ਆਪਣੇ ਦਿਮਾਗ ਦੀ ਸਿਹਤ ਨੂੰ ਕਾਇਮ ਰੱਖਣ ਲਈ ਸੰਤੁਲਿਤ ਭੋਜਨ ਖਾਓ, ਸੈਰ, ਯੋਗਾ ਅਤੇ ਮੈਡੀਟੇਸ਼ਨ ਕਰੋ: ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ

Fazilka Politics Punjab

ਫਾਜ਼ਿਲਕਾ 22 ਜੁਲਾਈ

ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜ਼ਨ ਨੇ ਕਿਹਾ ਕਿ ਹਰੇਕ ਸਾਲ 22 ਜੁਲਾਈ ਨੂੰ ਵਿਸ਼ਵ ਭਰ ਵਿੱਚ ਵਿਸ਼ਵ ਦਿਮਾਗ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਮਨਾਉਣ ਦਾ ਮਕਸਦ ਦਿਮਾਗ ਦੀ ਚੰਗੀ ਸਿਹਤ ਲਈ ਅਤੇ ਦਿਮਾਗੀ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ।

ਉਹਨਾਂ ਕਿਹਾ ਕਿ ਸਰੀਰਕ ਪੱਖੋਂ ਤੰਦਰੁਸਤ ਹੋਣਾ ਹੀ ਤੰਦਰੁਸਤੀ ਨਹੀਂ ਹੈ ਸਗੋਂ ਮਾਨਸਿਕ ਅਤੇ ਦਿਮਾਗੀ ਤੌਰ ਤੇ ਵੀ ਤੰਦਰੁਸ ਹੋਣਾ ਹੀ ਤੰਦਰੁਸਤੀ ਹੈ। ਅਸੀਂ ਰੋਜ਼ਾਨਾ ਦੀ ਜੀਵਨ ਸ਼ੈਲੀ ਵਿੱਚ ਕੰਮਾਂ ਵਿੱਚ ਇੰਨੇ ਰੁਝ ਗਏ ਹਾਂ ਕਿ ਆਪਣੀ ਸਿਹਤ ਵੱਲ ਧਿਆਨ ਨਹੀਂ ਦੇ ਰਹੇ। ਜਿਸ ਕਰਕੇ ਸਾਡੀ ਸਿਹਤ ਵਿੱਚ ਵਿਗਾੜ ਪੈਦਾ ਹੋ ਰਹੇ ਹਨ ਅਤੇ ਬਹੁਤੇ ਲੋਕ ਦਿਮਾਗੀ ਤੌਰ ਤੇ ਵੀ ਤੰਦਰੁਸਤ ਨਹੀਂ ਹਨ। ਦਿਮਾਗ ਤੁਹਾਡਾ ਸਭ ਤੋਂ ਮਹੱਤਵਪੂਰਨ ਅੰਗ ਹੈ, ਜੋ ਹਰ ਅਮਲ ਅਤੇ ਸੋਚ ਵਿੱਚ ਭੂਮਿਕਾ ਨਿਭਾਉਂਦਾ ਹੈ। ਤੁਹਾਡੇ ਬਾਕੀ ਦੇ ਸਰੀਰ ਵਾਂਗ ਇਸ ਨੂੰ ਦੇਖਭਾਲ ਦੀ ਲੋੜ ਹੈ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਗੋਇਲ ਨੇ ਦੱਸਿਆ ਕਿ ਅਲਜ਼ਾਈਮਰ ਦੀ ਬਿਮਾਰੀ ਅਤੇ ਡਿਮੈਂਸ਼ੀਏ ਉਦੋਂ ਵਿਕਸਤ ਹੁੰਦੇ ਹਨ ਜਦੋਂ ਬੀਮਾਰੀ ਲਈ ਖਤਰੇ ਇਕੱਠੇ ਹੋ ਕੇ ਉਸ ਸਥਿਤੀ ‘ਤੇ ਪਹੁੰਚ ਜਾਂਦੇ ਹਨ, ਜਿਹੜੀ ਦਿਮਾਗ ਦੀ ਆਪਣੇ ਆਪ ਨੂੰ ਕਾਇਮ ਰੱਖਣ ਅਤੇ ਸਵੈ—ਮੁਰੰਮਤ ਕਰਨ ਦੀ ਸਮਰੱਥਾ ‘ਤੇ ਭਾਰੂ ਹੋ ਜਾਂਦੀ ਹੈ। ਇਸ ਲਈ ਖਤਰੇ ਵਾਲੀਆਂ ਵੱਧ ਤੋਂ ਵੱਧ ਗੱਲਾਂ ਨੂੰ ਘਟਾਉਣਾ ਚੰਗੀ ਗੱਲ ਹੈ। ਜੀਵਨ ਸ਼ੈਲੀ ਵਿੱਚ ਸਿਹਤਮੰਦ ਖਾਣਾ ਅਤੇ ਸਿਹਤਮੰਦ ਆਦਤਾਂ ਚੁਣ ਕੇ ਤੁਸੀਂ ਆਪਣੇ ਖਤਰੇ ਨੂੰ ਘਟਾ ਸਕਦੇ ਹੋ ਅਤੇ ਆਪਣੇ ਦਿਮਾਗ ਦੀ ਲੰਮੇ ਸਮੇਂ ਲਈ ਸਿਹਤ ਕਾਇਮ ਰੱਖਣ ਦੀ ਸਮਰੱਥਾ ਵਿੱਚ ਸੁਧਾਰ ਕਰ ਸਕਦੇ ਹੋ।

ਉਹਨਾਂ ਕਿਹਾ ਕਿ ਜੀਵਨ—ਢੰਗ ਦੀਆਂ ਕਈ ਸਰਲ ਚੋਣਾਂ ਤੁਹਾਡੇ ਦਿਮਾਗ ਦੀ ਸਿਹਤ ਵਿੱਚ ਸੁਧਾਰ ਕਰਨਗੀਆਂ।

ਉਹਨਾਂ ਕਿਹਾ ਕਿ ਆਪਣੇ ਦਿਮਾਗ ਨੂੰ ਤੰਦਰੁਸਤ ਰੱਖਣ ਲਈ  ਸਰਗਰਮ ਰਹੋ, ਖੇਡਾ ਖੇਡੋ, ਕਸਰਤ, ਮੈਡੀਟੇਸ਼ਨ ਅਤੇ ਯੋਗਾ ਕਰੋ ਅਤੇ ਫਾਸਟ ਫੂਡ ਦੀ ਬਜਾਏ ਸੰਤੁਲਿਤ ਭੋਜਨ ਹੀ ਖਾਓ। ਨਵੇਂ ਸ਼ੌਕ ਪਾਲੋ, ਕੌਈ ਨਵੀ ਭਾਸ਼ਾ ਸਿੱਖੋ, ਸੰਗੀਤ ਸਿੱਖੋ, ਘੁੰਮਣ ਜਾਓ, ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਦਾ ਆਨੰਦ ਲਵੋ, ਸਮਾਜ ਸੇਵਾ ਵਿੱਚ ਸਰਗਰਮ ਰਹੋ।

ਬਲੂਬੇਰੀਆਂ ਅਤੇ ਪਾਲਕ ਵਰਗੇ ਐਂਟੀ—ਔਕਸੀਡੈਂਟਸ ਨਾਲ ਭਰਪੂਰ ਖਾਣਿਆਂ ਸਮੇਤ ਗੂੜ੍ਹੇ ਰੰਗ ਦੇ ਫਲਾਂ ਅਤੇ ਸਬਜ਼ੀਆਂ ਵਾਲੀ ਖੁਰਾਕ ਅਤੇ ਮੱਛੀ ਅਤੇ ਕਨੋਲਾ ਦੇ ਤੇਲਾਂ ਵਾਲੀ ਖੁਰਾਕ ਖਾਉ।ਆਪਣੇ ਬਲੱਡ ਪ੍ਰੈਸ਼ਰ ਕੈਲੈਸਟਰੋਲ, ਬਲੱਡ ਸ਼ੂਗਰ ਅਤੇ ਭਾਰ ਨੂੰ ਕੰਟਰੋਲ ਵਿੱਚ ਰੱਖੋ। ਜੇ ਤੁਹਾਨੂੰ ਡਾਇਬੀਟੀਜ਼ ਹੈ, ਤਾਂ ਉਸ ਨੂੰ ਚੰਗੀ ਤਰ੍ਹਾਂ ਕੰਟਰੋਲ ਕਰਨਾ ਮਹੱਤਵਪੂਰਨ ਹੈ।ਤਣਾਅ ਘਟਾਓ ਲਈ ਮੈਡੀਟੇਸ਼ਨ ਅਤੇ ਯੋਗਾ ਕਰੋ। ਸਿਗਰਟ ਅਤੇ ਸ਼ਰਾਬ ਦਾ ਸੇਵਨ ਨਾ ਕਰੋ। ਡਿੱਗਣ ਤੋਂ ਬਚਾਅ ਕਰਕੇ ਦਿਮਾਗੀ ਸੱਟ ਲੱਗਣ ਤੋਂ ਬਚਣ ਲਈ ਹੈਲਮੈਟ ਪਾਓ। ਬਾਕਾਇਦਗੀ ਨਾਲ ਆਪਣੇ ਡਾਕਟਰ ਕੋਲ ਚੈਕਅੱਪ ਲਈ ਜਾਓ।

ਇਸ ਦੋਰਾਨ  ਜਿਲਾ ਮਾਸ ਮੀਡੀਆ ਅਫਸਰ ਵਿਨੋਦ ਕੁਮਾਰ, ਦਿਵੇਸ਼ ਕੁਮਾਰ ਅਕਾਊਂਟ ਸੰਜੀਵ ਕੁਮਾਰ ਹਾਜਰ ਸੀ