ਫੈਸ਼ਨ ਤਕਨਾਲੋਜੀ ਆਧੁਨਿਕ ਸਮਾਜ ਦੇ ਵਿਕਾਸ ਦਾ ਪੜਾਅ ਹੈ-ਰਾਜਵਿੰਦਰ ਕੌਰ

Mansa

ਮਾਨਸਾ, 27 ਜੁਲਾਈ:

   ਰਾਸ਼ਟਰੀ ਸਿੱਖਿਆ ਨੀਤੀ-2020 ਦੀ ਚਾਰ ਸਾਲਾ ਵਰ੍ਹੇਗੰਢ ਮਨਾਉਣ ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਸਪਤਾਹ ਦੇ ਅੰਤਰਗਤ ਵੱਖ-ਵੱਖ ਦਿਵਸ ਮਨਾਏ ਗਏ। ਇਸ ਲੜੀ ਤਹਿਤ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮਾਨਸਾ ਦੇ ਆਦੇਸ਼ਾਂ ‘ਤੇ ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਦੀ ਰਹਿਨੁਮਾਈ ਅਤੇ ਇੰਚਾਰਜ ਪ੍ਰਿੰਸੀਪਲ ਰੇਨੂੰ ਦੀ ਅਗਵਾਈ ਵਿੱਚ ਸਿੱਖਿਆ ਸਪਤਾਹ ਦੇ ਅੰਤਰਗਤ ਹੁਨਰ ਦਿਵਸ ਮੌਕੇ ਫੈਸ਼ਨ ਤਕਨਾਲੋਜੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ।

    ਪੰਜਾਬ ਸਰਕਾਰ ਦੇ ਅਦਾਰੇ ਨੌਰਦਨ ਇੰਡੀਆ ਇੰਸਟੀਚਿਊਟ ਆਫ਼ ਤਕਨਾਲੋਜੀ (ਨਿਫਟ) ਲੁਧਿਆਣਾ ਦੀ ਟੀਮ ਨੇ ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ, ਬੋਹਾ (ਮਾਨਸਾ ) ਵਿਖੇ ਹੁਨਰ ਦਿਵਸ ਮੌਕੇ ਸ਼ਮੂਲੀਅਤ ਕੀਤੀ। ਫੈਸ਼ਨ ਤਕਨਾਲੋਜੀ ਵਿਭਾਗ ਨਿਫਟ ਲੁਧਿਆਣਾ ਦੇ ਪ੍ਰੋ . ਰਾਜਵਿੰਦਰ ਕੌਰ ਨੇ ਸਿੱਖਿਆ ਸਪਤਾਹ ਦੇ ਹੁਨਰ ਦਿਵਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਫੈਸ਼ਨ ਤਕਨਾਲੋਜੀ ਵਿੱਚ ਤਿੰਨ ਸਾਲਾ ਗ੍ਰੈਜੂਏਸ਼ਨ ,ਦੋ ਸਾਲਾ ਅਡਵਾਂਸ ਡਿਪਲੋਮਾ ਅਤੇ ਇੱਕ ਸਾਲਾ ਡਿਪਲੋਮਾ ਕਰਨ ਲਈ ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲਿਆਂ ਵਿਭਾਗ ਅਧੀਨ ਕਾਰਜਸ਼ੀਲ ਨਿਫਟ ਲੁਧਿਆਣਾ, ਮੋਹਾਲੀ ਅਤੇ ਜਲੰਧਰ ਦੇ ਸਰਕਾਰੀ ਕਾਲਜਾਂ ਵਿੱਚ ਦਾਖ਼ਲਾ ਲਿਆ ਜਾ ਸਕਦਾ ਹੈ ,ਜੋ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਤੋਂ ਮਾਨਤਾ ਪ੍ਰਾਪਤ ਹਨ।

   ਉਨ੍ਹਾਂ ਕਿਹਾ ਕਿ ਸੰਸਥਾਵਾਂ ਦੀ ਸਿੱਖਿਆ ਤੋਂ ਬਾਅਦ ਹੁਨਰ ਦਾ ਵਿਕਾਸ ਕਰਨ ਲਈ ਸਿਖਿਆਰਥੀਆਂ ਦੀ 14 ਮਹੀਨਿਆਂ ਦੀ ਕਿੱਤਾ ਸਿਖਲਾਈ ਉਦਯੋਗ ਵਿਭਾਗ ਦੇ ਅਧੀਨ ਲਗਾਈ ਜਾਂਦੀ ਹੈ ਤਾਂ ਜੋ ਕਾਰਜ ਕਰਨ ਦੀ ਸਮਰੱਥਾ ਵਿੱਚ ਨਿਪੁੰਨਤਾ ਪ੍ਰਦਾਨ ਕੀਤੀ ਜਾਵੇ। ਸੰਸਥਾ ਦੇ ਸਹਾਇਕ ਪ੍ਰੋਫੈਸਰ ਹਨੀ ਸ਼ਰਮਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੁਧਿਆਣਾ ,ਮੋਹਾਲੀ ਅਤੇ ਜਲੰਧਰ ਵਿਖੇ ਆਪਣੇ ਹੁਨਰਾਂ ਦਾ ਵਿਕਾਸ ਕਰਨ ਲਈ ਬੀ.ਐੱਸ.ਸੀ. ਫੈਸ਼ਨ ਡਿਜ਼ਾਈਨ , ਬੀ.ਐੱਸ. ਟੈਕਸਟਾਈਲ ਡਿਜ਼ਾਈਨ, ਬੀ.ਵੋਕ. ਅਤੇ ਫੈਸ਼ਨ ਡਿਜ਼ਾਈਨ ਐਂਡ ਗਾਰਮੈਂਟਸ ਤਕਨਾਲੋਜੀ ਵਿੱਚ ਦਾਖ਼ਲਾ ਲੈ ਸਕਦੇ ਹਨ।

    ਇਸ ਮੌਕੇ ਨੌਰਦਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਤਕਨਾਲੋਜੀ ਲੁਧਿਆਣਾ ਦਾ ਨਵੇਂ ਸੈਸ਼ਨ 2024-25 ਦੇ ਦਾਖ਼ਲਿਆਂ ਦਾ ਪੋਸਟਰ ਵੀ ਜਾਰੀ ਕੀਤਾ ਗਿਆ,ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਸੰਸਥਾ ਦੇ ਹੈਲਪ ਲਾਈਨ ਨੰਬਰ 81468 41216 ਉਪਰ ਵੀ ਸੰਪਰਕ ਕੀਤਾ ਜਾ ਸਕਦਾ ਹੈ । 

    ਨੀਰਜ ਕੁਮਾਰ ਸੇਤੀਆ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮਾਨਸਾ ਨੇ ਪ੍ਰਧਾਨ ਮੰਤਰੀ ਸਵੈ-ਰੁਜ਼ਗਾਰ ਯੋਜਨਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸਹਿ- ਵਿੱਦਿਅਕ ਗਤੀਵਿਧੀਆਂ ਦੇ ਨੋਡਲ ਅਫ਼ਸਰ ਬਲਵਿੰਦਰ ਸਿੰਘ ਬੁਢਲਾਡਾ (ਸਟੇਟ ਐਵਾਰਡੀ) ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ -2020 ਦੇ ਚਾਰ ਸਾਲਾ ਵਰ੍ਹੇਗੰਢ ਮਨਾਉਣ ਲਈ ਸਿੱਖਿਆ ਸਪਤਾਹ ਦੇ ਅੰਤਰਗਤ ਮਿਤੀ 22 ਜੁਲਾਈ,2024 ਤੋਂ 28 ਜੁਲਾਈ,2024 ਤੱਕ ਵੱਖ-ਵੱਖ ਦਿਵਸ  ਰਾਹੀਂ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਹੈ ਅਤੇ ਕੀਤਾ ਜਾਵੇਗਾ। 

    ਇਸ ਮੌਕੇ ਮੁਕੇਸ਼ ਕੁਮਾਰ ਸਾਇੰਸ ਮਾਸਟਰ, ਮਨੋਜ ਕੁਮਾਰ , ਸੰਕਰ ਗੋਇਲ,ਅਮਨਦੀਪ ਕੌਰ, ਗੁਰਦੀਪ ਕੌਰ, ਰੇਨੂੰ ਗੁਪਤਾ ,ਬਲਵਿੰਦਰ ਸਿੰਘ ਬੁਢਲਾਡਾ, ਪਰਮਜੀਤ ਕੌਰ, ਮੁਕੇਸ਼ ਕੁਮਾਰ, ਮਿਸ਼ਰਾ ਸਿੰਘ, ਗਗਨਦੀਪ ਕੌਰ, ਸੁਨੀਲ ਕੁਮਾਰ, ਮਨਪ੍ਰੀਤ ਕੌਰ, ਜਸਵਿੰਦਰ ਸਿੰਘ, ਕਿਰਨ ਕੌਰ, ਕਮਲਜੀਤ ਕੌਰ, ਰਾਜਵੀਰ ਕੌਰ, ਜਸਵੀਰ ਕੌਰ, ਰੇਨੂੰ ਬਾਲਾ, ਨੇਹਾ ਰਾਣੀ,ਰੀਤੂ ਰਾਣੀ, ਹਰਦੀਪ ਸਿੰਘ, ਹਿਮਾਂਸ਼ੂ , ਸੁਖਪ੍ਰੀਤ ਕੌਰ ,ਅਨੀਸ਼ਾ ਸ਼ਰਮਾ, ਗੁਰਪ੍ਰੀਤ ਕੌਰ ਸੁਮਨਦੀਪ ਕੌਰ, ਕੈਂਪਸ ਮੈਨੇਜਰ, ਸੁਰੱਖਿਆ ਗਾਰਡ ਅਤੇ ਵਿਦਿਆਰਥੀ ਹਾਜ਼ਰ ਰਹੇ।