ਜ਼ਿਲ੍ਹਾ ਬਿਊਰੋ ਆਫ਼ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਫਾਜ਼ਿਲਕਾ ਵੱਲੋਂ ਮਹੀਨਾ ਨਵੰਬਰ ਦੇ ਮਾਸ ਕੌਂਸਲਿੰਗ ਦਾ ਪ੍ਰੋਗਰਾਮ ਸਫ਼ਲਤਾਪੂਰਵਕ ਸੰਪੰਨ

Fazilka

ਫਾਜ਼ਿਲਕਾ 29 ਨਵੰਬਰ 2024.
ਪ੍ਰਮੁੱਖ ਸਕੱਤਰ ਪੰਜਾਬ, ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਹੁਕਮਾ ਦੇ ਮੱਦੇਨਜਰ ਜ਼ਿਲ੍ਹਾ ਪ੍ਰਸ਼ਾਸ਼ਨ ਫਾਜ਼ਿਲਕਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੇ ਸਹਿਯੋਗ ਨਾਲ ਮਹੀਨਾ ਨਵੰਬਰ 2024 ਦੌਰਾਨ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਮਾਸ ਕੌਂਸਲਿੰਗ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜੋ ਸਫ਼ਲਤਾਪੂਰਕ ਸੰਪੰਨ ਹੋਇਆ।ਇਹ ਜਾਣਕਾਰੀ ਸ਼੍ਰੀਮਤੀ ਵਿਸ਼ਾਲੀ ਵਧਵਾ ਜ਼ਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਸ ਅਤੇ ਸਿਖਲਾਈ ਅਫ਼ਸਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਮਾਸ ਕੌਂਸਲਿੰਗ ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ ਤਕਰੀਬਨ 44 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਚੋਣ ਕਰਨ ਲਈ ਵੱਖ—ਵੱਖ ਵਿਦਿਅਕ ਸਟ੍ਰਿਮਾਂ, ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਚਲਾਈ ਗਈਆਂ ਰੋਜ਼ਗਾਰ, ਸਕਿੱਲ ਕੋਰਸਾ ਅਤੇ ਸਵੈ—ਰੋਜ਼ਗਾਰ ਨਾਲ ਸਬੰਧਤ ਵੱਖ—ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ—ਨਾਲ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਨੌਕਰੀਆਂ ਸਬੰਧੀ ਪੀ.ਜੀ.ਆਰ.ਕੇ.ਏ.ਐਮ.ਅਤੇ ਐਨ.ਸੀ.ਐਸ. ਪੋਰਟਲ ਦੇ ਰਜਿਸਟਰ ਹੋਣ ਲਈ ਅਪੀਲ ਕੀਤੀ ਗਈ।
ਇਸ ਮਾਸ ਕੌਂਸਲਿੰਗ ਪ੍ਰੋਗਰਾਮ ਵਿੱਚਸ਼੍ਰੀ ਰਾਜ ਸਿੰਘ ਪਲੇਸਮੈਂਟ ਅਫ਼ਸਰ, ਸ਼੍ਰੀ ਵਿਜੈਪਾਲ ਜਿਲ੍ਹਾ ਨੋਡਲ ਅਫ਼ਸਰ ਬਡੀ ਗਰੁੱਪ, ਸ਼੍ਰੀ ਗੁਰਛਿੰਦਰ ਪਾਲ ਜਿਲ੍ਹਾ ਵੋਕੇਸ਼ਨਲ ਗਾਈਡੈਂਸ ਕੋਆਰਡੀਨੇਟਰ, ਸ਼੍ਰੀਮਤੀ ਮੀਨਾਕਸ਼ੀ ਗੁਪਤਾ ਬਲਾਕ ਮਿਸ਼ਨ ਮਨੈਜਰ ਪੀ.ਐਸ.ਡੀ.ਐਮ., ਸ਼੍ਰੀ ਕਿਰਨ ਕੁਮਾਰ ਬੀ.ਟੀ.ਈ.ਐਸ.ਐਮ., ਸ਼੍ਰੀ ਸ਼ਾਮ ਲਾਲ ਇੰਸਟਰਕਟਰ ਸਰਕਾਰੀ ਆਈ.ਟੀ.ਆਈ., ਸ਼੍ਰੀਮਤੀ ਨੇਹਾ ਜ਼ਿਲ੍ਹਾ ਉਦਯੋਗ ਕੇਂਦਰ ਫਾਜ਼ਿਲਕਾ ਵੱਲੋਂ ਭਾਗ ਲਿਆ ਗਿਆ ਅਤੇ ਬੱਚਿਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ।