ਨੰਗਲ 13 ਮਈ ()
ਪੰਜਾਬ ਦੇ ਪਾਣੀ ਨੂੰ ਭਾਜਪਾ ਦੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਨਜਾਇਜ ਢੰਗ ਨਾਲ ਹਥਿਆਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਜਦੋਂ ਕਿ ਪੰਜਾਬ ਕੋਲ ਹੋਰ ਸੂਬਿਆਂ ਨੂੰ ਦੇਣ ਲਈ ਵਾਧੂ ਪਾਣੀ ਨਹੀ ਹੈ। ਪੰਜਾਬ ਦੇ ਕਿਸਾਨਾਂ ਨੇ ਨਹਿਰਾਂ, ਦਰਿਆਵਾ ਲਈ ਆਪਣੀਆਂ ਜਮੀਨਾ ਦਿੱਤੀਆਂ ਹਨ, ਪ੍ਰੰਤੂ ਕੁਦਰਤੀ ਸ੍ਰੋਤਾਂ ਦਾ ਲਾਭ ਹਮੇਸ਼ਾ ਹੋਰ ਸੂਬੇ ਹਾਸਲ ਕਰਦੇ ਰਹੇ ਹਨ। ਪੰਜਾਬ ਦੇ ਕਿਸਾਨਾਂ ਨੇ ਆਪਣੀ ਜ਼ਮੀਨ ਵਿੱਚ ਫਸਲਾਂ ਉਗਾਉਣ ਲਈ ਟਿਊਬਵੈਲ ਨਾਲ ਜ਼ਮੀਨ ਹੇਠਲਾ ਪਾਣੀ ਵਰਤ ਕੇ ਆਪਣੀ ਜ਼ਮੀਨ ਨੂੰ ਰੇਗਿਸਤਾਨ ਬਣਾ ਲਿਆ ਹੈ ਅਤੇ ਇਸ ਦੀਆਂ ਫਸਲਾਂ ਨਾਲ ਕੇਂਦਰੀ ਪੂਲ ਵਿੱਚ ਹਿੱਸਾ ਪਾਇਆ ਹੈ।
ਇਹ ਪ੍ਰਗਟਾਵਾ ਬਰਿੰਦਰ ਕੁਮਾਰ ਗੋਇਲ ਕੈਬਨਿਟ ਮੰਤਰੀ ਖਣਨ ਤੇ ਭੂ ਵਿਗਿਆਨ, ਭੂਮੀ, ਜਲ ਸੰਭਾਲ ਅਤੇ ਜਲ ਸ੍ਰੋਤ ਵਿਭਾਗ ਨੇ ਨੰਗਲ ਡੈਮ ਵਿਖੇ ਭਰਵੇ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਨੰਗਲ ਡੈਮ ਉੱਤੇ ਦਿਨ ਰਾਤ ਪਾਣੀ ਤੇ ਪਹਿਰੇਦਾਰੀ ਜਾਰੀ ਹੈ, ਰੋਜ਼ਾਨਾ ਕੈਬਨਿਟ ਮੰਤਰੀ, ਵਿਧਾਇਕ, ਜਿਲ੍ਹਾ ਪ੍ਰਧਾਨ, ਚੇਅਰਮੈਨ, ਬਲਾਕ ਪ੍ਰਧਾਨ ਅਤੇ ਪੰਜਾਬ ਦੇ ਵੱਖ ਵੱਖ ਕੋਨਿਆਂ ਤੋ ਜਾਗਰੂਕ ਨਾਗਰਿਕ ਨੰਗਲ ਡੈਮ ਤੇ ਲੱਗੇ ਧਰਨੇ ਵਿਚ ਸਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਕਹਿਣਾ ਹੈ ਕਿ ਪੰਜਾਬ ਕੋਲ ਹਰਿਆਣਾ ਨੂੰ ਵਾਧੂ ਪਾਣੀ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਇਨਸਾਨੀਅਤ ਦੇ ਨਾਤੇ ਹਰਿਆਣਾ ਨੂੰ ਉਸ ਦੇ ਨਿਰਧਾਰਤ ਕੋਟੇ ਤੋਂ ਵੱਧ 4000 ਕਿਊਸਿਕ ਪਾਣੀ ਦੇ ਰਿਹਾ ਹੈ। ਸਮੇਂ ਸਮੇਂ ਤੇ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਵਾਧੂ ਪਾਣੀ ਸੰਜਮ ਨਾਲ ਵਰਤਣ ਲਈ ਚੇਤੰਨ ਕੀਤਾ ਸੀ, ਪਰੰਤੂ ਹਰਿਆਣਾ ਨੇ ਉਸ ਦੀ ਪ੍ਰਵਾਹ ਨਹੀ ਕੀਤੀ।
ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਅਤੇ ਬੀਬੀਐਮਬੀ ਵੱਲੋਂ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ, ਕਿਉਂਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਪਹਿਲਾਂ ਹੀ ਲੈ ਚੁੱਕਾ ਹੈ, ਪੰਜਾਬ ਵੱਲੋਂ ਉਸ ਨੂੰ ਇਨਸਾਨੀਅਤ ਦੇ ਨਾਤੇ ਇਸ ਸਮੇਂ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੇ ਪਾਣੀਆਂ ਦੀ ਰੱਖਿਆ ਲਈ ਅੱਗੇ ਆ ਕੇ ਕੇਂਦਰ ਸਰਕਾਰ ਅਤੇ ਬੀਬੀਐਮਬੀ ਦਾ ਵਿਰੋਧ ਕਰ ਰਹੇ ਹਨ।
ਸ੍ਰੀ ਗੋਇਲ ਨੇ ਕਿਹਾ ਕਿ ਬੀਬੀਐਮਬੀ ਦੀ 2 ਮਈ ਨੂੰ ਹੋਈ ਮੀਟਿੰਗ ਗੈਰ ਸੰਵਿਧਾਨਕ ਹੈ ਅਤੇ ਬੀਬੀਐਮਬੀ ਵੱਲੋ ਮਾਣਯੋਗ ਅਦਾਲਤਾਂ ਨੂੰ ਵੀ ਗੁੰਮਰਾਹ ਕੀਤਾ ਜਾ ਰਿਹਾ ਹੈ। ਸਾਨੂੰ ਅਦਾਲਤਾਂ ਤੇ ਭਰੋਸਾ ਹੈ ਜੋ ਪੰਜਾਬ ਨਾਲ ਇਨਸਾਫ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਪਹਿਲਾ ਸਾਡੇ ਸੂਬੇ ਦੀਆਂ ਸਰਕਾਰਾਂ ਨੇ ਨਹਿਰੀ ਪਾਣੀ ਦੀ ਵਰਤੋਂ ਲਈ ਕੋਈ ਯੋਜਨਾ ਨਹੀ ਉਲੀਕੀ ਸੀ, ਇਸ ਲਈ ਸਾਡਾ ਪਾਣੀ ਵਿਅਰਥਾ ਜਾਦਾ ਸੀ, ਪਰ ਹੁਣ ਭਗਵੰਤ ਮਾਨ ਸਰਕਾਰ ਨੇ ਕਿਸਾਨਾ ਦੇ ਖੇਤਾਂ ਤੱਕ ਪਾਣੀ ਪਹੁੰਚਾਇਆ ਹੈ ਅਤੇ ਅਸੀ ਪਾਣੀ ਦਾ ਕਤਰਾ ਕਤਰਾ ਵਰਤ ਰਹੇ ਹਾਂ। ਇਸ ਲਈ ਆਪਣੇ ਹਿੱਸੇ ਦਾ ਵਾਧੂ ਪਾਣੀ ਦੇਣ ਦਾ ਸਵਾਲ ਹੀ ਪੈਦਾ ਨਹੀ ਹੁੰਦਾ। ਉਨ੍ਹਾਂ ਨੇ ਕਿਹਾ ਕਿ ਰਾਜਸਥਾਨ ਵਿਚ ਤੈਨਾਤ ਸੁਰੱਖਿਆ ਫੋਰਸਾ ਲਈ ਪਾਣੀ ਦੀ ਮੰਗ ਅਸੀ ਤੁਰੰਤ ਪ੍ਰਵਾਨ ਕਰਕੇ ਪੰਜਾਬੀ ਅਤੇ ਪੰਜਾਬੀਅਤ ਦੀ ਫਿਰਾਕ ਦਿਲੀ ਦਾ ਸਬੂਤ ਦਿੱਤਾ ਹੈ।
ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਵਿਧਾਇਕ ਇੰਦਰਬੀਰ ਸਿੰਘ ਨਿੱਝਰ, ਵਿਧਾਇਕ ਕਸ਼ਮੀਰ ਸਿੰਘ ਸੋਹਲ, ਜਗਰੂਪ ਸਿੰਘ ਸਟੇਟ ਸੈਕਟਰੀ, ਨਿਸ਼ਾਤ ਗੁਪਤਾ, ਕਰਨ ਸੈਣੀ, ਮੁਕੇਸ਼ ਵਰਮਾ, ਸਤੀਸ਼ ਚੋਪੜਾ, ਸੁਮਿਤ ਤਲਵਾੜਾ, ਮਨਜੋਤ, ਮਨੀਸ਼, ਅਸ਼ਰਫ ਅਲੀ, ਗੁਰਜਿੰਦਰ ਸਿੰਘ ਸ਼ੋਕਰ, ਮੋਹਿਤ ਦੀਵਾਨ, ਮਨਜੋਤ ਸਿੰਘ, ਸਤੀਸ਼ ਚੋਪੜਾ, ਪਰਮਿੰਦਰ ਸੈਣੀ, ਦੀਪਕ ਅਬਰੋਲ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਸੁਮਿਤ ਤਲਵਾੜਾ, ਕਾਲਾ ਸ਼ੋਕਰ, ਸੁਧੀਰ ਦੜੋਲੀ, ਦਲਜੀਤ ਸਿੰਘ, ਬਲਵੀਰ ਸਿੰਘ, ਕਿਰਨਦੀਪ ਸਿੰਘ, ਪ੍ਰਿੰਸ, ਸੀਮਾ ਸੋਢੀ, ਨਿਰਮਲ ਕੌਰ, ਮਨਪ੍ਰੀਤ ਸਿੰਘ, ਦਿਲਬਾਗ ਸਿੰਘ, ਅਮ੍ਰਿਤਪਾਲ ਸਿੰਘ, ਪ੍ਰਭਜੀਤ ਸਿੰਘ, ਸ਼ਰਨਦੀਪ ਸਿੰਘ, ਗੁਰਪ੍ਰੀਤ ਸਿੰਘ, ਸਵਿੰਦਰ ਸਿੰਘ, ਯੁਗਰਾਜ ਸਿੰਘ, ਲਵਹਰਮਨ, ਸਰਬਜੀਤ ਸਿੰਘ, ਸੋਨੂੰ ਆਦਿ ਹਾਜ਼ਰ ਸਨ।