ਰੈੱਡ ਕਰਾਸ ਭਵਨ ਵਿਖੇ ਮੁੱਢਲੀ ਸਹਾਇਤਾ ਦਾ ਸਿਖਲਾਈ ਕੈਪ ਜਾਰੀ

Faridkot

ਫਰੀਦਕੋਟ 21 ਜੁਲਾਈ,

ਰੈੱਡ ਕਰਾਸ ਸੁਸਾਇਟੀ ਫ਼ਰੀਦਕੋਟ ਅਤੇ ਸੇਂਟ ਜੌਨ੍ਹ ਐਂਬੂਲੈਂਸ ਐਸੋਸੀਏਸ਼ਨ  ਫਰੀਦਕੋਟ ਵੱਲੋਂ ਦਫ਼ਤਰ ਰੈੱਡ ਕਰਾਸ ਭਵਨ, ਸਾਦਿਕ ਚੌਂਕ ਵਿਖੇ ਮੁੱਢਲੀ ਸਹਾਇਤਾ ਦੇ ਸਿਖਲਾਈ ਕੈਪ ਲਗਾਤਾਰ ਪਿਛਲੇ ਕਾਫ਼ੀ ਸਮੇਂ ਤੋਂ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਨੇ ਭਾਰਤੀ ਰੈੱਡ ਕਰਾਸ ਸੁਸਾਇਟੀ ਫਰੀਦਕੋਟ ਦੇ ਸਕੱਤਰ ਸ਼੍ਰੀ ਮਨਦੀਪ ਸਿੰਘ ਦਿੱਤੀ।

ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆਂ ਕਿ ਰੈੱਡ ਕਰਾਸ ਫਰੀਦਕੋਟ ਹਰ ਮਹੀਨੇ ਮੁੱਢਲੀ ਸਹਾਇਤਾ ਦੀ ਸਿਖਲਾਈ ਲੈਣ ਦੇ ਚਾਹਵਾਨ ਵਿਅਕਤੀਆਂ,ਸਿਖਿਆਰਥੀਆਂ ਲਈ ਕੈਂਪਾਂ ਦਾ ਆਯੋਜਨ ਕਰ ਰਹੀ ਹੈ। ਇਸੇ ਲੜੀ ਤਹਿਤ ਮਿਤੀ 08 ਜੁਲਾਈ ਤੋਂ 17 ਜੁਲਾਈ 2024 ਤੱਕ ਚੱਲਣ ਵਾਲੇ 2 ਕੈਪਾਂ ਵਿੱਚ ਕੁੱਲ 50 ਸਿਖਿਆਰਥੀਆਂ ਨੂੰ ਮੁੱਢਲੀ ਸਹਾਇਤਾ ਦੀ ਸਿਖਲਾਈ ਦਿੱਤੀ ਜਾ ਰਹੀ ਹੈ।  ਉਨ੍ਹਾਂ ਅੱਗੇ ਦੱਸਿਆ ਕਿ ਮੁੱਢਲੀ ਸਹਾਇਤਾ ਦੀ ਸਿਖਲਾਈ ਸਮਾਜ ਦੇ ਹਰੇਕ ਵਿਅਕਤੀ ਲਈ ਬਹੁਤ ਜ਼ਰੂਰੀ ਹੈ ਇਸ ਲਈ ਹਰੇਕ ਵਿਅਕਤੀ ਨੂੰ ਇਹ ਸਿਖਲਾਈ ਲੈਣੀ ਚਾਹੀਦੀ ਹੈ।

ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਕੇਂਦਰ ਤੋਂ ਲਈ ਗਈ ਸਿਖਲਾਈ ਨਾਲ ਉਹ ਕਿਸੇ ਵੀ ਘਟਨਾ/ਦੁਰਘਟਨਾਂ ਦੇ ਮੌਕੇ ਆਪਣੀ ਅਤੇ ਹੋਰ ਲੋਕਾਂ ਦੀ ਵੀ ਕੀਮਤੀ ਜਾਨ ਬਚਾ ਸਕਦੇ ਹਨ। ਇਸ ਲਈ ਇਸ ਸਿਖਲਾਈ ਨੂੰ ਗੰਭੀਰਤਾ ਨਾਲ ਲੈ ਕੇ ਸਮਾਜ ਸੇਵਾ ਦੇ ਕਾਰਜ ਵਿੱਚ ਹਿੱਸੇਦਾਰ ਬਣਨਾ ਚਾਹੀਦਾ ਹੈ।

ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਮੁੱਢਲੀ ਸਹਾਇਤਾ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਸਮੂਹ ਵਿੱਦਿਅਕ ਅਦਾਰਿਆਂ, ਦਫ਼ਤਰਾਂ ਅਤੇ ਉਦਯੋਗਿਕ ਇਕਾਈਆਂ ਦੇ ਸਮੂਹ ਅਧਿਕਾਰੀਆਂ, ਕਰਚਾਰੀਆਂ ਲਈ ਮੁੱਢਲੀ ਸਹਾਇਤਾ ਦੀ ਸਿਖਲਾਈ ਨੂੰ ਲਾਜ਼ਮੀ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਦੌਰਾਨ ਵੱਧ ਤੋਂ ਵੱਧ ਮਨੁੱਖੀ ਜਾਨਾ ਬਚਾਈਆਂ ਜਾ ਸਕਣ।

ਇਸ ਮੌਕੇ ਮੁੱਢਲੀ ਸਹਾਇਤਾ ਟ੍ਰੇਨਰ ਸ਼੍ਰੀ ਉਦੇ ਰੰਦੇਵ, ਨੀਲਕੰਠ ਅਤੇ ਸਟਾਫ ਮੈਂਬਰ ਵੀ ਹਾਜ਼ਰ ਸਨ।