ਮਾਨਸਾ, 09 ਮਾਰਚ:
ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਐੱਚ. ਐਸ. ਗਰੇਵਾਲ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮਿਸ. ਰਾਜਵਿੰਦਰ ਕੌਰ ਦੀ ਅਗਵਾਈ ਵਿੱਚ ਜ਼ਿਲ੍ਹਾ ਕੋਰਟ ਕੰਪਲੈਕਸ, ਮਾਨਸਾ, ਸਬ-ਡਵੀਜ਼ਨਲ ਕੋਰਟ ਕੰਪਲੈਕਸ, ਸਰਦੂਲਗੜ੍ਹ ਅਤੇ ਬੁਢਲ਼ਾਡਾ ਵਿਖੇ ਕੌਮੀ ਲੋਕ ਅਦਾਲਤ ਲਗਾਈ ਗਈ।
ਇਸ ਦੇ ਲਈ ਜ਼ਿਲ੍ਹਾ ਕੋਰਟ ਕੰਪਲੈਕਸ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਵਿਖੇ ਬੈਂਚਾਂ ਦਾ ਗਠਨ ਕੀਤਾ ਗਿਆ। ਮਾਨਸਾ ਵਿਖੇ ਐਡੀਸ਼ਨਲ ਸੈਸ਼ਨਜ਼ ਜੱਜ ਸ਼੍ਰੀ ਗੁਰਮੋਹਨ ਸਿੰਘ, ਐਡੀਸ਼ਨਲ ਸੈਸ਼ਨਜ਼ ਜੱਜ ਸ਼੍ਰੀ ਰਵੀ ਇੰਦਰ ਸਿੰਘ, ਅਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਸ਼੍ਰੀ ਪੁਸ਼ਪਿੰਦਰ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟਰੇਟ ਮਿਸ. ਗੁਰਜੀਤ ਕੌਰ ਢਿੱਲੋਂ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਸ਼੍ਰੀ ਰਵਨੀਤ ਸਿੰਘ, ਬੁਢਲਾਡਾ ਵਿਖੇ ਸਿਵਲ ਜੱਜ (ਜੂਨੀਅਰ ਡਵੀਜ਼ਨ) ਮਿਸ. ਜਸਿਕਾ ਵਿਜ ਅਤੇ ਸਰਦੂਲਗੜ੍ਹ ਵਿਖੇ ਸਿਵਲ ਜੱਜ (ਜੂਨੀਅਰ ਡਵੀਜ਼ਨ) ਮਿਸ. ਰਾਮਿੰਦਰ ਕੌਰ ਤੇ ਆਧਾਰਿਤ ਬੈਂਚਾਂ ਵੱਲੋਂ 4823 ਕੇਸਾਂ ਦਾ ਨਿਪਟਾਰਾ ਕੀਤਾ ਗਿਆ।
ਇਨ੍ਹਾਂ ਬੈਂਚਾਂ ਵਿੱਚ ਐਡਵੋਕੇਟ ਬਲਵੰਤ ਭਾਟੀਆ, ਬਲਵੀਰ ਕੌਰ, ਗੋਰਾ ਸਿੰਘ ਥਿੰਦ, ਦਵਿੰਦਰ ਸਿੰਘ, ਸਰਦੂਲ ਸਿੰਘ ਸੰਧੂ, ਨੀਸ਼ ਗਰਗ, ਸਤਿੰਦਰਪਾਰ ਸਿੰਘ, ਗੁਰਕਿਰਪਾਲ ਸਿੰਘ ਟਿਵਾਣਾ, ਰਾਜਵਿੰਦਰ ਕੌਰ, ਰਾਮ ਸਿੰਘ ਧਾਲੀਵਾਲ, ਕੁਲਦੀਪ ਔਲਖ, ਜਗਤਾਰ ਸਿੰਘ ਚਹਿਲ, ਕੀਰਤੀ ਸ਼ਰਮਾ ਅਤੇ ਮੈਂਬਰ ਡਾ. ਸੁਮਨ ਕੁਮਾਰੀ ਵਿਮਲ, ਸੁਰਿੰਦਰਪਾਲ ਸਿੰਘ ਚਹਿਲ, ਤਰਸੇਮ ਸੇਮੀ ਸ਼ਾਮਿਲ ਸਨ। ਇਸ ਲੋਕ ਅਦਾਲਤ ਵਿੱਚ ਦਿਵਾਨੀ ਮਾਮਲੇ, ਕਰਿਮੀਨਲ ਕੰਪਾਊਂਡੇਬਲ, ਚੈਕਾਂ ਦੇ ਕੇਸ, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ ਕੇਸ, ਉਜਰਤ ਸਬੰਧੀ ਝਗੜੇ, ਬਿਜਲੀ, ਪਾਣੀ, ਟੈਲੀਫੋਨ ਅਤੇ ਵਿਆਹ ਨਾਲ ਸਬੰਧਿਤ ਮਾਮਲਿਆਂ ਦਾ ਨਿਪਟਾਰਾ ਆਪਸੀ ਸਮਝੌਤੇ ਰਾਹੀਂ ਕੀਤਾ ਗਿਆ। ਨਿਪਟਾਰਾ ਕੀਤੇ ਗਏ ਕੁੱਲ 4823 ਕੇਸਾਂ ਵਿੱਚ 11,19,60,831/- ਰੁਪਏ ਦੇ ਅਵਾਰਡ ਪਾਸ ਕੀਤੇ ਗਏ।
ਇਸ ਮੌਕੇ ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ. ਰਾਜਵਿੰਦਰ ਕੌਰ ਨੇ ਦੱਸਿਆ ਕਿ ਲਾਭਪਾਤਰੀਆਂ ਨੇ ਕੌਮੀ ਲੋਕ ਅਦਾਲਤ ਵਿੱਚ ਚੰਗੀ ਦਿਲਚਸਪੀ ਦਿਖਾਈ ਹੈ। ਅੱਜ ਦੀ ਕੌਮੀ ਲੋਕ ਅਦਾਲਤ ਤੋਂ ਪਹਿਲਾਂ ਇਸ ਦੀ ਸਫਲਤਾ ਲਈ ਅਨੇਕਾਂ ਸੈਮੀਨਾਰਾਂ ਅਤੇ ਮੀਟਿੰਗਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ ਫੈਲਾਈ ਜਿਸ ਦੇ ਸਾਰਥਿਕ ਸਿੱਟੇ ਸਾਹਮਣੇ ਆਏ ਹਨ।