ਸ. ਢਿੱਲਵਾਂ ਨੇ ਸਕੂਲਾਂ ਨੂੰ ਆਧੁਨਿਕ  ਸਾਧਨਾਂ ਨਾਲ ਅਪਗ੍ਰੇਡ ਕਰਨ ਲਈ 2.50 ਲੱਖ ਦੇ ਚੈਕ ਵੰਡੇ

Punjab

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਅਤੇ ਸਿਹਤ ਦੀਆਂ ਸੰਸਥਾਵਾਂ ਨੂੰ ਆਧੁਨਿਕ ਸਾਧਨਾਂ ਦੇ ਨਾਲ ਅੱਪਗ੍ਰੇਡ ਕਰਨ ਦੇ ਮਿਸ਼ਨ ਤਹਿਤ ਅੱਜ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਸਕੂਲਾਂ ਵਿੱਚ ਆਪਣੇ ਅਖਤਿਆਰੀ ਕੋਟੇ ਵਿਚੋਂ ਚੇਅਰਮੈਨ ਪਲਾਨਿੰਗ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ ਨੇ ਚੈੱਕ ਵੰਡੇ ।

ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਵੜਿੰਗ 50000  ਰੁਪਏ,  ਸਰਕਾਰੀ ਪ੍ਰਾਇਮਰੀ ਸਕੂਲ ਕੁੜੀਆਂ ਕੋਟਕਪੂਰਾ  50000  ਰੁਪਏ,  ਸਰਕਾਰੀ ਪ੍ਰਾਇਮਰੀ ਵਾਰਡ ਨੰਬਰ 11 ਕੋਟਕਪੂਰਾ 50000  ਰੁਪਏ,  ਸਰਕਾਰੀ ਪ੍ਰਾਇਮਰੀ ਸਕੂਲ ਅੱਪਗ੍ਰੇਡ ਕੋਠੇ ਵੜਿੰਗ 50000  ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਵਾਰਡ ਨੰਬਰ 4 ਕੋਟਕਪੂਰਾ  50000 ਰੁਪਏ ਦੇ ਚੈੱਕ ਸਕੂਲਾਂ ਵਿੱਚ ਜਾ ਕੇ ਭੇਂਟ ਕੀਤੇ।

ਉਨ੍ਹਾਂ ਅਧਿਆਪਕਾਂ ਤੇ ਪਿੰਡ ਵਾਸੀਆਂ ਦੇ ਨਾਲ ਸਕੂਲ ਦੇ ਬਕਾਇਆ ਕੰਮਾਂ ਸੰਬੰਧੀ ਵਿਚਾਰ ਚਰਚਾ ਕੀਤੀ ਤੇ ਇਸ ਗੱਲਬਾਤ ਦੌਰਾਨ ਸਿੱਖਿਆ ਦੇ ਮਿਆਰੀ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਪਿੰਡ ਵਾਸੀਆਂ ਤੋਂ ਬਹੁਤ ਵਧੀਆ ਸੁਝਾਅ ਪ੍ਰਾਪਤ ਵੀ ਕੀਤੇ।। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਸਮੁੱਚੇ ਦੇਸ਼ ਦੇ ਵਿੱਚੋਂ ਬਿਹਤਰ ਤੇ ਆਧੁਨਿਕ ਤੇ ਗੁਣਵਤਾ ਭਰਪੂਰ ਕਰਨ ਲਈ ਹਰ ਇੱਕ ਸੰਭਵ ਕੌਸ਼ਿਸ਼ ਕੀਤੀ ਜਾਵੇਗੀ ਤੇ ਜ਼ਿਲ੍ਹਾ ਫ਼ਰੀਦਕੋਟ ਦੇ ਹਰ ਇੱਕ ਸਕੂਲ ਨੂੰ ਹਰ ਤਰ੍ਹਾਂ ਸਹੂਲਤ ਪੱਖ ਤੋਂ ਕੋਈ ਘਾਟ ਨਹੀਂ ਛੱਡੀ ਜਾਵੇਗੀ।

ਇਸ ਮੌਕੇ ਜਸਵੀਰ ਸਿੰਘ ਜੱਸਾ, ਮਨਦੀਪ ਸਿੰਘ ਮਿੰਟੂ ਗਿੱਲ, ਗੈਰੀ ਵੜਿੰਗ, ਰਾਜਾ ਵੜਿੰਗ, ਜਗਜੀਤ ਸਿੰਘ ਸੁਪਰਡੈਂਟ, ਮਾਸਟਰ ਪਰਮਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।