ਫਾਜ਼ਿਲਕਾ 29 ਅਪ੍ਰੈਲ
ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਦੇ ਮਾਰਗਦਰਸ਼ਨ ਤੇ ਕਾਰਜਸਾਧਕ ਅਫਸਰ ਰੋਹਿਤ ਕੜਵਾਸਰਾ ਦੀ ਅਗਵਾਈ ਹੇਠ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਦਿਨ ਦੇ ਨਾਲ ਨਾਲ ਰਾਤਰੀ ਦੌਰਾਨ ਵੀ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ। ਇਸੇ ਤਹਿਤ ਬੀਤੀ ਰਾਤ ਨਗਰ ਕੌਂਸਲ ਫਾਜ਼ਿਲਕਾ ਦੇ ਸਟਾਫ ਵੱਲੋਂ ਫਾਜ਼ਿਲਕਾ ਦੇ ਟੀ.ਵੀ ਟਾਵਰ ਰੋਡ, ਆਰਮੀ ਰੋਡ ਦੀ ਸਾਫ ਸਫਾਈ ਕੀਤੀ ਗਈ ।
ਕਾਰਜ ਸਾਧਕ ਅਫਸਰ ਨਗਰ ਕੌਂਸਲ ਰੋਹਿਤ ਕੜਵਾਸਰਾ ਨੇ ਦੱਸਿਆ ਕਿ ਸ਼ਹਿਰ ਦੀ ਖੁਬਸੂਰਤੀ ਨੂੰ ਕਾਇਮ ਰੱਖਣ ਲਈ ਨਗਰ ਕੌਂਸਲ ਵੱਲੋਂ ਵਿਸ਼ੇਸ਼ ਟੀਮਾ ਤਾਇਨਾਤ ਕੀਤੀਆ ਗਈਆ ਹਨ ਜੋ ਰੋਜ਼ਾਨਾ ਦਿਨ ਅਤੇ ਰਾਤ ਨੂੰ ਸ਼ਹਿਰ ਦੀ ਸਾਫ਼-ਸਫ਼ਾਈ ਦਾ ਕੰਮ ਸੰਭਾਲ ਰਹੀਆਂ ਹਨ। ਉਨ੍ਹਾਂ ਸਹਿਰ ਵਾਸੀਆਂ ਨੂੰ ਖੁੱਲ੍ਹੇ ਵਿੱਚ ਕੂੜਾ ਤੇ ਹੋਰ ਗੰਦਗੀ ਨਾ ਸੁੱਟਣ ਦੀ ਅਪੀਲ ਕੀਤੀ ਗਈ।
ਸੁਪਰਡੰਟ ਸ੍ਰੀ ਨਰੇਸ਼ ਖੇੜਾ ਅਤੇ ਸੈਨਟਰੀ ਇੰਸਪੈਕਟਰ ਜਗਦੀਪ ਸਿੰਘ ਨੇ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾ ਅਤੇ ਦੁਕਾਨਾਂ ਦਾ ਕੂੜਾ ਗਿੱਲਾ ਅਤੇ ਸੁੱਕਾ ਵੱਖਰਾ ਵੱਖਰਾ ਕਰਕੇ ਹੀ ਸਫਾਈ ਸੇਵਕਾਂ ਨੂੰ ਦਿੱਤਾ ਜਾਵੇ। ਉਨਾਂ ਨੇ ਕਿਹਾ ਕਿ ਪਾਬੰਦੀਸ਼ੂਦਾ ਪਲਾਸਟਿਕ ਅਤੇ ਲਿਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ ਕਿਉਕਿ ਪਲਾਸਟਿਕ ਤੇ ਲਿਫਾਫੇ ਜਿਥੇ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ ਉੱਥੇ ਸੀਵਰੇਜ ਦੀ ਬਲੋਕਿੰਗ ਦਾ ਕਾਰਨ ਬਣਦੇ ਹਨ|
ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸ਼ਹਿਰ ਦੀ ਖੁਬਸੂਰਤੀ ਨੂੰ ਕਾਇਮ ਰੱਖਣ ਲਈ ਦਿਨ ਰਾਤ ਕੀਤੀ ਜਾ ਰਹੀ ਸਫਾਈ


