ਸ੍ਰੀ ਮੁਕਤਸਰ ਸਾਹਿਬ 1 ਅਗਸਤ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਆਈਏਐਸ ਦੀ ਅਗਵਾਈ ਵਿੱਚ ਨਸਿ਼ਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਲੋਕਾਂ ਨੂੰ ਨਾਟਕਾਂ ਰਾਹੀਂ ਜਾਗਰੂਕ ਮਿਮਿਟ ਵਿਖੇ ਨਾਟਕ ਮੁਕਾਬਲੇ ਕਰਵਾਏ ਗਏ, ਇਹਨਾਂ ਨਾਟਕ ਮੁਕਾਬਲਿਆਂ ਦਾ ਜਾਇਜਾ ਲੈਂਦਿਆਂ ਡਾ.ਸੰਜੀਵ ਕੁਮਾਰ ਐਸ.ਡੀ.ਐਮ. ਨੇ ਦੱਸਿਆ ਕਿ ਨਾਟਕਾਂ ਰਾਹੀਂ ਲੋਕਾਂ ਨੂੰ ਜਾਣਕਾਰੀ ਦੇਣ ਲਈ ਜੋਨ ਪੱਧਰ ਤੇ 132 ਸਕੂਲਾਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ ਸਨ।
ਉਹਨਾਂ ਦੱਸਿਆ ਕਿ ਜੋਨ ਪੱਧਰ ਤੇ ਕਰਵਾਏ ਗਏ ਨਾਟਕ ਮੁਕਾਬਲਿਆਂ ਵਿੱਚ ਡਵੀਜ਼ਨ ਪੱਧਰ ਤੇ ਸ੍ਰੀ ਮੁਕਤਸਰ ਸਾਹਿਬ,ਮਲੋਟ ਅਤੇ ਗਿੱਦੜਬਾਹਾ ਵਿਖੇ 10-10 ਟੀਮਾਂ ਦੀ ਚੋਣ ਕੀਤੀ ਗਈ ਸੀ, ਇਹਨਾਂ ਟੀਮਾਂ ਵਿੱਚੋਂ ਅੱਜ ਚੰਗੀ ਕਾਰਗੁਜਾਰੀ ਦਿਖਾਉਣ ਵਾਲੀਆਂ ਨਾਟਕ ਵਾਲੀਆਂ ਤਿੰਨ-ਤਿੰਨ ਟੀਮਾਂ ਦੀ ਬਹੁਤ ਹੀ ਪ੍ਰਾਦਰਸ਼ੀ ਢੰਗ ਨਾਲ ਅੱਜ ਚੋਣ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਇਹਨਾਂ ਚੁਣਿਆਂ ਗਈਆਂ ਟੀਮਾਂ ਦੇ 8 ਅਗਸਤ 2024 ਨੂੰ ਡਵੀਜ਼ਨ ਪੱਧਰ ਤੇ ਨਿਰਧਾਰਿਤ ਥਾਵਾਂ ਤੇ ਹੀ ਮੁਕਾਬਲੇ ਕਰਵਾਏ ਜਾਣਗੇ।ਇਹਨਾਂ ਮੁਕਾਬਲਿਆਂ ਉਪਰੰਤ ਜਿਹੜੀ ਟੀਮ ਪਹਿਲੇ ਨੰਬਰ ਤੇ ਆਵੇਗੀ, ਉਹ ਜਿ਼ਲ੍ਹਾ ਪੱਧਰ ਤੇ ਕਰਵਾਏ ਜਾ ਰਹੇ 15 ਅਗਸਤ ਨੂੰ ਸੁਤੰਤਰਤਾ ਦਿਵਸ ਸਮਾਗਮ ਵਿੱਚ ਭਾਗ ਲਵੇਗੀ, ਜਦਕਿ ਦੂਸਰੇ ਨੰਬਰ ਤੇ ਆਉਣ ਵਾਲੀ ਟੀਮ ਮਲੋਟ ਅਤੇ ਤੀਸਰੇ ਨੰਬਰ ਤੇ ਆਉਣ ਵਾਲੀ ਟੀਮ ਗਿੱਦੜਬਾਹਾ ਵਿਖੇ ਸੁਤੰਤਰਤਾ ਦਿਵਸ ਸਮਾਗਮ ਵਿਖੇ ਆਪਣੀ ਨਸਿ਼ਆਂ ਵਿਰੁੱਧ ਕਾਰਗੁਜ਼ਾਰੀ ਦਿਖਾਵੇਗੀ।
ਇਸ ਮੌਕੇ ਉਹਨਾਂ ਕਿਹਾ ਕਿ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਨਸ਼ੇ ਕਰ ਰਹੇ ਹਨ, ਤਾਂ ਆਪਣਾ ਨਸ਼ਾ ਤਿਆਗ ਕੇ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਅਤੇ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਨਣ।
ਇਸ ਮੌਕੇ ਡੀ.ਐਸ.ਪੀ. ਪਵਨਜੀਤ, ਜਸਕਰਨ ਸਿੰਘ ਭੁੱਲਰ ਪ੍ਰਿੰਸੀਪਲ ਮਿਮਿਟ, ਗੁਰਪੀ੍ਰਤ ਸਿੰਘ, ਨਵੀਦਪ ਸਿੰਘ ਔਲਖ, ਜੀਵਨਜੋਤ ਸਿੰਘ ਬੇਦੀ, ਅਮਰਜੀਤ ਸਿੰਘ ਬਿੱਟਾ, ਯਾਦਵਿੰਦਰ ਸਿੰਘ ਸੋਹਣਾ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਪ੍ਰਤੀਨਿੱਧ ਅਤੇ ਸਕੂਲੀ ਬੱਚੇ ਮੌਜੂਦ ਸਨ।
ਸਮਾਗਮ ਵਿੱਚ ਸ਼ਾਮਿਲ ਸਖਸ਼ੀਅਤ ਵਲੋਂ ਨਸ਼ਾ ਨਾ ਕਰਨ ਦਾ ਪ੍ਰਣ ਵੀ ਲਿਆ ।