ਅਬੋਹਰ, ਫਾਜ਼ਿਲਕਾ, 19 ਮਾਰਚ
ਸਿਹਤ ਵਿਭਾਗ ਵੱਲੋ ਸਮੇਂ ਸਮੇਂ ‘ਤੇ ਹਸਪਤਾਲਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਤਾਂਕਿ ਲੋਕਾਂ ਨੂੰ ਸਿਹਤ ਸਹੂਲਤਾਂ ਵਧੀਆ ਤਰੀਕੇ ਨਾਲ ਮਿਲ ਸਕਨ। ਇਸੇ ਅਧੀਨ ਫਾਜ਼ਿਲਕਾ ਦੇ ਸਿਵਲ ਸਰਜਨ ਡਾ ਚੰਦਰ ਸ਼ੇਖਰ ਵਲੋ ਅੱਜ ਸਿਵਲ ਹਸਪਤਾਲ ਅਬੋਹਰ ਵਿਖੇ ਆਮ ਲੋਕਾਂ ਨੁੰ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਸਬੰਧੀ ਵਿਸਥਾਰਪੂਰਵਕ ਮੁਆਇਨਾ ਕੀਤਾ ਗਿਆ ਅਤੇ ਇਸ ਸੰਬਧੀ ਸੀਨੀਅਰ ਮੈਡੀਕਲ ਅਫ਼ਸਰ ਨੂੰ ਹਿਦਾਇਤਾਂ ਜਾਰੀ ਕੀਤੀ। ਇਸ ਦੌਰਾਨ ਜਿਲਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਕਵਿਤਾ ਸਿੰਘ ਵੀ ਨਾਲ ਸੀ।
ਇਸ ਦੌਰਾਨ ਉਹਨਾਂ ਵੱਲੋਂ ਹਸਪਤਾਲ ਦੇ ਐਮਰਜੰਸੀ ਵਾਰਡ, ਜਰਨਲ ਵਾਰਡ, ਜੱਚਾ-ਬੱਚਾ ਵਿੰਗ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ । ਇਸ ਦੇ ਨਾਲ ਸਟਾਫ ਦੀ ਹਾਜਰੀ, ਸਫ਼ਾਈ , ਸਟਾਕ ਰਜਿਸਟਰ ਆਦਿ ਦੀ ਜਾਂਚ ਕੀਤੀ।
ਇਸ ਮੁਆਇਨੇ ਦੌਰਾਨ ਉਨ੍ਹਾਂ ਨਾਲ, ਕਾਰਜਕਾਰੀ ਐੱਸ ਐਮ ਓ ਡਾ ਸਨਮਾਨ ਮਿੱਢਾ , ਫਾਰਮੇਸੀ ਅਫ਼ਸਰ ਚੰਦਰ ਭਾਨ ਅਤੇ ਹੋਰ ਸਿਹਤ ਕਰਮੀ ਹਾਜ਼ਰ ਸਨ।
ਸਿਵਲ ਸਰਜਨ ਡਾ ਚੰਦਰ ਸ਼ੇਖਰ ਕੱਕੜ ਵੱਲੋਂ ਹਸਪਤਾਲ ਦਾ ਔਚਕ ਨੀਰਿਖਣ


