ਫਾਜ਼ਿਲਕਾ 2 ਜੂਨ
ਅੱਤ ਦੀ ਗਰਮੀ ਦੇ ਮੱਦੇ ਨਜ਼ਰ ਜਿਲੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਜਿਲਾ ਵਾਸੀਆਂ ਨੂੰ ਜਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ।ਉਹਨਾਂ ਨੇ ਆਖਿਆ ਹੈ ਕਿ ਮੌਸਮ ਦੀ ਸੂਚਨਾ ਲਈ ਅਖਬਾਰ, ਟੀਵੀ ਆਦਿ ਵੇਖਦੇ ਰਹਿਣਾ ਚਾਹੀਦਾ ਹੈ ਅਤੇ ਮੌਸਮੀ ਸਲਾਹਾਂ ਤੇ ਅਮਲ ਕਰਨਾ ਚਾਹੀਦਾ ਹੈ । ਉਹਨਾਂ ਨੇ ਕਿਹਾ ਕਿ ਜਿਆਦਾ ਤੋਂ ਜਿਆਦਾ ਪਾਣੀ ਪੀਣਾ ਚਾਹੀਦਾ ਹੈ ਪਰ ਜੇਕਰ ਤੁਸੀਂ ਕਿਸੇ ਦਿਲ ਕਿਡਨੀ ਜਾਂ ਲੀਵਰ ਦੀ ਬਿਮਾਰੀ ਤੋਂ ਪੀੜਤ ਹੋ ਤਾਂ ਪਾਣੀ ਦੀ ਵਰਤੋਂ ਵਧਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲੈਣੀ ਚਾਹੀਦੀ ਹੈ । ਆਪਣੇ ਸਰੀਰ ਵਿੱਚ ਪਾਣੀ ਦੀ ਘਾਟ ਨਾ ਆਉਣ ਦਿਓ ਅਤੇ ਓਆਰਐਸ ਜਾਂ ਘਰ ਵਿੱਚ ਹੀ ਤਿਆਰ ਕੀਤੇ ਤਰਲ ਪਦਾਰਥ ਜਿਵੇਂ ਲੱਸੀ, ਨਿੰਬੂ ਪਾਣੀ ਆਦਿ ਦੀ ਵਰਤੋਂ ਕਰੋ। ਹਲਕੇ ਫਿੱਕੇ ਰੰਗੇ, ਢਿੱਲੇ, ਸੁੱਤੀ ਕੱਪੜੇ ਪਹਿਣੋ ।ਘਰ ਤੋਂ ਬਾਹਰ ਜਾਣ ਸਮੇਂ ਸਿਰ ਢੱਕ ਕੇ ਰੱਖੋ, ਕੱਪੜਾ, ਟੋਪੀ ਜਾਂ ਛਤਰੀ ਦੀ ਵਰਤੋਂ ਕਰੋ । ਅੱਖਾਂ ਦੀ ਸੁਰੱਖਿਆ ਲਈ ਚਸਮਿਆਂ ਅਤੇ ਚਮੜੀ ਦੀ ਸੁਰੱਖਿਆ ਲਈ ਸਨ ਸਕਰੀਨ ਦੀ ਵਰਤੋਂ ਕਰੋ । ਮੁਢਲੀ ਡਾਕਟਰੀ ਸਹਾਇਤਾ ਦੀ ਸਿਖਲਾਈ ਪ੍ਰਾਪਤ ਕਰੋ।ਬਜ਼ੁਰਗ, ਬੱਚੇ ਅਤੇ ਬਿਮਾਰ ਲੋਕ ਵਿਸ਼ੇਸ਼ ਖਿਆਲ ਰੱਖਣ ।
ਇਸੇ ਤਰਹਾਂ ਉਹਨਾਂ ਨੇ ਰੁਜ਼ਗਾਰ ਦਾਤਾਵਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਕੰਮ ਵਾਲੀਆਂ ਥਾਵਾਂ ਤੇ ਅੱਤ ਦੀ ਗਰਮੀ ਦੇ ਮੱਦੇ ਨਜ਼ਰ ਜਰੂਰੀ ਉਪਾਅ ਕਰਨ ਅਤੇ ਕੰਮ ਵਾਲੀ ਥਾਂ ਤੇ ਪੀਣ ਲਈ ਠੰਡਾ ਪਾਣੀ ਮੁਹਈਆ ਕਰਵਾਇਆ ਜਾਵੇ । ਸਾਰੇ ਕਰਮਚਾਰੀਆਂ ਦੇ ਆਰਾਮ ਲਈ ਛਾਂ, ਸਾਫ ਪਾਣੀ ਆਦਿ ਦੀ ਵਿਵਸਥਾ ਹੋਵੇ । ਜੋਰ ਵਾਲੇ ਭਾਰੀ ਕੰਮਾਂ ਨੂੰ ਦਿਨ ਦੇ ਠੰਡੇ ਸਮੇਂ ਵਿੱਚ ਕੀਤਾ ਜਾਵੇ । ਬਾਹਰੀ ਗਤੀਵਿਧੀਆਂ ਲਈ ਦੁਪਹਿਰ ਸਮੇਂ ਆਰਾਮ ਕਰਨ ਦੇ ਸਮੇਂ ਲਈ ਜਿਆਦਾ ਵਰਤੋ ਕਰੋ ਵੱਧ ਗਰਮੀ ਵਾਲੇ ਇਲਾਕਿਆਂ ਵਿੱਚ ਨਵੇਂ ਕਾਮਿਆਂ ਨੂੰ ਕੰਮ ਕਰਨ ਲਈ ਹਲਕਾ ਕੰਮ ਅਤੇ ਘੱਟ ਕੰਮ ਦਿਓ । ਗਰਭਵਤੀ ਔਰਤਾਂ ਤੇ ਮੈਡੀਕਲ ਸਥਿਤੀ ਵਾਲੇ ਕਰਮਚਾਰੀਆਂ ਸਬੰਧੀ ਵਿਸ਼ੇਸ਼ ਖਿਆਲ ਰੱਖਿਆ ਜਾਵੇ ।
ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਦੁਪਹਿਰ ਸਮੇਂ ਘਰ ਦੇ ਅੰਦਰ ਰਹਿਣ ਦੀ ਹੀ ਕੋਸ਼ਿਸ਼ ਕੀਤੀ ਜਾਵੇ। ਬੱਚਿਆਂ ਤੇ ਪਾਲਤੂ ਜਾਨਵਰਾਂ ਨੂੰ ਕਦੇ ਵੀ ਬੰਦ ਵਾਹਨ ਵਿੱਚ ਇਕੱਲੇ ਨਾ ਛੱਡੋ। ਪੱਖੇ ਦੀ ਵਰਤੋ, ਸਿੱਲੇ ਕੱਪੜੇ ਪਹਿਨੋ ਅਤੇ ਅਕਸਰ ਠੰਡੇ ਪਾਣੀ ਵਿੱਚ ਇਸ਼ਨਾਨ ਕਰੋ । ਪਬਲਿਕ ਟਰਾਂਸਪੋਰਟ ਅਤੇ ਕਾਰ ਪੂਲਿੰਗ ਦੀ ਵਰਤੋਂ ਕਰੋ ਇਹ ਗਲੋਬਲ ਵਾਰਮਿੰਗ ਅਤੇ ਗਰਮੀ ਨੂੰ ਘਟਾਉਣ ਵਿੱਚ ਸਹਾਇਤਾ ਕਰੇਗਾ। ਸੁੱਕੇ ਪੱਤੇ, ਖੇਤੀ ਰਹਿੰਦ ਖੂਹੰਦ ਅਤੇ ਕੂੜੇ ਨੂੰ ਨਾ ਜਲਾਓ । ਜੇਕਰ ਤੁਹਾਨੂੰ ਚੱਕਰ ਆਉਣ ਜਾਂ ਤੁਸੀਂ ਬਿਮਾਰ ਮਹਿਸੂਸ ਕਰੋ ਤਾਂ ਤੁਰੰਤ ਡਾਕਟਰੀ ਸਲਾਹ ਲਵੋ।
ਅੱਤ ਦੀ ਗਰਮੀ ਦੇ ਮੱਦੇ ਨਜ਼ਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ


