ਸ੍ਰੀ ਮੁਕਤਸਰ ਸਾਹਿਬ, 4 ਮਈ
ਜਿ਼ਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਆਈਏਐਸ ਨੇ ਕਿਹਾ ਹੈ ਕਿ ਚੋਣਾਂ ਲੋਕਤੰਤਰ ਦਾ ਅਧਾਰ ਸੰਤਭ ਹਨ ਅਤੇ ਚੋਣਾਂ ਵਿਚ ਡਿਊਟੀ ਕਰਨਾ ਸਾਡੇ ਮਹਾਨ ਦੇਸ਼ ਦੇ ਲੋਕਤੰਤਰ ਨੂੰ ਮਜਬੂਤ ਕਰਨ ਵਿਚ ਹਿੱਸੇਦਾਰੀ ਪਾਉਣ ਦਾ ਮਾਣਮੱਤਾ ਕਾਰਜ ਹੈ। ਇਸ ਲਈ ਜਿੰਨ੍ਹਾਂ ਕਰਮਚਾਰੀਆਂ ਦੀ ਡਿਉਟੀ ਚੋਣ ਪ੍ਰਕਿਰਿਆ ਵਿਚ ਲੱਗੀ ਹੈ ਉਹ ਆਪਣੀ ਸਰਕਾਰੀ ਨੌਕਰੀ ਦੇ ਹਿੱਸੇ ਵਜੋਂ ਇਸ ਡਿਊਟੀ ਨੂੰ ਤਨਦੇਹੀ, ਲੋਕਤੰਤਰ ਪ੍ਰੀ ਸੱਚੀ ਨਿਸਠਾ ਤੇ ਪੂਰੀ ਨਿਰਪੱਖਤਾ ਨਾਲ ਕਰਨ ਅਤੇ ਡਿਊਟੀ ਕਟਵਾਉਣ ਲਈ ਉਨ੍ਹ ਦੇ ਦਫ਼ਤਰ ਤੱਕ ਪਹੁੰਚ ਨਾ ਕਰਨ।ਉਨ੍ਹਾਂ ਨੇ ਕਿਹਾ ਕਿ ਚੋਣ ਡਿਊਟੀ ਵਿਚ ਅਣਗਹਿਲੀ ਕਰਮਚਾਰੀ ਦੇ ਸੇਵਾ ਨਿਯਮਾਂ ਵਿਚ ਗੰਭੀਰ ਕੁਤਾਹੀ ਮੰਨੀ ਜਾਂਦੀ ਹੈ ਇਸ ਲਈ ਕੋਈ ਵੀ ਚੋਣ ਡਿਊਟੀ ਤੋਂ ਗੈਰ ਹਾਜਰ ਨਾ ਹੋਵੇ।ਉਨ੍ਹਾਂ ਨੇ ਕਿ ਪੁਰਸ਼ ਕਰਮਚਾਰੀਆਂ ਦੀ ਡਿਊਟੀ ਕਿਸੇ ਵੀ ਹਾਲਤ ਵਿਚ ਕੱਟੀ ਨਹੀਂ ਜਾਵੇਗੀ ਪਰ ਫਿਰ ਵੀ ਅਸਧਾਰਨ ਸਥਿਤੀਆਂ ਵਿਚ ਮਹਿਲਾ ਕਰਮਚਾਰੀਆਂ ਜੋ ਗੰਭੀਰ ਬਿਮਾਰੀ ਤੋਂ ਪੀੜਤ ਹੋਣ ਜਾਂ ਜਿੰਨ੍ਹਾਂ ਦੇ ਬੱਚੇ ਦੀ ਉਮਰ ਸਿਰਫ ਕੁਝ ਮਹੀਨੇ ਤੱਕ ਹੀ ਹੈ ਦੇ ਕੇਸ ਵਿਚ ਸਹਾਇਕ ਰਿਟਰਨਿੰਗ ਅਫ਼ਸਰ ਦੇ ਪੱਧਰ ਤੇ ਅਜਿਹੇ ਕਿਸੇ ਕੇਸ ਤੇ ਵਿਚਾਰ ਕਰਨਯੋਗ ਹੋਵੇਗਾ।
ਚੋਣ ਡਿਊਟੀ ਨੌਕਰੀ ਦਾ ਹਿੱਸਾ, ਡਿਊਟੀ ਕਟਵਾਉਣ ਲਈ ਕਰਮਚਾਰੀ ਨਾ ਕਰਨ ਸੰਪਰਕ—ਡਿਪਟੀ ਕਮਿਸ਼ਨਰ


