ਜ਼ਿਲ੍ਹਾ ਜਲ ਅਤੇ ਸੈਨੀਟੇਸ਼ਨ ਮਿਸ਼ਨ ਵੱਲੋਂ ਸਾਲ 2025-26 ਦੇ ਕਰਵਾਏ ਜਾਣ ਵਾਲੇ ਕੰਮਾਂ ਨੂੰ ਦਿੱਤੀ ਮਨਜ਼ੂਰੀ

Faridkot Politics Punjab

ਫਰੀਦਕੋਟ 10 ਫਰਵਰੀ 2025 ()   ਅੱਜ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ  ਸ਼੍ਰੀ ਵਿਨੀਤ ਕੁਮਾਰ ਵੱਲੋਂ  ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮਿਸ਼ਨ ਸਵੱਛ ਭਾਰਤ ਗ੍ਰਾਮੀਣ ਜਲ ਮਿਸ਼ਨ ਦੇ ਤਹਿਤ ਕਰਵਾਏ ਜਾਣ ਵਾਲੇ ਕੰਮਾਂ ਦੀ ਸਮੀਖਿਆ ਸੰਬੰਧੀ ਮਿੰਨੀ ਮੀਟਿੰਗ ਹਾਲ ਵਿਖੇ ਮੀਟਿੰਗ ਕੀਤੀ ਗਈ।

          ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ  ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਲਾਨਾ ਸਾਲ 2025-26 ਦੌਰਾਨ ਕਰਵਾਏ ਜਾਣ ਵਾਲੇ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ । ਉਨ੍ਹਾਂ ਵੱਲੋਂ ਵੱਧ ਤੋਂ ਵੱਧ ਏਜੰਡਿਆਂ ਦੇ ਬਾਰੇ ਮੀਟਿੰਗ ਦੌਰਾਨ ਚਰਚਾ ਕੀਤੀ ਗਈ। ਜਿਸ ਵਿੱਚ ਸਾਲ 2025- 26 ਦੌਰਾਨ ਕੀਤੇ ਕੰਮਾਂ ਦਾ ਰੀਵਿਊ, ਸੋਲਿਡ ਵੇਸਟ , ਲਿਕੂਅਡ ਵੇਸਟ ਮੈਨੇਜਮੈਂਟ, ਪਲਾਸਟਿਕ ਵੇਸਟ ਮੈਨੇਜਮੈਂਟ, ਕਮਿਊਨਿਟੀ ਸੈਨੇਟੇਰੀ ਕੰਪਲੈਕਸ, ਨਿੱਜੀ ਪਖਾਨੇ ਆਦਿ ਸ਼ਾਮਿਲ ਸਨ ।

          ਉਨ੍ਹਾਂ ਕਿਹਾ ਕਿ ਸਾਲ 2025-26 ਲਈ ਪ੍ਰੋਜੈਕਟਡ ਫਾਈਨੈਂਸ਼ੀਅਲ ਟਾਰਗੇਟ ਜਿਸ ਵਿੱਚ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਸੈਂਟਰਲ ਸਟੇਟ, ਸੈਂਟਰਲ ਸ਼ੇਅਰ ਸਟੇਟ ਸ਼ੇਅਰ 15ਵੇਂ ਵਿੱਤ ਕਮਿਸ਼ਨ ਅਤੇ ਮਗਨਰੇਗਾ ਨੂੰ ਮਿਲਾ ਕੇ 1937.51 ਲੱਖ ਨਿਰਧਾਰਿਤ ਕੀਤਾ ਗਿਆ । ਇਸ ਤੋਂ ਇਲਾਵਾ ਆਪਗਰੇਡਸ਼ਨ 5 ਜਲ ਸਪਲਾਈ ਸਕੀਮਾਂ, ਟਹਿਣਾ, ਭਾਗਥਲਾ ਕਲਾਂ, ਮਚਾਕੀ ਕਲਾਂ ਸੰਗਤ ਪੂਰਾ ਝੱਖੜ ਵਾਲਾ ਨੂੰ ਵੀ ਮਨਜ਼ੂਰੀ ਦਿੱਤੀ ਗਈ।

ਡਿਪਟੀ ਕਮਿਸ਼ਨਰ ਵੱਲੋਂ ਪੰਚਾਇਤੀ ਤੇ ਪੇਂਡੂ ਵਿਕਾਸ ਵਿਭਾਗ, ਪਸ਼ੂ ਪਾਲਣ ਵਿਭਾਗ ,ਜਲ ਸਪਲਾਈ ਤੇ ਸੈਨੀਟੇਸ਼ਨ ਨੂੰ  ਸਮੁੱਚੇ ਕੰਮ ਕਰਵਾਉਣ ਲਈ ਜਰੂਰੀ ਨਿਰਦੇਸ਼ ਜਾਰੀ ਕੀਤੇ ਗਏ।

          ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)ਸ਼੍ਰੀ ਨਰਭਿੰਦਰ ਸਿੰਘ ਗਰੇਵਾਲ, ਨੀਰਜ਼ ਕੁਮਾਰ ਡੀ.ਡੀ.ਪੀ.ਓ, ਪਵਨ ਕੁਮਾਰ  ਡਿਪਟੀ ਡੀ.ਈ.ਓ ਐਲੀਮੈਂਟਰੀ, ਡਿਪਟੀ ਡੀ.ਈ.ਓ ਸਕੈਡਰੀ ਪ੍ਰਦੀਪ ਦਿਓੜਾ,  ਐਸ.ਡੀ.ਓ ਸਰਬਜੀਤ ਸਿੰਘ , ਬੀ.ਡੀ.ਪੀ.ਓ, ਗੁਰਜੀਤ ਸਿੰਘ ,ਸਰਬਜੀਤ ਸ਼ਰਮਾ ਵਣ ਬਲਾਕ ਅਫਸਰ,ਜਲੌਰ ਸਿੰਘ ਬੀ.ਡੀ.ਪੀ.ਓ ਜੈਤੋ, ਸਾਗਰ ਅਲੋਕਿਆ, ਸੁਰਜੀਤ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ  ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।