ਲੋੜਵੰਦ ਪਰਿਵਾਰ ਦੀ ਧੀ ਦਾ ਆਨੰਦ ਕਾਰਜ ਕਰਵਾ ਕੇ ਮਾਪਿਆਂ ਨੂੰ ਜਿੰਮੇਵਾਰੀ ਤੋਂ ਕੀਤਾ ਮੁਕਤ

Amritsar

ਅੰਮ੍ਰਿਤਸਰ, 20 ਜੂਨ 2024:

                ਸਮਾਜ ਵਿੱਚ ਜਿਥੇ ਕਈ ਰੱਬੀ ਰੂਹਾਂ ਮਾਲਿਕ ਨੂੰ ਧਿਆਨ ਵਿੱਚ ਰੱਖ ਕੇ ਭਲਾਈ ਦੇ ਕੰਮ ਕਰਦੀਆਂ ਹਨ, ਉਥੇ ਵਿਲੱਖਣ ਸਖਸ਼ੀਅਤ ਸ੍ਰ ਦਲਜੀਤ ਸਿੰਘ ਸਬ ਇੰਸਪੈਕਟਰ ਟੈ੍ਰਫਿਕ ਐਜੂਕੇਸ਼ਨ ਸੈਲ ਆਪ ਮੁਹਾਰੇ ਆ ਜਾਂਦੇ ਹਨ। ਇਹ ਅਧਿਕਾਰੀ ਸਮਾਜ ਨੂੰ ਵੱਡੀ ਦੇਣ ਹਨ ਜਿੰਨਾਂ ਦੇ ਉਪਰਾਲੇ ਸਦਕਾ ਲੋੜਵੰਦਾਂ ਦੀਆਂ ਅੱਖਾਂ ਦੇ ਆਪਰੇਸ਼ਨ, ਬਨਾਉਟੀ ਅੰਗ, ਆਪਣੇ ਹੀ ਪਰਿਵਾਰਾਂ ਦੇ ਹੱਥੋਂ ਸਿ਼ਕਾਰ ਹੋਏ ਗਰੀਬ ਲੋੜਵੰਦ ਧੀਆਂ ਦੇ ਆਨੰਦ ਕਾਰਜ ਕਰਵਾ ਕੇ ਮਾਪਿਆਂ ਨੂੰ ਜਿੰਮੇਵਾਰੀ ਤੋਂ ਮੁਕਤ ਕੀਤਾ ਜਾਂਦਾ ਹੈ। ਇਹ ਮਿਸਾਲ ਪਿਛਲੇ ਦਿਨੀਂ ਬਹੁਤ ਹੀ ਲੋੜਵੰਦ ਪਰਿਵਾਰ ਦੀ ਵੀਡੀਓ ਵਾਇਰਲ ਕਰਨ ਉਪਰੰਤ ਦਾਨੀ ਸੱਜਣ, ਆਪਣੇ ਵੱਲੋਂ ਸਵੈ ਯੋਗਦਾਨ ਸਦਕਾ ਗਰੀਬ ਦੀ ਧੀ ਦੇ ਆਨੰਦ ਕਾਰਜ ਸਮੇਂ ਮਾਮਾ ਹੋਣ ਦਾ ਫਰਜ ਅਦਾ ਕੀਤਾ। ਧੀ ਦੇ ਵਿਆਹ ਤੋਂ ਪਹਿਲਾਂ ਸ਼ਗਨਾਂ ਦੇ ਕੰਮ ਵਿੱਚ ਜਿਥੇ ਰਿਸ਼ਤੇਦਾਰਾਂ ਵੱਲੋਂ ਆਉਣ ਤੋਂ ਆਨਾਕਾਨੀ ਕੀਤੀ ਜਾਂਦੀ ਸੀ ਉਥੇ ਇਨ੍ਹਾਂ ਵੱਲੋਂ ਪਾਏ ਯੋਗਦਾਨ ਸਦਕਾ ਆਨੰਦ ਕਾਰਜ ਵਾਲੇ ਦਿਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜਰੀ ਭਰੀ। ਮਾਪਿਆਂ ਦੇ ਚਿਹਰੇ ਤੇ ਕਾਰਜ ਨੂੰ ਲੈ ਕੇ ਜਿਥੇ ਮਾਯੂਸੀ ਛਾਈ ਸੀ ਉਥੇ ਵਿਆਹ ਵਾਲੇ ਦਿਨ ਬੜੇ ਹੀ ਚਾਅ ਅਤੇ ਮਲਾਰਾਂ ਵੇਖਣ ਨੂੰ ਮਿਲੇ।

                ਆਨੰਦ ਕਾਰਜ ਮੌਕੇ ਇਹ ਵੇਖਣ ਨੂੰ ਮਿਲਿਆ ਕਿ ਵਾਹਿਗੁਰੂ ਜਿਥੇ ਆਪ ਸਹਾਈ ਹੁੰਦੇ ਉਥੇ ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮ ਕਰਾਵਣਿ ਆਇਆ ਰਾਮ ਰੱਬੀ ਰੂਹ ਸਹਾਈ ਹੁੰਦੀ ਹੈ।