“ਬੇਟੀ ਬਚਾਓ ਬੇਟੀ ਪੜ੍ਹਾਓ” ਸਕੀਮ ਅਧੀਨ ਜਿਲ੍ਹਾ ਟਾਸਕ ਫੋਰਸ ਦੀ ਹੋਈ ਮੀਟਿੰਗ

Amritsar Politics Punjab

ਅੰਮ੍ਰਿਤਸਰ 14 ਨਵੰਬਰ 2024 —
ਵਧੀਕ ਡਿਪਟੀ ਕਮਿਸ਼ਨਰ (ਜ.) ਅੰਮ੍ਰਿਤਸਰ ਸ਼੍ਰੀਮਤੀ ਜੌਤੀ ਬਾਲਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸਹਿਬਾਨ/ਉਹਨਾਂ ਦੇ ਨੁਮਾਇਂਦੇ ਨਾਲ “ਬੇਟੀ ਬਚਾਓ ਬੇਟੀ ਪੜ੍ਹਾਓ” ਸਕੀਮ ਅਧੀਨ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ  ਦੀ ਪ੍ਰਧਾਨਗੀ ਕੀਤੀ।
ਸ਼੍ਰੀਮਤੀ ਹਰਦੀਪ ਕੌਰ, ਜਿਲ੍ਹਾ ਪ੍ਰੋਗਰਾਮ ਅਫਸਰ ਅੰਮ੍ਰਿਤਸਰ ਨੇ ਮੀਟਿੰਗ ਵਿੱਚ ਹਾਜ਼ਰ ਅਫਸਰਾਂ ਨੂੰ ਜੀ ਆਇਆਂ ਆਖਿਆ ਅਤੇ“ਬੇਟੀ ਬਚਾਓ ਬੇਟੀ ਪੜ੍ਹਾਓ” ਸਕੀਮ ਦੇ ਮੰਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ (ਜ.) ਨੇ ਜਿਲ੍ਹਾ ਅੰਮ੍ਰਿਤਸਰ ਵਿੱਚ ਘੱਟ ਰਹੀ ਲਿੰਗ ਅਨੁਪਾਤ, ਲੜਕੀਆਂ/ਔਰਤਾਂ ਨੂੰ ਆਤਮ ਨਿਰਭਰ ਬਣਨ ਅਤੇ ਆਤਮ ਰੱਖਿਆ ਵਰਗੇ ਜਰੂਰੀ ਗੰਭੀਰ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵੱਖ-ਵੱਖ ਵਿਭਾਗਾਂ ਜਿਵੇਂ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪੁਲਿਸ ਵਿਭਾਗ, ਸਿਹਤ ਵਿਭਾਗ, ਸਿੱਖਿਆ ਵਿਭਾਗ, ਪੇਂਡੂ ਵਿਕਾਸ ਵਿਭਾਗ, ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਅਤੇ ਖੇਡ ਵਿਭਾਗ ਨੂੰ ਲੜਕੀਆਂ/ਔਰਤਾਂ ਦੀ ਭਲਾਈ ਨਾਲ ਸਬੰਧਤ ਸੁਝਾਅ ਦੇਣ ਬਾਰੇ ਕਿਹਾ ਗਿਆ। ਉਹਨਾਂ ਨੇ ਅੱਗੇ ਦਸਿਆ ਕਿ ਲੜਕੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮਸ਼ਹੁਰ ਅਦਾਰਿਆਂ ਪਾਸੋਂ ਸਕੀਮ ਅਧੀਨ ਫਰੀ ਕੋਚਿੰਗ ਦਿਵਾਈ ਜਾ ਰਹੀ ਹੈ।