ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਹੋਈ ਮੀਟਿੰਗ

Ferozepur Politics Punjab

ਫਿਰੋਜ਼ਪੁਰ, 13 ਅਗਸਤ 2024.

        ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਦੌਰਾਨ ਵੱਖ-ਵੱਖ ਸਕੀਮਾ ਦੇ ਕਰਜਾ ਕੇਸਾਂ ਦੀ ਮੰਨਜੂਰੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਹ ਮੀਟਿੰਗ ਸ. ਗੁਰਮੀਤ ਸਿੰਘ ਬਰਾੜ ਜ਼ਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫਸਰ-ਕਮ-ਚੇਅਰਮੈਨ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਪ੍ਰਧਾਨਗੀ ਹੇਠ ਡਾ.ਬੀ.ਆਰ ਅੰਬੇਦਕਰ ਭਵਨ ਫਿਰੋਜਪੁਰ ਵਿਖੇ ਹੋਈ।  ਮੀਟਿੰਗ ਦੌਰਾਨ ਸ਼੍ਰੀ ਪਰਜੀਤ ਸਿੰਘ ਜ਼ਿਲ੍ਹਾ ਫੀਲਡ ਅਫਸਰ ਬੈਕਫਿੰਕੋ ਵੱਲੋਂ ਮੀਟਿੰਗ ਦਾ ਏਜੰਡਾ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਵਿੱਚ ਰੱਖਿਆ ਗਿਆ। ਮੀਟਿੰਗ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ ਅਤੇ ਉੱਪ ਅਰਥ ਅਤੇ ਅੰਕੜਾ ਸਲਾਹਕਾਰ ਅਫਸਰ ਦੇ ਨੁਮਾਇੰਦੇ ਹਾਜ਼ਰ ਹੋਏ ।

         ਮੀਟਿੰਗ ਵਿੱਚ ਪਛੜੇ ਵਰਗ ਦੇ ਲੋਕਾਂ ਲਈ ਪੰਜਾਬ ਸਰਕਾਰ ਦੇ ਆਦਾਰੇ ਵੱਲੋ ਚਲਾਈਆਂ ਜਾ ਰਹੀਆਂ ਸਵੈ-ਰੋਜ਼ਗਾਰ/ਸਹਾਇਕ ਧੰਦਿਆਂ ਲਈ ਕਰਜ਼ੇ ਦੀਆਂ ਸਕੀਮਾਂ ਤਹਿਤ ਸਕਰੀਨਿੰਗ ਕਮੇਟੀ ਦੀ ਮੀਟਿੰਗ ਦੌਰਾਨ ਹਾਜ਼ਰ ਹੋਏ  11 ਲਾਭਪਾਤਰੀ ਸਿੱਧਾ ਕਰਜ਼ਾ ਸਕੀਮ ਅਧੀਨ ਜਿਨ੍ਹਾ ਦੀ ਰਕਮ 22 ਲੱਖ ਰੁਪਏ (ਬਾਈ ਲੱਖ ਰੁਪਏ ) ਅਤੇ 05 ਲਾਭਪਾਤਰੀ ਐਨ.ਐਮ.ਡੀ ਸਕੀਮ ਅਧੀਨ ਜਿਨ੍ਹਾ ਦੀ ਕਰਮ 10 ਲੱਖ ਰੁਪਏ ਹਨ ਕੁਲ ਦੋ ਸਕੀਮਾਂ ਦੀ ਰਕਮ 32 ਲੱਖ ਰੁਪਏ ਪ੍ਰਵਾਨ ਕੀਤੇ ਗਏ ।

        ਮੀਟਿੰਗ ਦੌਰਾਨ ਚੇਅਰਮੈਨ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਗਿਆ ਕਿ ਪੱਛੜੇ ਵਰਗ ਦੇ ਲੋਕਾ ਤੇ ਆਰਥਿਕ ਵਿਕਾਸ ਸਬੰਧੀ ਵੱਖ- ਵੱਖ ਕਿੱਤਿਆਂ ਸਬੰਧੀ ਕੰਮ ਸ਼ੁਰੂ ਕਰਨ ਲਈ ਲੋਕਾਂ ਨੂੰ ਜਾਗਰਕ ਕੀਤਾ ਜਾਵੇ ਤਾਂ ਜੋ ਲੋੜਵੰਦ ਲੋਕਾਂ ਨੂੰ ਵੱਧ ਤੋ ਵੱਧ ਇਸ ਸਕੀਮ ਦਾ ਲਾਭ ਦਿਵਾਇਆਂ ਜਾਵੇ ।