿਖੇ ਸਥਾਪਿਤ ਕੀਤਾ ਗਿਆ। ਸ਼ਹਿਰ ਦੀ ਵੱਖ-ਵੱਖ ਮੁਹੱਲੇ ਵਿਚੋ ਗਣਪਤੀ ਮਹਾਰਾਜ ਦੀ ਸੋਭਾ ਯਾਤਰਾ ਦੌਰਾਨ ਫਾਜਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਖੁਸ਼ਬੂ ਸਾਵਨਸੁੱਖਾ ਸਵਨਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਮੂਲੀਅਤ ਕੀਤੀ ਗਈ।
ਇਸ ਦੌਰਾਨ ਸ਼ਹਿਰ ਦੇ ਸਮਾਜ ਸੇਵੀ ਸੰਸਥਾਵਾਂ,ਸ਼ਹਿਰ ਦੇ ਲੋਕਾਂ ਆਦਿ ਵੱਲੋਂ ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨਾਲ ਗਣਪਤੀ ਮਹਾਰਾਜ ਦੀ ਸੋਭਾ ਯਾਤਰਾ ਵਿਚ ਹਿੱਸਾ ਲਿਆ ਗਿਆ। ਲੋਕਾ ਵੱਲੋਂ ਸੋਭਾ ਯਾਤਰਾ ਦੌਰਾਨ ਫੁੱਲਾ ਦੀ ਵਰਖਾ,ਨਾਚ-ਗਾਇਨ, ਲੱਡੂਆ ਦਾ ਪ੍ਰਸਾਦ ਆਦਿ ਰਾਹੀਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਗਾਧੀ ਨਗਰ ਫਾਜਿਲਕਾ ਵਿਖੇ ਗਣਪਤੀ ਮਹਾਰਾਜ ਜੀ ਦੀ ਮੂਰਤੀ ਨੂੰ ਕੀਤਾ ਗਿਆ ਸਥਾਪਿਤ


