ਡਿਪਟੀ ਕਮਿਸ਼ਨਰ ਨੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੀਤਾ ਦੌਰਾ

Politics Punjab

ਸ੍ਰੀ ਮੁਕਤਸਰ ਸਾਹਿਬ, 20 ਫਰਵਰੀ:

ਸ਼ਹਿਰ ਵਾਸੀਆਂ ਨੂੰ ਸੀਵਰੇਜ ਸਬੰਧੀ ਆ ਰਹੀਆਂ ਸਮੱਸਿਆਵਾਂ ਦੇ ਪੁਖ਼ਤਾ ਹੱਲ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਨੇ ਬੱਲ੍ਹਮਗੜ੍ਹ ਰੋਡ ’ਤੇ ਬਣੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ। ਇਸ ਮੌਕੇ ਕਾਰਜ ਸਾਧਕ ਅਫ਼ਸਰ ਸ੍ਰੀ ਰਜਨੀਸ਼ ਕੁਮਾਰ, ਐਸ.ਡੀ.ਓ ਪਬਲਿਕ ਹੈਲਥ ਸ੍ਰੀ ਜਗਮੋਹਣ ਸਿੰਘ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਪਬਲਿਕ ਹੈਲਥ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਚੱਲ ਰਹੇ ਪ੍ਰਾਜੈਕਟਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਕਿ ਸ਼ਹਿਰ ਦੇ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ ਕਿਉਂ ਆ ਰਹੀ ਹੈ ਅਤੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕੀ ਕੁਝ ਕੀਤਾ ਜਾ ਸਕਦਾ ਹੈ ਅਤੇ ਇਸ ਪ੍ਰਾਜੈਕਟ ਨੂੰ ਹੋਰ ਬਿਹਤਰ ਢੰਗ ਨਾਲ ਚਲਾਉਣ ਲਈ ਸਬੰਧਤ ਵਿਭਾਗਾਂ ਨਾਲ ਮੀਟਿੰਗਾਂ ਦਾ ਆਯੋਜਨ ਕੀਤਾ ਜਾਵੇ।

ਇਸ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕਰਦੇ ਹੋਏ ਜੇ.ਈ. ਸ੍ਰੀ ਹਰਿਰਾਏ ਸਿੰਘ ਨੇ ਦੱਸਿਆ ਕੇ ਇਸ ਸੀਵਰੇਜ ਟਰੀਟਮੈਂਟ ਪਲਾਂਟ ਵਿੱਚ 8.7 ਐਮ.ਐਲ.ਡੀ. ਸਮੱਰਥਾ ਅਤੇ 3 ਐਮ.ਐਲ.ਡੀ. ਸਮੱਰਥਾ ਵਾਲੇ ਦੋ ਐਸ.ਟੀ.ਪੀ. ਨੂੰ ਰਿਪੇਅਰ ਕੀਤਾ ਜਾਣਾ ਹੈ ਅਤੇ ਇੱਕ 5 ਐਮ.ਐਲ.ਡੀ. ਸਮੱਰਥਾ ਦਾ ਐਸ.ਟੀ.ਪੀ. ਜਲਦ ਹੀ ਨਵਾਂ ਬਣਾਇਆ ਜਾਣਾ ਹੈ ਅਤੇ ਸੋਧਿਆ ਹੋਇਆ ਪਾਣੀ ਵਾਪਿਸ ਪਬਲਿਕ ਹੈਲਥ ਨੂੰ ਭੇਜਿਆ ਜਾਵੇਗਾ ਅਤੇ ਅੱਗੇ ਸਬੰਧਤ ਵਿਭਾਗ ਕਿਸਾਨਾਂ ਨੂੰ ਜ਼ਮੀਨ ਦੀ ਸਿੰਚਾਈ ਹਿੱਤ ਦੇਣ ਲਈ ਭੂਮੀ ਰੱਖਿਆ ਵਿਭਾਗ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ ਜਾਂ ਕਿਸੇ ਹੋਰ ਜ਼ਰੂਰਤ ਲਈ ਵਰਤਿਆ ਜਾਵੇਗਾ।

ਇਸੇ ਲੜੀ ਤਹਿਤ ਉਪ-ਮੰਡਲ ਮੈਜਿਸਟ੍ਰੇਟ ਮਲੋਟ ਡਾ. ਸੰਜੀਵ ਕੁਮਾਰ ਵੱਲੋਂ ਪਿੰਡ ਦਾਨੇਵਾਲਾ ਵਿਖੇ 10 ਐਮ.ਐਲ.ਡੀ. ਸਮਰੱਥਾ ਜੋ ਕਿ ਐਮ.ਬੀ.ਬੀ.ਆਰ. ਤਕਨੀਕ ਦਾ ਚੱਲ ਰਿਹਾ ਹੈ ਅਤੇ ਭਗਵਾਨਪੁਰਾ ਵਿਖੇ ਚੱਲ ਰਹੇ 03 ਐਮ.ਐਲ.ਡੀ. ਸਮਰੱਥਾ ਦੇ ਪਲਾਂਟਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਸੀਵਰੇਜ ਦੀ ਪਾਣੀ ਨੂੰ ਸੋਧਣ ਲਈ ਭਗਵਾਨਪੁਰਾ ਵਿਖੇ ਇੱਕ 10 ਐਮ.ਐਲ.ਡੀ. ਸਮਰੱਥਾ ਵਾਲੇ ਨਵੇਂ ਐਸ.ਟੀ.ਪੀ. ਦਾ ਉਸਾਰਾ ਵੀ ਜਲਦ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਪ੍ਰਾਜੈਕਟ ਦੀ ਲਾਗਤ 12 ਕਰੋੜ ਰੁਪਏ ਹੋਵੇਗੀ ਅਤੇ 04 ਏਕੜ ਜਗ੍ਹਾ ਵਿੱਚ ਉਸਾਰਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਪਿੰਡ ਦਾਨੇਵਾਲਾ ਦੇ ਟਰੀਟਮੈਂਟ ਪਲਾਂਟ ਦੇ ਸੋਧੇ ਹੋਏ ਪਾਣੀ ਨੂੰ ਜਿਮੀਂਦਾਰਾਂ ਨੂੰ ਸਿੰਚਾਈ ਲਈ ਦੇਣ ਲਈ ਭੂਮੀ ਰੱਖਿਆ ਵਿਭਾਗ ਵੱਲੋਂ 1.60 ਕਰੋੜ ਰੁਪਏ ਦੀ ਲਾਗਤ ਦਾ ਪ੍ਰਾਜੈਕਟ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਲ ਕਰੀਬ 500 ਏਕੜ ਦੇ ਰਕਬੇ ਵਿੱਚ ਸਿੰਚਾਈ ਕੀਤੀ ਜਾ ਸਕੇਗੀ। ਇਸ ਮੌਕੇ ਸੀਵਰੇਜ ਬੋਰਡ ਦੇ ਉਪ ਮੰਡਲ ਇੰਜੀਨੀਅਰ ਵਿਸ਼ਵਜੀਤ ਸਿੰਘ, ਇੰਜੀਨੀਅਰ ਰਾਕੇਸ਼ ਮੋਹਨ ਮੱਕੜ ਅਤੇ ਹਰਜਿੰਦਰ ਸਿੰਘ,ਰਾਜਵੰਤ ਸਿੰਘ ਅਤੇ ਗਗਨ ਬਜਾਜ ਮੌਜੂਦ ਸਨ।

ਉਪ-ਮੰਡਲ ਮੈਜਿਸਟ੍ਰੇਟ ਗਿੱਦੜਬਾਹਾ ਵੱਲੋਂ ਵੀ ਅੱਜ ਗਿੱਦੜਬਾਹਾ ਦੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗਿੱਦੜਬਾਹਾ ਵਿਖੇ 07 ਐਮ.ਐਲ.ਡੀ. ਸਮਰੱਥਾ ਵਾਲਾ ਐਸ.ਟੀ.ਪੀ. ਕੰਮ ਕਰ ਰਿਹਾ ਹੈ। ਇਹ ਪਲਾਂਟ ਐਮ.ਬੀ.ਬੀ.ਆਰ. ਤਕਨੀਕ ਦਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸੀਵਰੇਜ ਸਿਸਟਮ ਦੇ ਫ਼ਲੋ ਨੂੰ ਸੋਧਣ ਹਿਤ ਇੱਕ 5 ਐਮ.ਐਲ.ਡੀ.  ਸਮਰੱਥਾ ਦੇ ਨਵੇਂ ਐਸ.ਟੀ.ਪੀ. ਦਾ ਪ੍ਰੋਜੈਕਟ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਲਈ ਜਗ੍ਹਾ ਪਹਿਲਾ ਹੀ ਲਾਲ ਕੋਠੀ ਕੰਪਲੈਕਸ ਵਿੱਚ ਉਪਲਬਧ ਹੈ। ਇਸ ਪਲਾਂਟ ਦੇ ਸੋਧੇ ਹੋਏ ਪਾਣੀ ਨੂੰ ਸਿੰਚਾਈ ਲਈ ਕਿਸਾਨਾਂ ਨੂੰ ਦੇਣ ਹਿਤ ਭੂਮੀ ਰੱਖਿਆ ਵਿਭਾਗ ਵੱਲੋ  ਪ੍ਰੋਜੈਕਟ  ਦਾ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਲ ਕਰੀਬ 400 ਏਕੜ ਦੇ ਰਕਬੇ ਵਿੱਚ ਸਿੰਚਾਈ ਕੀਤੀ ਜਾ ਸਕੇਗੀl  

ਇਸ ਮੌਕੇ ਸੀਵਰੇਜ ਬੋਰਡ ਦੇ ਉਪ ਮੰਡਲ ਇੰਜੀਨੀਅਰ ਵਿਸ਼ਵਜੀਤ ਸਿੰਘ , ਇੰਜੀਨੀਅਰ ਰਾਕੇਸ਼ ਮੋਹਨ ਮੱਕੜ ਅਤੇ ਗਗਨ ਬਜਾਜ ਮੌਜੂਦ ਸਨ।

Leave a Reply

Your email address will not be published. Required fields are marked *