ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਬਿਰਧ ਆਸ਼ਰਮ ਮੋਗਾ ਵਿਖੇ ਬਜੁਰਗਾਂ ਲਈ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ

Moga Politics Punjab

ਮੋਗਾ, 29 ਅਕਤੂਬਰ (000) – ਬਿਰਧ ਆਸ਼ਰਮ ਇੱਕ ਆਸ ਆਸ਼ਰਮ ਸੇਵਾ ਸੋਸਾਇਟੀ ਰੌਲੀ ਰੋਡ, ਮੋਗਾ ਵਿਖੇ ਮਾਨਯੋਗ ਸਰਬਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਸਿਹਤ ਵਿਭਾਗ ਮੋਗਾ ਦੇ ਸਹਿਯੋਗ ਨਾਲ ਬਜੁਰਗਾਂ ਲਈ ਮੈਡੀਕਲ ਕੈਂਪ ਲਗਾਇਆ ਗਿਆ । ਇਸ ਮੌਕੇ ਡਾ. ਮਨਿੰਦਰਜੀਤ ਸਿੰਘ (ਹੱਡੀਆਂ ਦੇ ਡਾਕਟਰ), ਡਾ. ਜਸਪ੍ਰੀਤ ਕੌਰ (ਚਮੜੀ ਰੋਗਾਂ ਦੇ ਮਾਹਿਰ), ਡਾ. ਅਜਵਿੰਦਰ ਸਿੰਘ (ਐੱਮ.ਡੀ.), ਡਾ. ਰੁਪਾਲੀ ਸੇਠੀ (ਅੱਖਾਂ ਦੇ ਮਾਹਿਰ),  ਡਾ. ਗੌਤਮਬੀਰ ਸੋਢੀ (ਦੰਦਾਂ ਦੇ ਮਾਹਿਰ) ਅਤੇ ਸੁਖਜੀਤ ਸਿੰਘ (ਫਾਰਮੇਸੀ ਅਫਸਰ) ਸਿਵਲ ਹਸਪਤਾਲ, ਮੋਗਾ ਤੋਂ ਮੌਜੂਦ ਸਨ।
ਇਸ ਕੈਂਪ ਵਿੱਚ ਉਕਤ ਟੀਮ ਵੱਲੋਂ ਕੁੱਲ 75 ਬਜੁਰਗਾਂ ਦਾ ਚੈਕਅੱਪ ਕੀਤਾ ਗਿਆ ਅਤੇ ਮਿਸ ਕਿਰਨ ਜਯੋਤੀ ਮਾਨਯੋਗ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵਲੋਂ ਸਾਰੇ ਬਜੁਰਗਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ।  ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਨੇ ਦੱਸਿਆ ਕਿ ਬਜੁਰਗਾਂ ਦੀ ਚੰਗੀ ਸਿਹਤ ਲਈ ਅਸੀਂ ਇਹ ਮੈਡੀਕਲ ਕੈਂਪ ਲਗਾਉਂਦੇ ਰਹਿੰਦੇ ਹਾਂ ਅਤੇ ਭਵਿੱਖ ਵਿੱਚ ਵੀ ਲਗਾਉਂਦੇ ਰਹਾਂਗੇ। ਉਨ੍ਹਾਂ ਵੱਲੋਂ ਮੌਜੂਦ ਬਜੁਰਗਾਂ ਨੂੰ ਉਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਵਾਇਆ ਗਿਆ ਅਤੇ ਮੁਫਤ ਕਾਨੂੰਨੀ ਸਹਾਇਤਾ ਬਾਰੇ ਦੱਸਿਆ ਗਿਆ ਕਿ ਕੌਣ-ਕੌਣ ਵਿਅਕਤੀ ਅਤੇ ਕਿਸ ਤਰ੍ਹਾਂ ਮੁਫਤ ਕਾਨੂੰਨੀ ਸਹਾਇਤਾ ਲੈ ਸਕਦਾ ਹੈ । ਇਸ ਮੌਕੇ ਤੇ ਸ਼੍ਰੀ ਜਸਵੀਰ ਸਿੰਘ ਬਾਵਾ ਮੁੱਖ ਪ੍ਰਬੰਧਕ, ਸ਼੍ਰੀ ਗੁਰਮੀਤ ਕੁਮਾਰ ਬਾਵਾ ਤੇ ਸ਼੍ਰੀ ਸੁਖਵਿੰਦਰ ਸਿੰਘ ਸੁਸਾਇਟੀ ਮੈਂਬਰਾਨ ਵੀ ਹਾਜਰ ਸਨ ।