ਫਾਜ਼ਿਲਕਾ, 20 ਜੂਨ
ਪਿੰਡ ਸਾਬੂਆਣਾ ਦਾ ਰਮੇਸ਼ ਜੋ ਕਿ ਪੈਰਾਂ ਤੋਂ ਦਿਵਿਆਂਗ ਹੈ, ਅਤੇ ਉਹ ਕਪੜੇ ਸਿਊਣ ਦਾ ਕੰਮ ਕਰਦਾ ਹੈ| ਘਰ ਤੋਂ ਦੁਕਾਨ ਤੱਕ ਜਾਣ ਲਈ ਔਖਾ ਹੋਣਾ ਪੈਂਦਾ ਸੀ, ਕਿਸੇ ਪਰਿਵਾਰਕ ਮੇਂਬਰ ਦਾ ਸਹਾਰਾ ਲੈਣਾ ਪੈਂਦਾ ਸੀ | ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਅੱਜ ਉਸਨੂੰ ਮੋਟਰਰਾਈਜ਼ਡ ਟਰਾਈਸਾਈਕਲ ਦਿੱਤੀ ਗਈ ਹੈ। ਇਸ ਮੌਕੇ ਉਸਦੀਆਂ ਅੱਖਾਂ ਵਿਚ ਆਈ ਚਮਕ ਦੱਸ ਰਹੀ ਸੀ ਕਿ ਹੁਣ ਉਸਦੀ ਜਿੰਦਗੀ ਵਿਚ ਨਵਾਂ ਬਦਲਾਅ ਆ ਸਕੇਗਾ। ਉਹ ਬਿਨ੍ਹਾਂ ਕਿਸੇ ਦੀ ਮਦਦ ਦੇ ਆ ਜਾ ਸਕੇਗਾ ਅਤੇ ਆਪਣਾ ਕੰਮ ਬਿਤਹਰ ਤਰੀਕੇ ਨਾਲ ਕਰ ਸਕੇਗਾ।
ਰਮੇਸ ਵਰਗੀਆਂ ਹੀ ਕਿੰਨੀਆਂ ਕਹਾਣੀਆਂ ਅੱਜ ਰੈਡ ਕ੍ਰਾਸ ਦੇ ਵਿਹੜੇ ਜੁੜੀਆਂ ਸਨ। ਸਮਾਂ ਸੀ ਜ਼ਿਲ੍ਹਾ ਰੈਡ ਕ੍ਰਾਸ ਸੁਸਾਇਟੀ ਵੱਲੋਂ ਅਲੀਮਕੋ ਦੀ ਮਦਦ ਨਾਲ ਦਿਵਿਆਂਗਜਨਾਂ ਨੂੰ ਟ੍ਰਾਈਸਾਈਕਲ ਤੇ ਬਣਾਉਟੀ ਅੰਗ ਵੰਡਣ ਦਾ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਇੱਥੇ ਪਹੁੰਚ ਕੇ ਇਹ ਵੰਡ ਸ਼ੁਰੂ ਕਰਵਾਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਿਵਯਾਂਗਜਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਸਰਕਾਰ ਵੱਲੋਂ ਉਹਨਾਂ ਦੇ ਕਲਿਆਣ ਅਤੇ ਪੁਨਰਵਾਸ ਦੇ ਲਈ ਕੰਮ ਕੀਤੇ ਜਾ ਰਹੇ ਹਨ। ਇਸੇ ਲੜੀ ਵਿੱਚ ਫਾਜ਼ਿਲਕਾ ਜਿਲ੍ਹੇ ਦੇ ਦਫਤਰ ਜਿਲ੍ਹਾ ਰੈਡ ਕਰਾਸ ਸੋਸਾਇਟੀ, ਵਿਖੇ ਮੁਫਤ ਦਿਵਯਾਂਗਜਨ ਉਪਕਰਣ ਵੰਡ ਸਮਾਰੋਹ ਕੀਤਾ ਗਿਆ।
ਸਮਾਜਿਕ ਨਿਆਂ ਅਤੇ ਅਧਿਕਾਰੀਤਾ ਮੰਤਰਾਲੇ ਭਾਰਤ ਸਰਕਾਰ ਦੇ ਦਿਵਯਾਂਗਜਨ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਜਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੀ ਭਾਗੀਦਾਰੀ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ।
ਅੱਜ ਇਸ ਸਮਾਰੋਹ ਵਿੱਚ ਲਗਭਗ 107 ਦਿਵਯਾਂਗਜਨਾਂ ਨੂੰ ਭਾਰਤ ਸਰਕਾਰ ਦੀ ਅਡਿੱਪ ਯੋਜਨਾ ਦੇ ਅੰਤਰਗਤ ਲਗਭਗ 23.17 ਲੱਖ ਦੀ ਲਾਗਤ ਦੇ ਸਹਾਇਕ ਉਪਕਰਣ ਵੱਡੇ ਗਏ । ਲਾਭਪਾਤਰੀਆਂ ਨੂੰ ਜਿਲ੍ਹੇ ਵਿੱਚ ਪਹਿਲਾਂ ਪਰੀਖਣ ਸਮਾਰੋਹ ਵਿੱਚ ਨਿਸ਼ਾਨਬੰਧ ਕੀਤਾ ਗਿਆ ਸੀ । ਲਾਭਪਾਤਰੀਆਂ ਨੂੰ ਸਰਕਾਰ ਦੀ ਯੋਜਨਾ ਦੇ ਅੰਤਰਗਤ ਅਲਿਮਕੋ ਵੱਲੋਂ ਨਿਰਮਿਤ ਕੁੱਲ 169 ਉਪਕਰਣ ਵੰਡੇ ਗਏ । ਜਿਸ ਵਿੱਚ 35 ਮੋਟਰਾਈਜਡ ਟਰਾਈਸਾਈਕਲ, 21 ਟਰਾਈਸਾਈਕਲ, 20 ਵਹੀਲ ਚੇਅਰ, 36 ਵਿਸਾਖੀਆਂ, 02 ਛੜੀਆਂ, 03 ਰੋਲੇਟਰ, 28 ਕੰਨਾਂ ਦੀਆਂ ਮਸ਼ੀਨਾਂ, 01 ਸੁਗਮਿਆ ਕੈਨ. 01 ਸੀ.ਪੀ.ਚੇਅਰ ਅਤੇ 22 ਨਕਲੀ ਅੰਗ ਅਤੇ ਕੈਲਿਪਰਸ ਮੌਜੂਦ ਸਨ ।
ਸਮਾਰੋਹ ਵਿੱਚ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕ) ਦੇ ਕਰਮਚਾਰੀ ਅਤੇ ਜਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੇ ਅਧਿਕਾਰੀ ਅਤੇ ਜਿਲ੍ਹਾ ਰੈਡ ਕਰਾਸ ਫਾਜ਼ਿਲਕਾ ਦੇ ਕਰਮਚਾਰੀ ਮੌਜੂਦ ਰਹੇ । ਇਸ ਮੌਕੇ ਸ੍ਰੀ ਪ੍ਰਦੀਪ ਰੱਖੜ, ਸਕੱਤਰ ਜਿਲ੍ਹਾ ਰੈਡ ਕਰਾਸ ਸੋਸਾਇਟੀ ਫਾਜ਼ਿਲਕਾ ਵੀ ਮੌਜੂਦ ਸਨ ।