ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਅਗਾਊਂ ਪ੍ਰਬੰਧ ਮੁਕੰਮਲ-ਵਿਧਾਇਕ ਬੁੱਧ ਰਾਮ

Mansa

ਬੁਢਲਾਡਾ/ਮਾਨਸਾ, 17 ਅਗਸਤ:
ਕੁਦਰਤੀ ਆਫਤਾਂ ਨਾਲ ਲੜਨ ਲਈ ਸਰਕਾਰ ਵੱਲੋਂ ਲੋੜੀਂਦੇ ਪ੍ਰਬੰਧ ਕੀਤੇ ਹੋਏ ਹਨ। ਪਿਛਲੇ ਸਾਲ ਘੱਗਰ ਦੇ ਚਾਂਦਪੁਰਾ ਬੰਨ ਟੁੱਟਣ ਨਾਲ ਕਾਫੀ ਨੁਕਸਾਨ ਹੋਇਆ ਸੀ। ਇਸ ਵਾਰ ਇਸ ਬੰਨ੍ਹ ’ਤੇ ਅਗੇਤੇ ਪ੍ਰਬੰਧ ਕੀਤੇ ਗਏ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਚਾਂਦਪੁਰਾ ਬੰਨ ਅਤੇ ਸਾਈਫਨ ਦਾ ਦੌਰਾ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਚਾਂਦਪੁਰਾ ਬੰਨ ’ਤੇ ਇਸ ਵਾਰ ਡਰੇਨਜ਼ ਵਿਭਾਗ ਨੂੰ ਮਿੱਟੀ ਦੇ ਗੱਟੇ ਭਰ ਕੇ ਰੱਖਣ ਲਈ ਹਦਾਇਤਾਂ ਕੀਤੀਆਂ ਗਈਆਂ ਹਨ। ਇੱਥੇ ਸਤੰਬਰ ਦੇ ਅਖੀਰ ਤੱਕ ਪੱਕੇ ਤੌਰ ਤੇ ਪੋਕੇ ਲੇਨ ਮੌਜੂਦ ਰਹੇਗੀ, ਜਿਸ ਨਾਲ ਸਾਈਫਨ ਵਿੱਚ ਫਸਣ ਵਾਲੀ ਜੰਗਲੀ ਬੂਟੀ ਜਾਂ ਪਾਣੀ ਦੇ ਵਹਾਅ ’ਚ ਰੁਕਾਵਟ ਪਾਉਣ ਵਾਲੀ ਅੜਿੱਕੇ ਵਾਲੀ ਚੀਜ਼ ਬਾਹਰ ਕੱਢੀ ਜਾਇਆ ਕਰੇਗੀ।
ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਚਮਕੌਰ ਸਿੰਘ ਖੁਡਾਲ ਚੇਅਰਮੈਨ ਮਾਰਕੀਟ ਕਮੇਟੀ ਬਰੇਟਾ, ਕੁਲਵਿੰਦਰ ਸਿੰਘ ਖੁਡਾਲ, ਸੋਹਣਾ ਸਿੰਘ ਕਲੀਪੁਰ ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ, ਗੁਰਦਰਸ਼ਨ ਸਿੰਘ ਪਟਵਾਰੀ, ਗੁਰਵਿੰਦਰ ਸਿੰਘ ਕੁੱਲਰੀਆਂ, ਦੀਪ ਸੈਣੀ, ਰਮਨ ਗੁੜੱਦੀ , ਡਰੇਨਜ਼ ਵਿਭਾਗ ਅਤੇ ਮਾਲ ਵਿਭਾਗ ਦੇ ਅਧਿਕਾਰੀ, ਅਵਤਾਰ ਸਿੰਘ ਚੌਂਕੀ ਇੰਚਾਰਜ ਕੁੱਲਰੀਆਂ ਹਾਜ਼ਰ ਸਨ।