ਫਾਜਿਲਕਾ 10 ਫਰਵਰੀ
ਬੀਤੇ ਦਿਨੀਂ ਸਟੇਟ ਲੈਵਲ ਦੀਆਂ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੀਆਂ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਅਰਾਈਆਂ ਵਾਲਾ ਦੇ ਦੋ ਵਿਦਿਆਰਥਣਾ ਕਾਜਲ ਅਤੇ ਸੁਮਨ ਨੇ ਕਰਮਵਾਰ 100 ਮੀਟਰ ਅਤੇ 50 ਮੀਟਰ ਦੌੜ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਨਾ ਕੇਵਲ ਆਪਣੇ ਸਕੂਲ ਆਪਣੇ ਪਿੰਡ ਚੱਕ ਅਰਾਈਆਂ ਵਾਲਾ ਆਪਣੇ ਬਲਾਕ ਜਲਾਲਾਬਾਦ 2 ਦਾ ਹੀ ਨਹੀਂ ਸਗੋਂ ਫਾਜਿ਼ਲਕਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ।ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣ ਅਤੇ ਬੱਚਿਆਂ ਦੇ ਮਾਪੇ ਵੀ ਇਨਾ ਵਿਦਿਆਰਥਣਾ ਨੂੰ ਪੜਾਉਣ ਵਾਲੀ ਅਧਿਆਪਕਾ ਸੁਨੀਤਾ ਰਾਣੀ ਅਤੇ ਸਕੂਲ ਮੁਖੀ ਸ੍ਰੀ ਗੋਪਾਲ ਕ੍ਰਿਸ਼ਨ ਨੂੰ ਵਧਾਈਆਂ ਦਿੰਦੇ ਰਹੇ ।ਜਿਸ ਤਰ੍ਹਾਂ ਇਹਨਾਂ ਬੱਚੀਆਂ ਨੇ ਲੜਕੇ ਤੇ ਲੜਕੀਆਂ ਦੇ ਕੰਬਾਇਨਡ ਮੁਕਾਬਲੇ ਵਿੱਚੋਂ ਜਿੱਤ ਪ੍ਰਾਪਤ ਕੀਤੀ ਵਾਕਿਆ ਹੀ ਕਾਬਲੇ ਤਰੀਫ ਕਾਰਜ ਸੀ। ਇਸ ਮੌਕੇ ਬਲਾਕ ਜਲਾਲਾਬਾਦ 2 ਦੇ ਬੀਪੀਈਓ ਸ੍ਰੀ ਨਰਿੰਦਰ ਸਿੰਘ ਜੀ ਨੇ ਸਟੇਟ ਲੈਵਲ ਦੇ ਮੁਕਾਬਲਿਆਂ ਵਿੱਚ ਇਹਨਾਂ ਬੱਚਿਆਂ ਦੀ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਹਨਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ ਤੇ ਬਾਕੀ ਬੱਚਿਆਂ ਨੂੰ ਵੀ ਖੇਡਾਂ ਵਿੱਚ ਭਾਗ ਲੈਂਦੇ ਰਹਿਣ ਅਤੇ ਖੂਬ ਮਿਹਨਤ ਕਰਨ ਦਾ ਸੰਦੇਸ਼ ਦਿੱਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਅੰਜੂ ਸੇਠੀ,ਦਰਸ਼ਨ ਵਰਮਾ, ਮੈਡਮ ਗੀਤਾਂ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।