ਜ਼ਿਲ੍ਹਾ ਪੁਲਿਸ ਅਤੇ ਏ.ਜੀ.ਟੀ.ਐਫ ਪੰਜਾਬ ਨੇ ਸਾਂਝੇ ਓਪਰੇਸ਼ਨ ਦੌਰਾਨ ਅੰਮ੍ਰਿਤਸਰ ਵਿੱਚ ਹੋਣ ਵਾਲੇ ਇੱਕ ਵੱਡੇ ਅਪਰਾਧ ਨੂੰ ਵਾਪਰਨ ਤੋਂ ਰੋਕਿਆ

Politics Punjab S.A.S Nagar

  ਐੱਸ.ਏ.ਐੱਸ .ਨਗਰ, 25 ਨਵੰਬਰ, 2024:
ਇੱਕ ਸਾਂਝਾ ਓਪਰੇਸ਼ਨ ਕਰਦਿਆਂ ਜ਼ਿਲ੍ਹਾ ਐੱਸ.ਏ.ਐੱਸ.ਨਗਰ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ) ਪੰਜਾਬ ਦੇ ਸਹਿਯੋਗ ਨਾਲ ਦਿੱਲੀ ਅਧਾਰਿਤ ਗੈਂਗਸਟਰ ਮਨਜੀਤ ਮਾਹਲ ਜੋ ਕਿ ਮੌਜੂਦਾ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹੈ, ਵੱਲੋਂ ਚਲਾਏ ਜਾ ਰਹੇ ਇਕ ਅਪਰਾਧਿਕ ਮਡਿਊਲ ਨੂੰ ਖਤਮ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।     ਪੱਤਰਕਾਰਾਂ ਨੂੰ ਸੰਬੋਧਿਤ ਕਰਦਿਆਂ ਸ਼੍ਰੀ ਦੀਪਕ ਪਾਰਿਕ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐੱਸ.ਏ.ਐੱਸ .ਨਗਰ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਸ਼੍ਰੀ ਗੋਰਵ ਯਾਦਵ, ਆਈ.ਪੀ.ਐਸ ਅਤੇ ਡੀ.ਆਈ.ਜੀ ਰੋਪੜ ਰੇਂਜ, ਸ਼੍ਰੀਮਤੀ ਨਿਲੰਬਰੀ ਜਗਦਲੇ ਦੀ ਅਗਵਾਈ ਹੇਠ ਬਣਾਈ ਗਈ ਟੀਮ ਵੱਲੋਂ ਇਸ ਗਿਰੋਹ ਦੇ ਤਿੰਨ ਮੁੱਖ ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਟੀਮ ਵਿੱਚ ਕਪਤਾਨ ਪੁਲਿਸ (ਦਿਹਾਤੀ) ਸ੍ਰੀ ਮਨਪ੍ਰੀਤ ਸਿੰਘ,ਉਪ ਕਪਤਾਨ ਪੁਲਿਸ (ਡੇਰਾਬੱਸੀ) ਸ੍ਰੀ ਬਿਕਰਮ ਸਿੰਘ ਬਰਾੜ ਅਤੇ ਇੰਚਾਰਜ ਐਂਟੀ ਨਾਰਕੋਟਿਕ ਸੈੱਲ ਐਸ.ਆਈ ਸੁਰਜੀਤ ਸਿੰਘ ਅਤੇ ਇਹਨਾਂ ਦੇ ਸਾਥੀ ਕਰਮਚਾਰੀ ਮੌਜੂਦ ਸਨ।ਗ੍ਰਿਫਤਾਰ ਕੀਤੇ ਗਏ ਵਿਅਕਤੀ:-1. ਇਕਬਾਲ ਸਿੰਘ ਉਰਫ ਵਿਨੈ ਵਾਸੀ ਕਰਾਡੀ ਸੁਲੇਮਾਨ ਨਗਰ, ਨਵੀਂ ਦਿੱਲੀ।2. ਗੁਲਸ਼ਨ ਕੁਮਾਰ ਉਰਫ ਮੋਨੂੰ ਉਰਫ ਲੈਫਟੀ ਵਾਸੀ ਪੀਰਾਗਾਂਧੀ ਕੈਂਪ, ਨਵੀਂ ਦਿੱਲੀ।3. ਸਤੀਸ਼ ਕੁਮਾਰ ਵਾਸੀ ਮੋਹਕਮਪੁਰ, ਅੰਮ੍ਰਿਤਸਰ। ਬਰਾਮਦਗੀ:-1. 2 ਪਿਸਟਲ 30 ਬੋਰ ਅਤੇ 18 ਜਿੰਦਾ ਕਾਰਤੂਸ2. 1 ਕਾਲੇ ਰੰਗ ਦੀ (ਸਕਾਰਪਿਓ ਕਾਰ ਨੰ: ਡੀ.ਐਲ-8ਸੀ-ਏ.ਟੀ-8518) ਜੋ ਕਿ ਪਾਰਕਸੀ ਪਤਨੀ ਹੀਵਾ ਸਿੰਘ ਵਾਸੀ ਮਕਾਨ ਨੰ: 57 ਬੀ, ਹਸਤਸਲ ਪਿੰਡ ਉੱਤਮ ਨਗਰ, ਪੱਛਮੀ ਦਿੱਲੀ, ਪਿੰਨ ਕੋਡ: 110059) ਦੇ ਨਾਮ ਤੇ ਹੈ।ਗ੍ਰਿਫਤਾਰੀ ਦਾ ਵੇਰਵਾ:-1. ਇਕਬਾਲ ਸਿੰਘ ਅਤੇ ਗੁਲਸ਼ਨ ਕੁਮਾਰ ਨੂੰ ਪਿੰਡ ਦੱਪਰ ਜ਼ਿਲ੍ਹਾ ਐੱਸ.ਏ.ਐੱਸ .ਨਗਰ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ।2. ਸਤੀਸ਼ ਕੁਮਾਰ ਨੂੰ ਉਕਤ ਇਕਬਾਲ ਸਿੰਘ ਅਤੇ ਗੁਲਸ਼ਨ ਕੁਮਾਰ ਦੇ ਖੁਲਾਸੇ ਤੋਂ ਬਾਅਦ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ।ਅਪਰਾਧਿਕ ਪਿਛੋਕੜ:-ਮੁੱਢਲੀ ਪੁੱਛਗਿਛ ਤੋਂ ਪਤਾ ਲੱਗਾ ਹੈ ਕਿ ਗ੍ਰਿਫਤ ਵਿੱਚ ਲਏ ਗਏ ਵਿਅਕਤੀ ਕਿਸੇ ਹਾਈ-ਪ੍ਰੋਫਾਇਲ ਅਪਰਾਧ ਨੂੰ ਅੰਜਾਮ ਦੇਣ ਲਈ ਪੰਜਾਬ ਵਿੱਚ ਦਾਖਲ ਹੋਏ ਸਨ। ਜੋ ਇਹਨਾਂ ਤਿੰਨਾ ਗ੍ਰਿਫਤਾਰ ਕੀਤੇ ਵਿਅਕਤੀਆਂ ਦਾ ਅਪਰਾਧਿਕ ਪਿਛੋਕੜ ਹੈ, ਜਿਹਨਾਂ ਦੇ ਖਿਲਾਫ ਹਰਿਆਣਾ ਅਤੇ ਦਿੱਲੀ ਵਿੱਚ ਵੀ ਕਈ ਸੰਗੀਨ ਅਪਰਾਧਾਂ ਦੇ ਮਾਮਲੇ ਦਰਜ ਹਨ।ਮੁਕੱਦਮਾ ਨੰਬਰ 173 ਮਿਤੀ 24-11-2024 ਅ/ਧ 25(6) (7) ਥਾਣਾ ਲਾਲੜੂ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ।ਮਨਜੀਤ ਸਿੰਘ ਮਾਹਲ ਦੇ ਲਿੰਕਾਂ ਦਾ ਪਰਦਾਫਾਸ਼ ਕਰਨ ਲਈ ਅਤੇ ਹੋਰ ਸਾਥੀਆਂ ਦੀ ਭਾਲ ਕਰਨ ਲਈ ਤਫਤੀਸ਼ ਜਾਰੀ ਹੈ।