ਜਲਾਲਾਬਾਦ 11 ਜੁਲਾਈ
ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਪੰਜਾਬ ਚੰਡੀਗੜ੍ਹ ਵੱਲੋ ਜਾਰੀ ਦਿਸ਼ਾ ਨਿਰਦੇਸ਼ ਤਹਿਤ ਅਤੇ ਡਿਪਟੀ ਕਮਿਸ਼ਨਰ, ਫਾਜ਼ਿਲਕਾ ਡਾ ਸੇਨੂ ਦੁੱਗਲ ਦੀ ਅਗਵਾਈ ਹੇਠ ਬਾਲ ਭਿੱਖਿਆ ਦੀ ਰੋਕਥਾਮ ਲਈ ਜਿਲ੍ਹਾ ਟਾਸਕ ਫੋਰਸ ਵੱਲੋ ਵੱਖ-ਵੱਖ ਥਾਵਾ ਤੇ ਅਚਨਚੇਤ ਚੈਕਿੰਗ ਕੀਤੀ ਗਈ।
ਜਿਲ੍ਹਾ ਬਾਲ ਸੁਰੱਖਿਆ ਅਫਸਰ, ਰੀਤੂ ਬਾਲਾ ਵੱਲੋ ਦੱਸਿਆ ਗਿਆ ਕਿ ਚੈਕਿੰਗ ਦੌਰਾਨ 02 ਬੱਚਿਆ ਨੂੰ ਰੈਸਕਿਊ ਕੀਤਾ ਗਿਆ ਅਤੇ ਜਿਲ੍ਹਾ ਟਾਸਕ ਫੋਰਸ ਟੀਮ ਵੱਲੋ ਘੰਟਾ ਘਰ ਚੌਕ ਜਲਾਲਾਬਾਦ, ਮੇਨ ਬਜਾਰ, ਰਾਮ ਲੀਲਾ ਚੌਕ ਅਤੇ ਬੱਸ ਸਟੈਡ ਜਲਾਲਾਬਾਦ ਵਿਖੇ ਆਦਿ ਥਾਵਾ ਤੇ ਚੈਕਿੰਗ ਕੀਤੀ ਗਈ
ਉਨ੍ਹਾਂ ਦੱਸਿਆ ਕਿ ਭੀਖ ਮੰਗਣਾ ਅਤੇ ਬੱਚਿਆ ਤੋ ਭੀਖ ਮੰਗਵਾਉਣਾ ਕਾਨੂੰਨੀ ਅਪਰਾਧ ਹੈ । ਇਸ ਲਈ ਜੇਕਰ ਕਿਸੇ ਨੂੰ ਕੋਈ ਬੱਚਾ ਲੋੜਵੰਦ ਦਿੱਸਦਾ ਹੈ ਤਾਂ ਉਸ ਦੀ ਜਾਣਕਾਰੀ ਜਿਲ੍ਹਾ ਬਾਲ ਸੁਰੱਖਿਆ ਦਫਤਰ, ਫਾਜਿਲਕਾ ਵਿਖੇ ਦਿੱਤੀ ਜਾ ਸਕਦੀ ਹੈ ਜਾਂ ਇਸ ਸਬੰਧੀ ਸੂਚਨਾ ਚਾਇਲਡ ਹੈਲਪ ਲਾਇਨ ਨੰਬਰ 1098 ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਬੱਚਿਆ ਲਈ ਚਿਲਡਰਨ ਹੋਮ ਬਣਾਏ ਗਏ ਹਨ। ਜਿੱਥੇ ਬੇਸਹਾਰਾ ਬੱਚਿਆ ਨੂੰ ਸਹਾਰਾ ਦਿੱਤਾ ਜਾਂਦਾ ਹੈ ਅਤੇ ਬੱਚਿਆ ਦੀ ਪੜਾਈ, ਖਾਣ-ਪੀਣ, ਮੈਡੀਕਲ ਅਤੇ ਕਾਊਂਸਲਿੰਗ ਦੀ ਸੁਵਿਧਾ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਜਿਲ੍ਹਾ ਟਾਸਕ ਫੋਰਸ ਟੀਮ ਵਿਚ ਨਿਸ਼ਾਨ ਸਿੰਘ (ਸ਼ੋਸ਼ਲ ਵਰਕਰ) ਅਤੇ ਸਾਰਿਕਾ ਰਾਣੀ (ਆਊਟਰੀਚ ਵਰਕਰ) ਜ਼ਿਲ੍ਹਾ ਬਾਲ ਸੁਰੱਖਿਆ ਦਫਤਰ,ਫਾਜ਼ਿਲਕਾ ਤੋਂ ਇਲਾਵਾ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਆਦਿ ਮੈਬਰ ਵੀ ਸ਼ਾਮਿਲ ਸਨ।
ਬਾਲ ਭਿੱਖਿਆ ਦੀ ਰੋਕਥਾਮ ਲਈ ਜਿਲ੍ਹਾ ਟਾਸਕ ਫੋਰਸ ਵੱਲੋ ਵੱਖ-ਵੱਖ ਥਾਵਾ ਤੇ ਕੀਤੀ ਅਚਨਚੇਤ ਚੈਕਿੰਗ


