ਜ਼ਿਲ੍ਹਾ ਚੋਣ ਅਫਸਰ ਵੱਲੋਂ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ

Politics Punjab S.A.S Nagar

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਅਕਤੂਬਰ:

ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਐਸ.ਏ.ਐਸ.ਨਗਰ ਵੱਲੋਂ ਯੋਗਤਾ ਮਿਤੀ 01.01.2025 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਸਬੰਧੀ ਅੱਜ ਜ਼ਿਲ੍ਹੇ ਦੀ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਮਿਤੀ 29/10/2024 ਨੂੰ ਸਬੰਧਤ ਬੂਥ ਲੈਵਲ ਅਫ਼ਸਰਾਂ, ਚੋਣਕਾਰ ਰਜਿਸ਼ਟਰੇਸ਼ਨ ਅਫਸਰਾਂ ਵੱਲੋਂ ਉੱਘੀਆਂ ਥਾਵਾਂ ਤੇ ਡਰਾਫਟ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਕਰਵਾ ਦਿੱਤੀ ਗਈ ਹੈ। ਇਸ ਸਬੰਧੀ ਡਰਾਫਟ ਫੋਟੋ ਵੋਟਰ ਸੂਚੀਆਂ ਦੀ 1-1 ਕਾਪੀ ਅਤੇ ਬਿਨਾ ਫੋਟੋ ਤੋਂ ਇੱਕ-ਇੱਕ ਸੀ.ਡੀ ਜ਼ਿਲ੍ਹੇ ਦੀ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਪਲਾਈ ਕੀਤੀ ਗਈ ਹੈ। 

     ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਯੋਗਤਾ ਮਿਤੀ 01.01.2025 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਸਬੰਧੀ ਪ੍ਰੋਗਰਾਮ ਮਿਤੀ 29.10.2024 ਤੋਂ ਸ਼ੁਰੂ ਹੋ ਰਿਹਾ ਹੈ। ਮਿਤੀ 29.10.2024 ਤੋਂ 28.11.2024 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ।

ਮੁੱਖ ਚੋਣ ਅਫ਼ਸਰ, ਪੰਜਾਬ,ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਬੂਥ ਲੈਵਲ ਅਫ਼ਸਰ (ਬੀ ਐਲ ਓਜ਼) ਦੁਆਰਾ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਲਈ ਮਿਤੀ 09.10.2024(ਸ਼ਨੀਵਾਰ) ਅਤੇ 10.10.24 (ਐਤਵਾਰ) ਅਤੇ 23.11.2024 (ਸ਼ਨੀਵਾਰ) ਅਤੇ 24.11.2024 (ਐਤਵਾਰ) ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਹਰ ਪੋਲਿੰਗ ਸਟੇਸ਼ਨ ਉਪਰ ਦੋਵੇ ਦਿਨ ਇਹ ਵਿਸ਼ੇਸ਼ ਕੈਂਪ ਲੱਗਣਗੇ। ਸਪੈਸ਼ਲ ਕੈਂਪ ਦੌਰਾਨ ਬੀ ਐਲ ਓਜ਼ ਪੋਲਿੰਗ ਸਟੇਸ਼ਨ ਵਿੱਚ ਨਾਗਰਿਕਾਂ ਵੋਟਰਾਂ ਪਾਸੋਂ ਦਾਅਵੇ ਅਤੇ ਇਤਰਾਜ਼ (ਫਾਰਮ ਨੰ 6, 7 ਅਤੇ 8) ਪ੍ਰਾਪਤ ਕਰਨਗੇ।

ਮੀਟਿੰਗ ਵਿੱਚ ਸ੍ਰੀ ਜੋਹਨ ਵਰਮਾ, ਕਾਂਗਰਸ ਪਾਰਟੀ, ਸ੍ਰੀ ਸਤਨਾਮ ਸਿੰਘ, ਸ਼੍ਰੋਮਣੀ ਅਕਾਲੀ ਦਲ,ਸ੍ਰੀ ਬਹਾਦਰ ਸਿੰਘ ਚਹਿਲ, ਆਮ ਆਦਮੀ ਪਾਰਟੀ, ਸ੍ਰੀ ਮੋਹਿੰਦਰ ਸਿੰਘ, ਭਾਰਤੀ ਜਨਤਾ ਪਾਰਟੀ, ਸ੍ਰੀ ਸੁਖਦੇਵ ਸਿੰਘ, ਬਹੁਜਨ ਸਮਾਜ ਪਾਰਟੀ,ਸ੍ਰੀ ਗੁਰਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਸ਼ਾਮਲ ਸਨ।

Leave a Reply

Your email address will not be published. Required fields are marked *