ਅੰਮਿ੍ਰਤਸਰ 13 ਮਾਰਚ 2024—ਪੰਜਾਬ ਨੈਸ਼ਨਲ ਬੈਂਕ ਦੁਆਰਾ ਸਥਾਪਿਤ ਅਤੇ ਭਾਰਤ ਸਰਕਾਰ ਦੁਆਰਾ ਵਿੱਤ ਪੋਸ਼ਿਤ ਦਿਹਾਤੀ ਸਵੈ-ਰੋਜਗਾਰ ਸਿਖਲਾਈ ਸੰਸਥਾ ਮੱਲੀਆਂ (ਅੰਮਿ੍ਰਤਸਰ) ਦੁਆਰਾ ਬੇਰੁਜ਼ਗਾਰ ਲੜਕੇ ਲੜਕੀਆਂ ਜ਼ਿਨ੍ਹਾਂ ਦੀ ਉਮਰ 18 ਸਾਲ ਤੋਂ 45 ਸਾਲ ਹੋਵੇ, ਉਨ੍ਹਾਂ ਨੂੰ ਸਵੈ-ਰੋਜਗਾਰ ਸਥਾਪਿਤ ਕਰਨ ਲਈ ਵੱਖ-ਵੱਖ ਕਿੱਤਿਆਂ ਨੂੰ ਸ਼ੁਰੂ ਕਰਨ ਵਾਸਤੇ ਵੱਖ-ਵੱਖ ਕੋਰਸ਼ਾਂ ਤਹਿਤ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ। ਇਸ ਮੌਕੇ ਡਾਇਰੈਕਟਰ ਪੀ.ਐਨ.ਬੀ ਆਰਸੈਟੀ ਮਲੀਆਂ ਮੈਡਮ ਰੇਨੂੰ ਅਰੋੜਾ ਨੇ ਦੱਸਿਆ ਕਿ ਇਸ ਸੰਸਥਾ ਦੁਆਰਾ ਸਿਖਲਾਈ ਦੌਰਾਨ, ਮੁਫਤ ਭੋਜਨ ਅਤੇ ਮੁਫਤ ਰਹਿਣ ਦਾ ਪ੍ਰਬੰਧ ਵੀ ਸੰਸਥਾ ਦੀ ਬਿਲਡਿੰਗ ਵਿੱਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਟ੍ਰੇਨਿੰਗ ਉਪਰੰਤ ਆਪਣਾ ਸਵੈ-ਰੋਜਗਾਰ ਸੁਰੂ ਕਰਨ ਅਤੇ ਉਸਨੂੰ ਸਥਾਪਿਤ ਕਰਨ ਲਈ ਵੀ ਆਰਥਿਕ ਮਦਦ ਹਿੱਤ ਕਰਜੇ ਦੇ ਫਾਰਮ ਕਾਮਯਾਬੀ ਹੀ ਸਾਡਾ ਮਕਸਤ ਹੈ। ਜਿਸ ਨੂੰ ਅਸੀਂ ਸਭ ਮਿਲ ਕੇ ਜੁਲ ਕੇ ਪੂਰਾ ਕਰਨਾ ਹੈ।
ਪੀ.ਐਨ.ਬੀ ਸੈਂਟਰ ਮੱਲੀਆਂ ਵਿਖੇ ਦਿੱਤੀ ਜਾਂਦੀ ਹੈ ਫ੍ਰੀ ਟ੍ਰੇਨਿੰਗ


