ਅੰਮ੍ਰਿਤਸਰ 15 ਮਈ 2024:- ਲੋਕ ਸਭਾ ਚੋਣਾਂ ਨੂੰ ਚੋਣ ਕਮਿਸ਼ਨ ਦੇ ਨਿਯਮਾਂ ਹੇਠ ਕਰਵਾਉਣੀਆਂ ਯਕੀਨੀ ਬਨਾਉਣ ਲਈ ਕਮਿਸ਼ਨ ਵੱਲੋਂ ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਤਾਇਨਾਤ ਕੀਤੇ ਗਏ ਸੀਨੀਅਰ ਆਈ ਏ ਐਸ ਅਤੇ ਆਈ ਪੀ ਐਸ ਅਧਿਕਾਰੀਆਂ ਨੂੰ ਚੋਣ ਨਿਗਰਾਨ ਨਿਯੁੱਕਤ ਕਰਕੇ ਅੰਮ੍ਰਿਤਸਰ ਭੇਜਿਆ ਹੈ। ਕੱਲ੍ਹ ਚੋਣ ਨਿਗਰਾਨਾਂ ਨੇ ਜਿਲ੍ਹੇ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਕੀਤੀਆਂ ਮੈਰਾਥਨ ਮੀਟਿੰਗਾਂ ਉਪਰੰਤ ਫੈਸਲਾ ਕੀਤਾ ਕਿ ਉਹ ਰਾਜਸੀ ਲੋਕਾਂ ਦੀਆਂ ਚੋਣਾਂ ਸਬੰਧੀ ਸਮੱਸਿਆਵਾਂ ਤੇ ਸ਼ਿਕਾਇਤਾਂ ਦੇ ਨਿਪਟਾਰੇ ਦੇ ਨਾਲ-ਨਾਲ ਆਮ ਜਨਤਾ ਦੇ ਸੁਝਾਅ ਵੀ ਸੁਣਨਗੇ। ਜਿਲ੍ਹਾ ਚੋਣ ਵਿਭਾਗ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਅਨੁਸਾਰ ਜਨਰਲ ਅਬਜ਼ਰਵਰ ਸ੍ਰੀ ਏ. ਰਾਧੇਬਿਨੋਦ ਸ਼ਰਮਾ ਰੋਜ਼ਾਨਾ ਸਵੇਰੇ 10 ਤੋਂ 11 ਵਜੇ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੈਸਟ ਹਾਊਸ ਵਿਚ ਲੋਕਾਂ ਨੂੰ ਮਿਲਣਗੇ।
ਇਸ ਤੋਂ ਇਲਾਵਾ ਉਨਾਂ ਦੇ ਫੋਨ ਨੰਬਰ 70092-38776 ਉਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰਾਂ ਪੁਲਿਸ ਅਬਜ਼ਰਵਰ ਸ੍ਰੀਮਤੀ ਸ਼ਵੇਤਾ ਸ੍ਰੀਮਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੈਸਟ ਹਾਊਸ ਵਿਚ ਸ਼ਾਮ 6.00 ਤੋਂ 7.00 ਵਜੇ ਤੱਕ ਮਿਲਣਗੇ ਜਾਂ ਉਨਾਂ ਦੇ ਮੋਬਾਈਲ ਨੰਬਰ 79863-35168 ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਉਮੀਦਵਾਰਾਂ ਦੇ ਚੋਣ ਖਰਚੇ ਉਤੇ ਨਿਗ੍ਹਾ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਗਏ ਆਈ ਆਰ ਐਸ ਅਧਿਕਾਰੀ ਸ੍ਰੀ ਬਾਰੇ ਗਣੇਸ਼ ਸੁਧਾਕਰ, ਜੋ ਕਿ ਖਰਚਾ ਅਬਜ਼ਰਵਰ ਵਜੋਂ ਕੰਮ ਕਰ ਰਹੇ ਹਨ, ਨੇ ਫੈਸਲਾ ਕੀਤਾ ਹੈ ਕਿ ਉਹ ਇੰਨਾਂ ਚੋਣਾਂ ਸਬੰਧੀ ਕਿਸੇ ਵੀ ਸੁਝਾਅ ਜਾਂ ਸ਼ਿਕਾਇਤ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 168 ਵਿਚ ਦੁਪਿਹਰ 12.00 ਵਜੇ ਤੋਂ 1.00 ਵਜੇ ਤੱਕ ਬੈਠਣਗੇ। ਇਸ ਤੋਂ ਇਲਾਵਾ ਉਨਾਂ ਦੇ ਮੋਬਾਈਲ ਨੰਬਰ 79733-09177 ਉਤੇ ਵੀ ਸੰਪਰਕ ਕੀਤਾ ਜਾ ਸਕੇਗਾ।