ਫਾਜ਼ਿਲਕਾ, 6 ਸਤੰਬਰ
ਜਿਲ੍ਹਾ ਖੇਡ ਅਫਸਰ ਫਾਜਿਲਕਾ ਸ੍ਰੀ ਰੁਪਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ—3) ਤਹਿਤ ਬਲਾਕ ਪੱਧਰੀ ਖੇਡਾਂ ਦੇ ਸਬੰਧ ਵਿੱਚ ਜ਼ਿਲ੍ਹੇ ਦੇ ਤਿੰਨ ਬਲਾਕ ਫਾਜਿਲਕਾ, ਬਲਾਕ ਜਲਾਲਾਬਾਦ ਅਤੇ ਖੂਈਆ ਸਰਵਰ ਵਿੱਚ ਬਲਾਕ ਪੱਧਰ ਟੂਰਨਾਮੈਂਟ ਵਿੱਚ ਐਥਲੈਟਿਕਸ, ਕਬੱਡੀ (ਨ.ਸ), ਕਬੱਡੀ (ਸ.ਸ), ਫੁੱਟਬਾਲ, ਵਾਲੀਬਾਲ (ਸਮੈਸਿਗ), ਵਾਲੀਬਾਲ (ਸੂਟਿੰਗ) ਅਤੇ ਖੋਹ—ਖੋਹ ਖੇਡਾਂ ਦੇ ਉਮਰ ਵਰਗ ਅੰਡਰ—21 ਅਤੇ 21 ਤੋ 30 ਸਾਲ ਤੱਕ ਲੜਕਿਆਂ ਦੇ ਖੇਡ ਮੁਕਾਬਲੇ ਕਰਵਾਏ ਗਏ।
ਬਲਾਕ ਫਾਜਿਲਕਾ ਐਥਲੈਟਿਕਸ ਅੰਡਰ —21 ਮੁਕਾਬਲਿਆ ਵਿੱਚ 5000 ਮੀ: ਰੇਸ ਵਿੱਚ ਦੀਪਕ ਕੁਮਾਰ ਪਿੰਡ ਸਾਬੂਆਣਾ ਨੇ ਪਹਿਲਾ ਸਥਾਨ, 800 ਮੀ: ਰੇਸ ਮੁਕਾਬਲੇ ਵਿੱਚ ਸ਼ੇਖਰ ਫਾਜਿਲਕਾ ਨੇ ਪਹਿਲਾ ਸਥਾਨ, 100 ਮੀ: ਰੇਸ ਵਿੱਚ ਹਰਮਨਦੀਪ ਸਿੰਘ ਫਾਜਿਲਕਾ ਨੇ ਪਹਿਲਾ ਸਥਾਨ, 400ਮੀ: ਰੇਸ ਵਿੱਚ ਲਵਪ੍ਰੀਤ ਨੇ ਪਹਿਲਾ ਸਥਾਨ, ਲੰਬੀ ਛਾਲ ਵਿੱਚ ਹਰਮਨਦੀਪ ਸਿੰਘ ਨੇ ਪਹਿਲਾ ਸਥਾਨ, ਸ਼ਾਟ ਪੁੱਟ ਮੁਕਾਬਲੇ ਵਿੱਚ ਗੁਰਚਰਨ ਸਿੰਘ ਪਿੰਡ ਲਾਲੋਵਾਲੀ ਨੇ ਪਹਿਲਾ ਸਥਾਨ, 1500 ਮੀ: ਰੇਸ ਵਿੱਚ ਦੀਪਕ ਕੁਮਾਰ ਸਾਬੂਆਣਾ ਨੇ ਪਹਿਲਾ ਸਥਾਨ ਅਤੇ 200 ਮੀ: ਰੇਸ ਵਿੱਚ ਲਵਪ੍ਰੀਤ ਸਿੰਘ ਪਿੰਡ ਫਰਵਾਹਵਾਲੀ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਇਸ ਤੋ ਇਲਾਵਾ ਉਮਰ ਵਰਗ 21 ਤੋ 30 ਸਾਲ ਲੜਕਿਆਂ ਦੇ ਐਥਲੈਟਿਕਸ ਮੁਕਾਬਲੇ ਵਿੱਚ 800 ਮੀ: ਰੇਸ ਵਿੱਚ ਸੰਜੇ ਕੁਮਾਰ ਸਾਬੂਆਣਾ ਨੇ ਪਹਿਲਾ ਸਥਾਨ, 10000 ਮੀ: ਰੇਸ ਵਿੱਚ ਰਿੰਕੂ ਪਿੰਡ ਚਾਂਦਮਾਰੀ ਨੇ ਪਹਿਲਾ ਸਥਾਨ, 100 ਮੀ: ਰੇਸ ਮੁਕਾਬਲੇ ਵਿੱਚ ਗਗਨਦੀਪ ਸਿੰਘ ਪਿੰਡ ਜੰਡਵਾਲਾ ਖਰਤਾ ਨੇ ਪਹਿਲਾ ਸਥਾਨ, 400 ਮੀ: ਰੇਸ ਮੁਕਾਬਲੇ ਵਿੱਚ ਅਮਰਿੰਦਰ ਸਿੰਘ ਜੰਡਵਾਲਾ ਖਰਤਾ ਨੇ ਪਹਿਲਾ ਸਥਾਨ, 200 ਮੀ: ਰੇਸ ਮੁਕਾਬਲੇ ਵਿੱਚ ਹੀਰਾ ਸਿੰਘ ਪਿੰਡ ਸ਼ਤੀਰਵਾਲਾ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਖੇਡ ਵਿਭਾਗ ਦੇ ਕੋਚਿਜ, ਸਿੱਖਿਆ ਵਿਭਾਗ ਦੇ ਪੀ.ਟੀ.ਈ, ਡੀ.ਪੀ.ਈ, ਸ੍ਰੀ ਜਤਿੰਦਰ ਸਿੰਘ ਸੀਨੀਅਰ ਸਹਾਇਕ ਖੇਡ ਵਿਭਾਗ, ਸ੍ਰੀ ਜਗਮੀਤ ਸਿੰਘ ਸਟੈਨੋ ਖੇਡ ਵਿਭਾਗ, ਸ੍ਰੀ ਅਰੁਣ ਕੁਮਾਰ ਕਲਰਕ ਖੇਡ ਵਿਭਾਗ ਅਤੇ ਹੋਰ ਦਫਤਰੀ ਅਮਲਾ ਟੂਰਨਾਮੈਂਟ ਦੌਰਾਨ ਹਾਜਿਰ ਸਨ।