ਫ਼ਰੀਦਕੋਟ 12 ਫ਼ਰਵਰੀ,2024
ਫ਼ਰੀਦਕੋਟ ਜ਼ਿਲ੍ਹੇ ਦੇ 401 ਸਰਕਾਰੀ ਸਕੂਲ ਹੁਣ ਉਹ ਪੁਰਾਣੇ ਜਮਾਨੇ ਦੇ ਸਕੂਲ ਨਹੀਂ ਰਹਿ ਗਏ ਹਨ ਕਿਉਂ ਜੋ ਇਹ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇਣ ਲੱਗੇ ਹਨ। ਇਹਨਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਲਈ ਹੁਣ ਹਰ ਕਿਸਮ ਦੀ ਆਧੁਨਿਕ ਸਹੂਲਤ ਉਪਲਬਧ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋ ਨੇ ਅੱਜ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕੀਤਾ।
ਉਨ੍ਹਾਂ ਦੱਸਿਆ ਕਿ ਇਹ ਵੈਨ 2 ਦਿਨ ਜਿਲ੍ਹੇ ਦੇ ਸਾਰੇ ਪਿੰਡਾਂ ਸ਼ਹਿਰਾਂ ਵਿੱਚ ਜਾ ਕੇ ਬੱਚਿਆ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਅਤਿ ਆਧੁਨਿਕ ਸਹੂਲਤਾਂ ਬਾਰੇ ਜਾਣਕਾਰੀ ਦੇਵੇਗੀ ਤਾਂ ਜੋ ਮਾਪੇ ਵੱਧ ਤੋਂ ਵੱਧ ਆਪਣੇ ਬੱਚਿਆ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ । ਉਨ੍ਹਾਂ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਵਿੱਚ ਜਿਥੇ ਪ੍ਰਾਈਵੇਟ ਸਕੂਲਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉੱਥੇ ਅਧਿਆਪਕਾਂ ਨੂੰ ਵੀ ਸਮੇਂ ਸਮੇਂ ਸਿਰ ਟਰੇਨਿੰਗ ਮੁਹੱਈਆ ਕਰਵਾ ਕੇ ਪੜਾਉਣ ਸਬੰਧੀ ਨਵੀਆਂ ਤਕਨੀਕਾਂ ਰਾਹੀਂ ਮਾਹਿਰ ਬਣਾਇਆ ਜਾ ਰਿਹਾ ਹੈ।
ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆ ਸ.ਸੇਖੋਂ ਨੇ ਦੱਸਿਆ ਕਿ ਸੈਸ਼ਨ 2022-23 ਦੌਰਾਨ ਪ੍ਰਾਇਮਰੀ ਸਮਾਰਟ ਸਕੂਲ ਪਿੱਪਲੀ ਦੀਆਂ ਦੋ ਬੱਚੀਆਂ ਮਨਿੰਦਰ ਕੌਰ ਪੁੱਤਰੀ ਸਿਕੰਦਰ ਸਿੰਘ,ਖੁਸ਼ਦੀਪ ਕੌਰ ਪੁੱਤਰੀ ਸਰਬਜੀਤ ਸਿੰਘ ਨੇ 100 ਪ੍ਰਤੀਸ਼ਤ ਅੰਕ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਮੌਕੇ ਸ੍ਰੀ ਪ੍ਰਦੀਪ ਦਿਉੜਾ, ਡਿਪਟੀ.ਡੀ.ਈ.ਓ ਸੈਕੈਂਡਰੀ,ਸ੍ਰੀ ਪਵਨ ਕੁਮਾਰ ਡਿਪਟੀ.ਡੀ.ਈ.ਓ.ਐਲੀਮੈਂਟਰੀ ਸ੍ਰੀ ਜਸਕਰਨ ਸਿੰਘ ਰੋਮਾਣਾ ਬੀ.ਪੀ.ਓ, ਸ.ਗੁਰਮੀਤ ਸਿੰਘ ਖੋਖਰ ਬੀ.ਪੀ.ਓ, ਸ.ਸੁਰਜੀਤ ਸਿੰਘ ਬੀ.ਪੀ.ਓ. ਸੁਸ਼ੀਲ ਅਹੂਜਾ ਬੀ.ਪੀ.ਓ,ਸ.ਜਸਬੀਰ ਸਿੰਘ ਜੱਸੀ ਜਿਲਾ ਨੋਡਲ ਅਫਸਰ ਵਿਦਿਅਕ ਮੁਕਾਬਲੇ, ਸੰਜੀਵ ਮਿੱਤਲ,ਸੰਜੇ ਸਿੰਘ,ਸਰਦੂਲ ਸਿੰਘ,ਜੋਗਿੰਦਰ ਸਿੰਘ ਜੋਗਾ, ਗੁਲਸ਼ਨ ਪਰਵੀਨ, ਪਰਮਜੀਤ ਕੌਰ, ਕਿਰਨਦੀਪ ਕੌਰ, ਵੀਨਾ ਰਾਣੀ, ਸ਼੍ਰੀਮਤੀ ਸੀਮਾ, ਰਜਿੰਦਰ ਕੌਰ, ਭਾਰਤੀ ਸ਼ਰਮਾ, ਚਰਨਜੀਤ ਕੌਰ ਅਤੇ ਪਰਮਿੰਦਰ ਕੌਰ ਹਾਜ਼ਰ ਸਨ।